Gold Price Today: ਸੋਨੇ ਦੀਆਂ ਕੀਮਤਾਂ `ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ
Gold Price Today: ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (India Bullion And Jewellers Association) ਮੁਤਾਬਕ ਵੀਰਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 75615 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਅੱਜ (ਸ਼ੁੱਕਰਵਾਰ) ਸਵੇਰੇ ਮਹਿੰਗਾ ਹੋ ਕੇ 76082 ਰੁਪਏ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ `ਤੇ ਸੋਨੇ-ਚਾਂਦੀ ਦੀਆਂ ਕੀਮਤਾਂ `ਚ ਵਾਧਾ ਹੋਇਆ ਹੈ।
Gold Silver Price Today: ਦੀਵਾਲੀ-ਧਰਤੀਰਸ 'ਤੇ ਸੋਨੇ ਦੇ ਗਹਿਣੇ ਖਰੀਦਣ ਦੇ ਚਾਹਵਾਨਾਂ ਨੂੰ ਇਸ ਵਾਰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸੋਨੇ ਦੀਆਂ ਕੀਮਤਾਂ (Gold Silver Price Today) ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਲਗਾਤਾਰ ਵੱਧ ਰਹੀਆਂ ਹਨ।
ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 150 ਰੁਪਏ ਵਧ ਕੇ 78,450 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਫਿਲਹਾਲ ਇਸ 'ਚ ਨਰਮੀ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਤਿਉਹਾਰਾਂ ਤੱਕ ਸੋਨਾ ਨਵੀਂ ਉਚਾਈ 'ਤੇ ਪਹੁੰਚ ਸਕਦਾ ਹੈ।
ਦਰਅਸਲ, ਤਿਉਹਾਰੀ ਸੀਜ਼ਨ ਦੌਰਾਨ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਗਾਹਕਾਂ ਦੀ ਮੰਗ ਵਧਣ ਕਾਰਨ ਸ਼ੁੱਕਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ 'ਚ (Gold Silver Price Today) ਸੋਨਾ 150 ਰੁਪਏ ਵਧ ਕੇ 78,450 ਰੁਪਏ ਪ੍ਰਤੀ 10 ਗ੍ਰਾਮ ਦੇ ਤਾਜ਼ਾ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ ਵੀ 1,035 ਰੁਪਏ ਵਧ ਕੇ 94,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤਰ੍ਹਾਂ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ 'ਚ ਵੱਡਾ ਉਛਾਲ ਆਇਆ ਹੈ।
ਇਹ ਵੀ ਪੜ੍ਹੋ: Janhvi Kapoor Fitness Secret: ਜਾਹਨਵੀ ਕਪੂਰ ਵਰਗੀ ਕਰਵੀ ਫੀਗਰ ਪਾਉਣ ਲਈ ਫੋਲੋ ਕਰੋ ਇਹ ਰੂਟੀਨ
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਵੈਲਰਸ ਅਤੇ ਰੀਟੇਲਰ ਦੀ ਜ਼ਬਰਦਸਤ ਮੰਗ ਕਾਰਨ ਇਹ ਵਾਧਾ ਦੇਖਿਆ ਗਿਆ ਹੈ। ਵੀਰਵਾਰ ਨੂੰ ਸੋਨਾ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਕੀਮਤਾਂ 'ਚ ਇਹ ਵਾਧਾ ਨਵਰਾਤਰੀ ਦੌਰਾਨ ਸੋਨੇ-ਚਾਂਦੀ ਦੀ ਮੰਗ ਵਧਣ ਕਾਰਨ ਹੋ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਵੀ ਦਸੰਬਰ ਦੇ (Gold Silver Price Today) ਸੋਨਾ ਕੰਟਰੈਕਟ 131 ਰੁਪਏ ਵਧ ਕੇ 76,375 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਏ। ਇਹ ਵੀ ਇਸ ਦੇ ਆਲ ਟਾਈਮ ਹਾਈ ਦੇ ਨਜ਼ਦੀਕ ਹੈ।
ਹੁਣ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਿਊਲਰਜ਼ ਵੀ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ। MCX (Multi Commodity Exchange) 'ਤੇ ਦਸੰਬਰ ਦੇ ਸਿਲਵਰ ਕੰਟਰੈਕਟ ਵੀ 219 ਰੁਪਏ ਵਧ ਕੇ 93,197 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ ਹਨ।