Haryana's Ambala News, Army Hawaldar Found Dead: ਹਰਿਆਣਾ ਦੇ ਅੰਬਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲਾਪਤਾ ਫੌਜੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਅਤੇ ਇਸ ਦੌਰਾਨ ਉਸ ਫੌਜੀ ਦੀ ਪਤਨੀ ਨੂੰ ਵਟਸਐਪ ਰਾਹੀਂ ਇੱਕ ਮੈਸੇਜ ਆਇਆ ਜਿਸ ਵਿੱਚ ਲਿਖਿਆ ਸੀ ਕਿ "ਤੁਹਾਡੇ ਪਤੀ ਨੂੰ ਪਤੀ ਨੂੰ ਖੁਦਾ ਦੇ ਕੋਲ ਭੇਜ ਦਿੱਤਾ ਹੈ, ਪਾਕਿਸਤਾਨ ਜ਼ਿੰਦਾਬਾਦ, ਭਾਰਤੀ ਫੌਜ ਨੂੰ ਜੋ ਵੀ ਕਰਨਾ ਹੈ ਕਰ ਲੋ, ਬਚਾ ਲੋ ਆਪਣੇ ਸੈਨਿਕਾਂ ਨੂੰ।" 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਹਰਿਆਣਾ ਦੇ ਅੰਬਾਲਾ ਛਾਉਣੀ ਤੋਂ ਲਾਪਤਾ ਹੋਏ ਹਵਲਦਾਰ ਪਵਨ ਸ਼ੰਕਰ ਦੀ ਲਾਸ਼ ਰੇਲਵੇ ਟਰੈਕ ਤੋਂ ਬਰਾਮਦ ਹੋਈ ਹੈ। ਇਹ ਲਾਸ਼ ਕੈਂਟ ਰੇਲਵੇ ਸਟੇਸ਼ਨ ਅਤੇ ਮੋਹੜਾ ਵਿਚਕਾਰ ਪਟੜੀ 'ਤੇ ਪਈ ਹੋਈ ਸੀ। ਲਾਸ਼ ਬਰਾਮਦ ਹੋਣ ਤੋਂ ਬਾਅਦ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲਾਂਸ ਹਵਲਦਾਰ ਦੀ ਪਤਨੀ ਦੇ ਮੋਬਾਈਲ ਫੋਨ 'ਤੇ ਵਟਸਐਪ ਮੈਸੇਜ ਆਇਆ। 


ਇਸ ਮੈਸੇਜ ਵਿੱਚ ਲਿਖਿਆ ਸੀ ਕਿ "ਤੁਹਾਡੇ ਪਤੀ ਨੂੰ ਖੁਦਾ ਕੋਲ ਭੇਜ ਦਿੱਤਾ ਹੈ, ਪਾਕਿਸਤਾਨ ਜ਼ਿੰਦਾਬਾਦ।" ਇਸ ਸੰਦੇਸ਼ ਤੋਂ ਬਾਅਦ ਪੁਲਿਸ ਦੇ ਨਾਲ ਮਿਲਟਰੀ ਪੁਲਿਸ ਅਤੇ ਆਰਮੀ ਇੰਟੈਲੀਜੈਂਸ ਨੂੰ ਵੀ ਅਲਰਟ ਕਰ ਦਿੱਤਾ ਗਿਆ। ਫੌਜੀ ਦਾ ਪੋਸਟਮਾਰਟਮ ਹੋਣ ਤੋਂ ਪਹਿਲਾਂ ਹੀ ਫੌਜ ਦੀ ਟੀਮ ਅੰਬਾਲਾ ਦੇ ਹਸਪਤਾਲ ਪਹੁੰਚ ਗਈ। 


ਦੱਸਿਆ ਗਿਆ ਹੈ ਕਿ ਸਿਪਾਹੀ ਪਵਨ ਸ਼ੰਕਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਰਹਿਣ ਵਾਲਾ ਸੀ ਜੋ ਪਿਛਲੇ 3 ਸਾਲਾਂ ਤੋਂ ਅੰਬਾਲਾ ਕੈਂਟ ਵਿੱਚ ਤਾਇਨਾਤ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਜਵਾਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਾਨਪੁਰ ਵਿੱਚ ਵੀ ਸੰਪਰਕ ਕੀਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਹਵਲਦਾਰ ਪਵਨ ਸ਼ੰਕਰ 6 ਸਤੰਬਰ ਦੀ ਸ਼ਾਮ 7.50 ਵਜੇ ਤੋਂ ਲਾਪਤਾ ਸੀ। 


ਲਾਂਸ ਹਵਲਦਾਰ ਦੀ ਯੂਨਿਟ ਦੇ ਸੂਬੇਦਾਰ ਦੀ ਸ਼ਿਕਾਇਤ 'ਤੇ ਪੜਾਵ ਥਾਣੇ ਦੀ ਪੁਲਿਸ ਵੱਲੋਂ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬੁੱਧਵਾਰ ਰਾਤ 11.39 ਵਜੇ ਪਵਨ ਸ਼ੰਕਰ ਦੀ ਪਤਨੀ ਦੇ ਨੰਬਰ 'ਤੇ ਮੈਸੇਜ ਆਇਆ ਅਤੇ ਇਸ ਮਾਮਲੇ ਵਿੱਚ ਆਰਮੀ ਪੁਲਿਸ, ਰੇਲਵੇ ਪੁਲਿਸ ਅਤੇ ਅੰਬਾਲਾ ਪੁਲਿਸ ਮਿਲ ਕੇ ਕੰਮ ਕਰ ਰਹੀ ਹੈ। 


ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਪਵਨ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਅਤੇ ਉਸ ਨੇ ਖੁਦ ਹੀ ਇਹ ਮੈਸੇਜ ਟਾਈਪ ਕਰਕੇ ਆਪਣੀ ਪਤਨੀ ਨੂੰ ਭੇਜਿਆ ਸੀ, ਕਿਉਂਕਿ ਸਿਪਾਹੀ ਨੇ ਆਪਣੀ ਮੌਤ ਤੋਂ ਪਹਿਲਾਂ ਬੀਮਾ ਕੰਪਨੀ ਨਾਲ ਗੱਲ ਕੀਤੀ ਸੀ। ਫਿਲਹਾਲ ਪੁਲਿਸ ਪੋਸਟਮਾਰਟਮ ਤੋਂ ਪਤਾ ਲਗਾ ਰਹੀ ਹੈ ਕਿ ਫੌਜੀ ਦੀ ਮੌਤ ਟਰੇਨ ਦੀ ਲਪੇਟ 'ਚ ਆਉਣ ਨਾਲ ਹੋਈ ਹੈ ਜਾਂ ਇਸ ਤੋਂ ਪਹਿਲਾਂ।


ਇਹ ਵੀ ਪੜ੍ਹੋ: California News: ਸ੍ਰੀ ਮੁਕਤਸਰ ਸਾਹਿਬ ਤੋਂ ਅਮਰੀਕਾ ਦੇ ਕੈਲੀਫੋਰਨੀਆਂ ਗਏ ਨੌਜਵਾਨ ਦੀ ਮੌਤ