Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ `ਚ ਆਇਆ ਉਛਾਲ, ਜਾਣੋ ਅੱਜ ਦੀਆਂ ਕੀਮਤਾਂ
Gold-Silver Price Today News: ਅੱਜ ਯਾਨੀ ਬੁੱਧਵਾਰ ਨੂੰ ਸਰਾਫਾ ਬਾਜ਼ਾਰ `ਚ ਇਕ ਵਾਰ ਫਿਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਵਾਇਦਾ ਬਾਜ਼ਾਰ `ਚ ਸੋਨੇ ਦੀ ਕੀਮਤ ਉਪਰਲੇ ਪੱਧਰ ਤੋਂ ਫਿਸਲ ਗਈ ਹੈ।
Gold-Silver Price Today News: ਸਰਾਫਾ ਬਾਜ਼ਾਰ 'ਚ ਅੱਜ ਯਾਨੀ ਬੁੱਧਵਾਰ ਨੂੰ ਇਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ (Gold-Silver Price )ਉਪਰਲੇ ਪੱਧਰ ਤੋਂ ਫਿਸਲ ਗਈ ਹੈ। MCX 'ਤੇ ਸੋਨੇ ਦੀ ਕੀਮਤ 60200 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਖਿਸਕ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। 1 ਕਿਲੋ ਚਾਂਦੀ ਦੀ ਕੀਮਤ 320 ਰੁਪਏ ਸਸਤੀ ਹੋ ਗਈ ਹੈ। MCX 'ਤੇ ਚਾਂਦੀ 71844 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੈਂਡ ਕਰ ਰਹੀ ਹੈ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਮੰਗਲਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨਾ 60342 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ (ਬੁੱਧਵਾਰ) 24 ਮਈ ਨੂੰ ਸਵੇਰੇ 60704 ਰੁਪਏ 'ਤੇ ਆ ਗਿਆ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ 'ਤੇ ਸੋਨਾ-ਚਾਂਦੀ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ: NIA Gangsters List: NIA ਨੇ 28 Most wanted ਗੈਂਗਸਟਰਾਂ ਦੀ ਲਿਸਟ ਗ੍ਰਹਿ ਮੰਤਰਾਲੇ ਨੂੰ ਸੌਂਪੀ
ਅਧਿਕਾਰਤ ਵੈੱਬਸਾਈਟ ibjarates.com ਮੁਤਾਬਕ 995 ਸ਼ੁੱਧਤਾ ਵਾਲੇ ਦਸ ਗ੍ਰਾਮ ਸੋਨੇ ਦੀ ਕੀਮਤ ਅੱਜ ਸਵੇਰੇ ਵਧ ਕੇ 60,461 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਅੱਜ 916 ਸ਼ੁੱਧਤਾ ਵਾਲਾ ਸੋਨਾ 55605 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 45528 'ਤੇ ਆ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ ਵਾਲਾ ਸੋਨਾ ਮਹਿੰਗਾ ਹੋ ਕੇ ਅੱਜ 35512 ਰੁਪਏ 'ਤੇ ਆ ਗਿਆ ਹੈ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ ਦਾ ਭਾਅ ਅੱਜ 71337 ਰੁਪਏ ਹੋ ਗਿਆ ਹੈ।