Virat Kholi News: ਕਰਨਾਟਕ ਦੀ ਬੈਂਗਲੁਰੂ ਪੁਲਿਸ ਨੇ ਐਤਵਾਰ ਦੇਰ ਰਾਤ ਪੱਬ ਨੂੰ ਖੋਲ੍ਹਣ 'ਤੇ ਕਾਰਵਾਈ ਕੀਤੀ। ਪੁਲੀਸ ਨੇ ਕਾਰਵਾਈ ਕਰਦਿਆਂ ਸ਼ਹਿਰ ਦੇ ਕਈ ਪੱਬਾਂ ਦੇ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਪੱਬ ਵੀ ਕ੍ਰਿਕਟਰ ਵਿਰਾਟ ਕੋਹਲੀ ਦੀ ਮਲਕੀਅਤ ਹੈ, ਜਿਸਦਾ ਨਾਮ One8 Commune Pub ਹੈ। ਪੁਲਿਸ ਨੇ ਦੱਸਿਆ ਕਿ 6 ਜੁਲਾਈ ਦੀ ਰਾਤ ਨੂੰ ਇਹ ਪੱਬ ਕਥਿਤ ਤੌਰ 'ਤੇ 1:20 ਵਜੇ ਤੱਕ ਖੁੱਲ੍ਹਾ ਰਿਹਾ, ਜੋ ਨਿਯਮਾਂ ਦੇ ਉਲਟ ਹੈ। ਕਿਊਬਨ ਪਾਰਕ ਪੁਲਿਸ ਸਟੇਸ਼ਨ ਨੇ ਰਸਮੀ ਤੌਰ 'ਤੇ ਵਨ 8 ਕਮਿਊਨ ਪੱਬ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।


COMMERCIAL BREAK
SCROLL TO CONTINUE READING

ਅਧਿਕਾਰਤ ਸੂਤਰਾਂ ਮੁਤਾਬਕ ਰਾਤ ਦੀ ਗਸ਼ਤ 'ਤੇ ਤਾਇਨਾਤ ਸਬ-ਇੰਸਪੈਕਟਰ ਨੂੰ ਸੂਚਨਾ ਮਿਲੀ ਸੀ ਕਿ ਵਨ 8 ਕਮਿਊਨ ਪੱਬ ਦੇਰ ਰਾਤ ਚੱਲ ਰਿਹਾ ਹੈ। ਜਦੋਂ ਸਬ-ਇੰਸਪੈਕਟਰ ਦੇਰ ਰਾਤ 1:20 ਵਜੇ ਪੱਬ 'ਤੇ ਪਹੁੰਚਿਆ ਤਾਂ ਉਸ ਨੇ ਪੱਬ 'ਚ ਗਾਹਕ ਮੌਜੂਦ ਸਨ। ਇਸ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਤਿੰਨ ਹੋਰ ਪੱਬਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ।


ਪੱਬ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ


ਇਹ ਵੀ ਪੜ੍ਹੋ: Chandigarh News: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ ਦਾ ਦਿਹਾਂਤ, ਪੀਜੀਆਈ ਵਿੱਚ ਲਏ ਆਖਰੀ ਸਾਹ


 


ਵਿਰਾਟ ਕੋਹਲੀ ਦੀ ਮਲਕੀਅਤ ਵਾਲੇ One8 ਕਮਿਊਨ ਪੱਬ ਦਿੱਲੀ, ਮੁੰਬਈ, ਪੁਣੇ ਅਤੇ ਕੋਲਕਾਤਾ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਮੌਜੂਦ ਹਨ। ਇਹ ਕਲੱਬ ਪਿਛਲੇ ਸਾਲ ਬੈਂਗਲੁਰੂ ਵਿੱਚ ਖੋਲ੍ਹਿਆ ਗਿਆ ਸੀ। ਐਮ ਚਿੰਨਾਸਵਾਮੀ ਸਟੇਡੀਅਮ ਦੇ ਨਾਲ ਲੱਗਦੇ ਕਸਤੂਰਬਾ ਰੋਡ 'ਤੇ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ 'ਤੇ ਸਥਿਤ ਹੈ।


ਇਹ ਵੀ ਪੜ੍ਹੋ: PM Modi Russia Visit: PM ਮੋਦੀ ਨੇ ਕਿਹਾ- ਚੁਣੌਤੀ ਦਾ ਸਾਹਮਣਾ ਕਰਨਾ ਮੇਰੇ DNA 'ਚ ਹੈ, 'ਭਾਰਤ ਨੂੰ ਬਣਾਉਣਾ ਹੈ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ '