ਗੁਰੂ ਨਗਰੀ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਹੁਣ ਫਾਰਮੇਸੀ ਸਟੋਰ ਨੂੰ ਬਣਾਇਆ ਨਿਸ਼ਾਨਾ
Advertisement
Article Detail0/zeephh/zeephh1456901

ਗੁਰੂ ਨਗਰੀ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਹੁਣ ਫਾਰਮੇਸੀ ਸਟੋਰ ਨੂੰ ਬਣਾਇਆ ਨਿਸ਼ਾਨਾ

Loot In Amritsar: ਲੁਟੇਰਿਆਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ  ਇਸ ਗੱਲ ਦਾ ਪਤਾ ਅੱਜ ਗੁਰੂ ਨਗਰੀ ਵਿਚ ਹੋਈ ਲੁੱਟ ਤੋਂ ਲਗਾ ਸਕਦੇ ਹੋ ਜਿੱਥੇ ਫਾਰਮੇਸੀ ਸਟੋਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਤੇ ਗਨ ਪੁਆਇੰਟ 'ਤੇ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ  ਗਏ। 

 

ਗੁਰੂ ਨਗਰੀ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਹੁਣ ਫਾਰਮੇਸੀ ਸਟੋਰ ਨੂੰ ਬਣਾਇਆ ਨਿਸ਼ਾਨਾ

Loot In Amritsar: ਚੋਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰ ਦਿੱਤਾ ਹੈ। ਚੋਰੀ ਦੀ ਘਟਨਾਵਾਂ ਅੱਜ ਦੇ ਸਮੇਂ ਵਿਚ ਕਤਲ ਨੂੰ ਅੰਜ਼ਾਮ ਦੇ ਰਹੀਆਂ ਹਨ ਇਸ ਨਾਲ ਪੰਜਾਬ ਦੀ ਅਮਨਸ਼ਾਂਤੀ ਹੋਰ ਹੀ ਜਿਆਦਾ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਲੁਟੇਰੇ ਇਕ ਫਾਰਮੇਸੀ ਸਟੋਰ 'ਚ ਅੰਦਰ ਆ ਗਏ ਅਤੇ ਬੰਦੂਕ ਦੀ ਨੋਕ 'ਤੇ ਉਸ ਦੇ ਗਲੇ 'ਚ ਰੱਖੇ ਕਰੀਬ 35 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੁਟੇਰੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਅੰਮ੍ਰਿਤਸਰ ਦੇ ਕੋਰਟ ਰੋਡ ਨਿਊ ਰਿਆਲਟੋ ਚੌਂਕ 'ਤੇ ਸਰਕਟ ਹਾਊਸ ਚੌਂਕੀ ਤੋਂ ਸਿਰਫ 200 ਮੀਟਰ ਦੀ ਦੂਰੀ 'ਤੇ ਵਾਪਰੀ। ਦੁਕਾਨ ਮਾਲਕ ਮਨਿੰਦਰ ਸਿੰਘ ਔਲਖ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਹੋਈ। ਦੁਕਾਨ 'ਤੇ ਦੋ ਲੜਕੇ ਕੰਮ ਕਰ ਰਹੇ ਸਨ। ਉਦੋਂ ਹੀ ਇੱਕ ਦਸਤਾਰਧਾਰੀ ਨੌਜਵਾਨ ਫ਼ੋਨ ਸੁਣਦਾ ਦੁਕਾਨ ਅੰਦਰ ਆਇਆ। ਉਹ ਕਰੀਬ ਡੇਢ ਮਿੰਟ ਤੱਕ ਫ਼ੋਨ ਸੁਣਦਾ ਰਿਹਾ। ਦੁਕਾਨ ਖਾਲੀ ਹੁੰਦੇ ਹੀ ਉਹ ਕਾਊਂਟਰ ਤੋਂ ਅੰਦਰ ਆ ਗਿਆ। ਮੁੰਡਿਆਂ ਨੇ ਉਸ ਨੂੰ ਅੱਗੇ ਆਉਣ ਤੋਂ ਰੋਕ ਦਿੱਤਾ। 

ਇਹ ਵੀ ਪੜ੍ਹੋ: ਸੁਨਾਰੀਆਂ ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਦਾ ਤੀਜਾ ਗੀਤ ਰਿਲੀਜ਼, ਵੇਖੋ ਇਸ ਵਾਰ ਕੀ ...  

ਫਿਰ ਉਸ ਨੇ ਪਿਸਤੌਲ ਕੱਢ ਕੇ ਦੋਹਾਂ ਲੜਕਿਆਂ ਨੂੰ ਸਿਰਾਂ 'ਤੇ ਹੱਥ ਰੱਖ ਕੇ ਚੁੱਪਚਾਪ ਇਕ ਪਾਸੇ ਖੜ੍ਹੇ ਹੋਣ ਲਈ ਕਿਹਾ। ਮੁਲਜ਼ਮ ਨੌਜਵਾਨ ਨੇ ਲੜਕਿਆਂ ਨੂੰ ਚੁੱਪਚਾਪ ਬੈਠਣ ਲਈ ਕਿਹਾ। ਮੁਲਜ਼ਮ ਨੇ ਖੁਦ ਗਲਾ ਖੋਲ੍ਹ ਕੇ ਉਸ ਵਿਚ ਰੱਖੀ ਨਕਦੀ ਕੱਢ ਕੇ ਜੇਬਾਂ ਵਿਚ ਪਾ ਲਈ। ਉਦੋਂ ਇਕ ਗਾਹਕ ਦੁਕਾਨ ਵਿਚ ਆਇਆ ਅਤੇ ਇਹ ਦੇਖ ਕੇ ਮੁਲਜ਼ਮ ਦੁਕਾਨ ਤੋਂ ਖਿਸਕ ਗਿਆ। ਇਹ ਸਾਰੀ ਵਾਰਦਾਤ ਦੁਕਾਨ ਵਿਚ  ਲੱਗੇ CCTV ਵਿਚ ਕੈਦ ਹੋ ਗਈ ਜਿਸ ਨਾਲ ਪੁਲਿਸ ਇਸ ਵਾਰਦਾਤ ਦੀ ਜਾਂਚ ਕਰ ਰਹੀ ਹੈ। 

Trending news