ਜੇਕਰ ਫਿੱਟ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅਪਣਾਓ ਸ਼ਹਿਨਾਜ਼ ਗਿੱਲ ਦਾ ਤਰੀਕਾ
Fitness Secret: ਜੇਕਰ ਤੁਸੀਂ ਵੀ ਫਿੱਟ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸ਼ਹਿਨਾਜ਼ ਗਿੱਲ ਨੇ ਹਾਲ ਹੀ ਆਪਣੇ ਭਾਰ ਘਟਣ ਦਾ ਰਾਜ ਦੱਸਿਆ ਹੈ ਜਿਸ ਨੂੰ ਤੁਸੀਂ ਵੀ ਆਪਣੇ ਰੋਜਾਨਾ ਜੀਵਨ ਵਿਚ ਅਪਣਾ ਸਕਦੇ ਹੋ ਜਿਸ ਨਾਲ ਤੁਹਾਡਾ ਲਾਈਫ ਸਟਾਈਲ ਵੀ ਵਧੀਆ ਹੋ ਜਾਵੇਗਾ। ਇਨ੍ਹਾਂ ਫਿੱਟਨੈੱਸ TIPS ਨਾਲ ਹਰ ਕੋਈ ਖੂਬਸੂਰਤ ਅਤੇ ਫਿੱਟ ਨਜ਼ਰ ਆਵੇਗਾ।
Shehnaaz Gill Fitness Secret: ਅੱਜਕਲ੍ਹ ਲੋਕ ਆਪਣੀ ਸਿਹਤ ਅਤੇ ਫਿੱਟਨੈੱਸ ਨੂੰ ਲੈ ਕੇ ਕਾਫ਼ੀ ਚਿੰਤਤ ਹੁੰਦੇ ਹਨ ਅਤੇ ਸੋਸ਼ਲ ਮੀਡਿਆ 'ਤੇ ਵੀਡੀਓ ਵੇਖ ਕੇ ਆਪਣੇ ਲਾਈਫ਼ ਸਟਾਈਲ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਸਿਹਤ ਨੂੰ ਅਤੇ ਬੌਡੀ ਨੂੰ ਫਿੱਟ ਰੱਖਣ ਲਈ ਅੱਜ ਤੁਹਾਡੇ ਨਾਲ ਕੁਝ ਸੁਝਾਵ ਸਾਂਝੇ ਕਰਾਂਗੇ ਜਿਸ ਨਾਲ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖ ਸਕਦਾ ਹੈ। ਫਿੱਟ ਰਹਿਣ ਬਾਰੇ ਅੱਜ ਬਿੱਗ ਬੌਸ 13 ਦੀ ਫੇਮਸ ਅਦਾਕਾਰ ਸ਼ਹਿਨਾਜ਼ ਗਿੱਲ ਆਪਣੇ ਕੁਝ ਸਿਕ੍ਰੇਟ ਤੁਹਾਡੇ ਨਾਲ ਸਾਂਝੀ ਕਰੇਗੀ।
ਅਕਸਰ ਬਿੱਗ ਬੌਸ 13 ਦੀ ਫੇਮਸ ਅਦਾਕਾਰ ਸ਼ਹਿਨਾਜ਼ ਗਿੱਲ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਆਪਣੇ ਚੁਲਬੁਲੇ ਅੰਦਾਜ਼ ਕਾਰਨ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਹੈ। ਸ਼ਹਿਨਾਜ਼ ਗਿੱਲ ਆਪਣੀ ਫਿਟਨੈੱਸ ਅਤੇ ਗਲੈਮਰਸ ਅੰਦਾਜ਼ ਕਾਰਨ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ। ਹਾਲਾਂਕਿ, ਅੱਜ ਅਸੀਂ ਤੁਹਾਨੂੰ ਸ਼ਹਿਨਾਜ਼ ਗਿੱਲ ਦੀ ਫਿਟਨੈੱਸ ਦਾ ਰਾਜ਼ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਵੀ ਆਪਣਾ ਭਾਰ ਘਟਾ ਸਕਦੇ ਹੋ।
ਸ਼ਹਿਨਾਜ਼ ਗਿੱਲ ਦੀ ਫਿਟਨੈੱਸ ਦਾ ਰਾਜ਼...(Shehnaaz Gill Fitness Secret)
-ਸ਼ਹਿਨਾਜ਼ ਗਿੱਲ ਦੀ ਫਿਟਨੈੱਸ ਦਾ ਰਾਜ਼ ਹੈ ਕਿ ਉਹ ਘਰ ਦਾ ਬਣਿਆ ਖਾਣਾ ਹੀ ਖਾਂਦੀ ਹੈ। ਇਸ ਲਈ ਹਰ ਕਿਸੇ ਵਿਅਕਤੀ ਨੂੰ ਘਰ ਦਾ ਬਣਿਆ ਹੀ ਖਾਣਾ ਚਾਹੀਦਾ ਹੈ ਇਸਦੇ ਨਾਲ ਸਿਹਤ ਇੱਕਦਮ ਸਹੀ ਰਹਿੰਦੀ ਹੈ ਤੇ ਕੰਮਕਾਜ ਵਿਚ ਅਸੀਂ ਐਕਟਿਵ ਰਹਾਂਗੇ।
ਦੱਸ ਦੇਈਏ ਕਿ ਜਦੋਂ ਸ਼ਹਿਨਾਜ਼ ਗਿੱਲ ਤੋਂ ਪੁੱਛਿਆ ਗਿਆ ਕਿ ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੇ ਆਪਣਾ ਭਾਰ ਕਿਵੇਂ ਘਟਾਇਆ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਗਿੱਲ ਕਹਿੰਦੀ ਹੈ ਕਿ ਉਹ ਦੁਪਹਿਰ ਅਤੇ ਰਾਤ ਦੇ ਖਾਣੇ 'ਚ ਘਰ ਦੀ ਬਣੀ ਦਾਲ ਖਾਂਦੀ ਹੈ। ਇਸ ਤੋਂ ਇਲਾਵਾ ਦਾਲ ਦੇ ਨਾਲ ਰੋਟੀ ਅਤੇ ਸਬਜ਼ੀ ਖਾਓ।
-ਦੂਜੇ ਸਿਕ੍ਰੇਟ ਦੀ ਗੱਲ ਕਰੀਏ ਜੇਕਰ ਸ਼ਹਿਨਾਜ਼ ਗਿੱਲ ਰੋਜ਼ਾਨਾ ਸਵੇਰੇ ਕੋਸੇ ਪਾਣੀ 'ਚ ਹਲਦੀ ਮਿਲਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹੈ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਵੀ ਬਹੁਤ ਵਧੀਆ ਹੁੰਦੀ ਹੈ। ਕਈ ਵਾਰ ਉਹ ਹਲਦੀ ਵਾਲੇ ਪਾਣੀ ਵਿੱਚ ਐਪਲ ਸਾਈਡਰ ਵਿਨੇਗਰ ਵੀ ਪਾਉਂਦੀ ਹੈ। ਇਹ ਡਰਿੰਕ ਸ਼ਹਿਨਾਜ਼ ਗਿੱਲ ਦੇ ਭਾਰ ਘਟਾਉਣ ਦਾ ਰਾਜ਼ ਹੈ। ਇਸ ਕਾਰਨ ਉਸ ਨੇ ਥੋੜ੍ਹੇ ਸਮੇਂ ਵਿੱਚ ਹੀ 12 ਕਿਲੋ ਭਾਰ ਘਟਾ ਲਿਆ।
-ਸ਼ਹਿਨਾਜ਼ ਗਿੱਲ ਲਈ (Shehnaaz Gill Fitness Secret ) ਬਹੁਤ ਹੀ ਸਾਧਾਰਨ ਵਰਕਆਊਟ ਕਰਦੀ ਹੈ। ਉਹ ਕਹਿੰਦਾ ਹੈ ਕਿ ਭਾਰ ਘੱਟ ਕਰਨ ਦੀ ਪ੍ਰਕਿਰਿਆ ਵਿਚ ਅਜਿਹੇ ਅਭਿਆਸ ਨਾ ਕਰੋ, ਜਿਸ ਨਾਲ ਤੁਹਾਡੇ ਸਰੀਰ ਨੂੰ ਜ਼ਿਆਦਾ ਦਬਾਅ ਝੱਲਣਾ ਪਵੇ। ਉਸ ਦਾ ਕਹਿਣਾ ਹੈ ਕਿ ਉਸ ਨੇ ਭਾਰ ਘਟਾਉਣ ਲਈ ਸਾਧਾਰਨ ਅਤੇ ਸਰਲ ਕਸਰਤਾਂ ਕੀਤੀਆਂ। ਇਸ ਦੇ ਨਾਲ ਹੀ ਉਹ ਆਪਣੇ ਸਰੀਰ ਦੇ ਹਿਸਾਬ ਨਾਲ ਬਹੁਤ ਸਾਰਾ ਪਾਣੀ ਪੀਂਦੀ ਹੈ।
ਇਹ ਵੀ ਪੜ੍ਹੋ: ਗੁਰੂ ਨਗਰੀ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਹੁਣ ਫਾਰਮੇਸੀ ਸਟੋਰ ਨੂੰ ਬਣਾਇਆ ਨਿਸ਼ਾਨਾ
-ਸ਼ਹਿਨਾਜ਼ ਗਿੱਲ ਜੰਕ ਫੂਡ ਤੋਂ ਪਰਹੇਜ਼ ਕਰਦੀ ਹੈ। ਸ਼ਹਿਨਾਜ਼ ਗਿੱਲ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਜੰਕ ਫੂਡ ਨੂੰ ਆਪਣੀ ਜੀਵਨ ਸ਼ੈਲੀ ਤੋਂ ਬਾਹਰ ਕੱਢ ਦਿਓ। ਭਾਰ ਘਟਾਉਣ ਲਈ ਨਾਨ-ਵੈਜ, ਮੱਖਣ ਅਤੇ ਘਿਓ, ਚਾਕਲੇਟ ਅਤੇ ਆਈਸਕ੍ਰੀਮ ਤੋਂ ਦੂਰ ਰਹਿਣਾ ਚਾਹੀਦਾ ਹੈ।
ਦੱਸ ਦੇਈਏ ਕਿ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾ ਸਿਰਫ਼ ਪੰਜਾਬ ਦੇ ਫ਼ਿਲਮ ਇੰਡਸਟਰੀ 'ਚ ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਮ ਬਣਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਦੀ ਇੱਕ ਨਵੀਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੰਜਾਬੀ ਗਾਇਕ ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ।