Most Wanted Gangsters: NIA ਦੀ ਇਸ ਲਿਸਟ ਵਿੱਚ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੋਲਡੀ ਬਰਾੜ ਦਾ ਨਾਮ ਸਭ ਤੋਂ ਉੱਪਰ ਹੈ। ਗੋਲਡੀ ਬਰਾੜ ਅਮਰੀਕਾ ਵਿੱਚ ਲੁਕਿਆ ਹੋਇਆ ਹੈ।
Trending Photos
Most Wanted Gangsters News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੀਤੇ ਦਿਨੀ ਦੇਸ਼ ਦੇ ਮੋਸਟ ਵਾਂਟੇਡ 28 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਐਨਆਈਏ ਨੇ ਇਨ੍ਹਾਂ ਗੈਂਗਸਟਰਾਂ ਦੇ ਅਪਰਾਧ ਰਿਕਾਰਡ ਸਮੇਤ ਪੂਰੀ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਹ ਉਹ ਗੈਂਗਸਟਰ ਹਨ ਜੋ ਭਾਰਤ ਤੋਂ ਭੱਜ ਕੇ ਵਿਦੇਸ਼ਾਂ ਵਿਚ ਲੁਕੇ ਹੋਏ ਹਨ ਅਤੇ ਉਥੋਂ ਹੀ ਦੇਸ਼ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਲਾਰੈਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਹੈ।
ਇਹ ਵੀ ਪੜ੍ਹੋ: Nitesh Pandey dies: 'ਅਨੁਪਮਾ’ ਸ਼ੋਅ ਦੇ ਅਦਾਕਾਰ ਨਿਤੇਸ਼ ਪਾਂਡੇ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ਗੋਲਡੀ ਬਰਾੜ ਦੇ ਅਮਰੀਕਾ ਵਿੱਚ ਗ੍ਰਿਫ਼ਤਾਰ ਹੋਣ ਦੀ ਖ਼ਬਰ ਕੁਝ ਸਮਾਂ ਪਹਿਲਾਂ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਪੰਜਾਬ ਦੇ ਡੀਜੀਪੀ ਨੇ ਇਸ ਬਾਰੇ ਕੁਝ ਨਹੀਂ ਕਿਹਾ। ਇਸ ਸੂਚੀ ਵਿਚ ਦੂਜੇ ਨੰਬਰ 'ਤੇ ਲਾਰੇਂਸ ਬਿਸ਼ਨੋਈ ਗੈਂਗ ਦਾ ਅਨਮੋਲ ਬਿਸ਼ਨੋਈ ਹੈ ਜੋ ਅਮਰੀਕਾ ਵਿਚ ਲੁਕਿਆ ਹੋਇਆ ਹੈ।
ਸੂਚੀ 'ਚ ਸ਼ਾਮਲ ਸਾਰੇ ਗੈਂਗਸਟਰ ਵਿਦੇਸ਼ਾਂ 'ਚ ਬੈਠ ਕੇ ਭਾਰਤ 'ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ 'ਤੇ ਪੂਰੇ ਭਾਰਤ 'ਚ ਫੈਲੇ ਆਪਣੇ ਨੈੱਟਵਰਕ ਰਾਹੀਂ ਦੇਸ਼ 'ਚ ਕਤਲ, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਅਪਰਾਧਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਇਹ ਹੈ ਮੋਸਟ ਵਾਂਟੇਡ ਗੈਂਗਸਟਰਾਂ ਦੀ ਸੂਚੀ Most Wanted Gangsters
ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ
ਅਨਮੋਲ ਬਿਸ਼ਨੋਈ
ਹਰਜੋਤ ਸਿੰਘ ਗਿੱਲ
ਦਰਮਨਜੀਤ ਸਿੰਘ ਉਰਫ਼ ਦਾਰਨ ਕਾਹਲੋਂ
ਅੰਮ੍ਰਿਤ ਬਲ
ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ
ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ
ਸਤਵਿੰਦਰ ਸਿੰਘ ਉਰਫ਼ ਸੈਮ
ਸਨੋਵਰ ਢਿੱਲੋਂ
ਲਖਵੀਰ ਸਿੰਘ ਉਰਫ ਲੰਡਾ
ਅਰਸ਼ਦੀਪ ਸਿੰਘ ਅਰਸ਼ ਉਰਫ ਡੱਲਾ
ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ
ਰਮਨਦੀਪ ਸਿੰਘ ਉਰਫ਼ ਰਮਨ ਜੱਜ
ਗਗਨਦੀਪ ਸਿੰਘ ਉਰਫ਼ ਗਗਨਾ
ਵਿਕਰਮਜੀਤ ਸਿੰਘ ਬਰਾੜਾ ਉਰਫ ਵਿੱਕੀ
ਕੁਲਦੀਪ ਸਿੰਘ ਉਰਫ ਦੀਪ ਨਵਾਂਸ਼ਹਿਰ
ਰੋਹਿਤ ਗੋਦਾਰਾ
ਗੌਰਵ ਪਟਿਆਲ ਉਰਫ ਲੱਕੀ ਪਟਿਆਲ
ਸਚਿਨ ਥਾਪਨ ਉਰਫ ਸਚਿਨ
ਜਗਜੀਤ ਸਿੰਘ ਉਰਫ ਗਾਂਧੀ
ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾੜ
ਹਰਵਿੰਦਰ ਸਿੰਘ ਉਰਫ ਰਿੰਦਾ
ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ
ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ
ਮਨਪ੍ਰੀਤ ਸਿੰਘ ਉਰਫ ਪੀਤਾ
ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ
ਗੁਰਜੰਟ ਸਿੰਘ ਉਰਫ ਜੰਟਾ
ਰਮਨਜੀਤ ਸਿੰਘ ਉਰਫ ਰੋਮੀ