G20 Summit India: ਜੀ-20 ਬੈਠਕ ਲਈ ਅੱਜ ਕਈ ਵੱਡੇ ਦੇਸ਼ਾਂ ਦੇ ਮੁਖੀ ਦਿੱਲੀ ਪਹੁੰਚਣਗੇ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੀ ਅੱਜ ਦਿੱਲੀ ਪਹੁੰਚਣ ਵਾਲੇ ਹਨ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਨੇਤਾਵਾਂ ਨਾਲ 15 ਤੋਂ ਵੱਧ ਦੁਵੱਲੀਆਂ ਬੈਠਕਾਂ ਕਰਨਗੇ। 8 ਸਤੰਬਰ ਨੂੰ ਪ੍ਰਧਾਨ ਮੰਤਰੀ ਮਾਰੀਸ਼ਸ, ਬੰਗਲਾਦੇਸ਼ ਅਤੇ ਅਮਰੀਕਾ ਦੇ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ।


COMMERCIAL BREAK
SCROLL TO CONTINUE READING

9 ਸਤੰਬਰ ਨੂੰ ਜੀ-20 ਮੀਟਿੰਗਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਯੂ.ਕੇ., ਜਾਪਾਨ, ਜਰਮਨੀ ਅਤੇ ਇਟਲੀ ਨਾਲ ਦੁਵੱਲੀ ਮੀਟਿੰਗ ਕਰਨਗੇ ਅਤੇ 10 ਸਤੰਬਰ ਨੂੰ ਪ੍ਰਧਾਨ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵਰਕਿੰਗ ਲੰਚ ਮੀਟਿੰਗ ਕਰਨਗੇ। ਉਹ ਕੈਨੇਡਾ ਨਾਲ ਵੱਖਰੀ ਮੀਟਿੰਗ ਕਰਨਗੇ ਅਤੇ ਕੋਮੋਰੋਸ, ਤੁਰਕੀ, ਯੂਏਈ, ਦੱਖਣੀ ਕੋਰੀਆ, ਈਯੂ/ਈਸੀ, ਬ੍ਰਾਜ਼ੀਲ ਅਤੇ ਨਾਈਜੀਰੀਆ ਨਾਲ ਦੋ-ਪੱਖੀ ਮੀਟਿੰਗਾਂ ਕਰਨਗੇ। ਖ਼ਬਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।



ਇਹ ਵੀ ਪੜ੍ਹੋ: Delhi Traffic Alert: G20 ਦੀਆਂ ਤਿਆਰੀਆਂ ਮੁਕੰਮਲ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਟ੍ਰੈਫਿਕ ਐਡਵਾਈਜ਼ਰੀ


ਰਾਸ਼ਟਰੀ ਰਾਜਧਾਨੀ 'ਚ 9 ਤੋਂ 10 ਸਤੰਬਰ ਤੱਕ ਹੋਣ ਵਾਲੇ ਜੀ-20 ਸੰਮੇਲਨ ਦੇ ਮੱਦੇਨਜ਼ਰ ਦਿੱਲੀ ਪੁਲਸ ਵੱਲੋਂ ਸੁਰੱਖਿਆ ਜਾਂਚ ਲਗਾਤਾਰ ਜਾਰੀ ਹੈ। ਦਿੱਲੀ ਪੁਲਿਸ ਨੇ ਦਿੱਲੀ ਦੀਆਂ ਸੜਕਾਂ 'ਤੇ ਜਾਮ ਤੋਂ ਬਚਣ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਪੁਲਿਸ ਨੇ ਕਈ ਰੂਟਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।  ਜੀ-20 ਸਿਖਰ ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋਣਾ ਹੈ। ਇਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਦਿੱਲੀ ਪੁਲਿਸ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਰਿਹਰਸਲ ਕਰ ਰਹੀ ਹੈ ਕਿ ਸੰਮੇਲਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ। 

ਇਹ ਵੀ ਪੜ੍ਹੋ: G20 Summit In Delhi: ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ ? ਕਿੱਥੋਂ ਜਾਣਾ ਹੈ ਤੇ ਕਿੱਥੇ ਨਹੀਂ ... ਜਾਣੋ ਹਰ ਸਵਾਲ ਦਾ ਜਵਾਬ 

ਦਿੱਲੀ ਪੁਲਿਸ ਨੇ ਦਿੱਲੀ ਦੀਆਂ ਸੜਕਾਂ 'ਤੇ ਜਾਮ ਤੋਂ ਬਚਣ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। 8 ਤੋਂ 10 ਸਤੰਬਰ ਤੱਕ ਸ਼ਹਿਰ ਦੇ ਬੈਂਕਾਂ ਸਮੇਤ ਸਾਰੇ ਵਿਦਿਅਕ ਅਦਾਰੇ ਅਤੇ ਸਰਕਾਰੀ ਤੇ ਨਿੱਜੀ ਦਫ਼ਤਰ ਬੰਦ ਰਹਿਣਗੇ। ਨਵੇਂ ਟ੍ਰੈਫਿਕ ਨਿਯਮ 7 ਸਤੰਬਰ, 2023 ਤੋਂ 11 ਸਤੰਬਰ, 2023 ਤੱਕ ਨਵੀਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਲਾਗੂ ਹੋਣਗੇ।