Satyendra Jain News: ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰਾਊਜ ਐਵੇਨਿਊ ਅਦਾਲਤ 'ਚ ਸੁਣਵਾਈ  ਹੋਈ। ਅਦਾਲਤ ਨੇ 17 ਫਰਵਰੀ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਅਜੇ ਇਸ ਕੇਸ ਵਿੱਚ ਸਤੇਂਦਰ ਜੈਨ ਖਿਲਾਫ਼ ਅਦਾਲਤ ਨੂੰ ਦੋਸ਼ ਤੈਅ ਕਰਨੇ ਹਨ। ਅਜੇ ਸਤੇਂਦਰ ਜੈਨ ਈਡੀ ਵੱਲੋਂ ਦਰਜ ਮਨੀ ਲਾਂਡਰਿੰਗ ਕੇਸ ਵਿੱਚ ਸੁਪਰੀਮ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਉਤੇ ਹੈ।


COMMERCIAL BREAK
SCROLL TO CONTINUE READING


ਦਿੱਲੀ ਸਰਕਾਰ ਵਿੱਚ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਆਮ ਆਦਮੀ ਪਾਰਟੀ ਨੇਤਾ ਸਤੇਂਦਰ ਜੈਨ ਨੂੰ 30 ਮਈ 2022 ਨੂੰ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜੈਨ 'ਤੇ ਸ਼ੈੱਲ ਕੰਪਨੀਆਂ ਬਣਾ ਕੇ 16 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਟਰਾਂਸਫਰ ਕਰਨ ਦਾ ਦੋਸ਼ ਸੀ। ਜੈਨ ਨੇ ਈਡੀ ਅਤੇ ਸੀਬੀਆਈ ਮਾਮਲੇ ਦੀ ਸੁਣਵਾਈ ਵਿਸ਼ੇਸ਼ ਸੀਬੀਆਈ ਜੱਜ ਵਿਕਾਸ ਢੁੱਲ ਦੀ ਅਦਾਲਤ ਤੋਂ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਮਾਮਲੇ ਦੀ ਸੁਣਵਾਈ ਪਿਛਲੀ ਵਾਰ ਵੀ ਟਾਲ ਦਿੱਤੀ ਗਈ ਸੀ।


ਸਤੇਂਦਰ ਜੈਨ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਬੀਆਈ ਦੁਆਰਾ ਦਰਜ ਐਫਆਈਆਰ ਦੇ ਆਧਾਰ 'ਤੇ 24 ਅਗਸਤ, 2017 ਨੂੰ ਜੈਨ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਸਤੇਂਦਰ ਜੈਨ ਨੇ 14 ਫਰਵਰੀ 2015 ਤੋਂ 31 ਮਈ 2017 ਤੱਕ ਕਈ ਲੋਕਾਂ ਦੇ ਨਾਂ 'ਤੇ ਚੱਲ ਜਾਇਦਾਦਾਂ ਖਰੀਦੀਆਂ ਸਨ। ਜਿਸ ਲਈ ਉਹ ਕੋਈ ਤਸੱਲੀਬਖਸ਼ ਹਿਸਾਬ ਨਹੀਂ ਦੇ ਸਕਿਆ। ਉਸ ਦੇ ਨਾਲ ਹੀ ਪੂਨਮ ਜੈਨ, ਅਜੀਤ ਪ੍ਰਸਾਦ ਜੈਨ, ਸਨੀਲ ਕੁਮਾਰ ਜੈਨ, ਵੈਭਵ ਜੈਨ ਅਤੇ ਅੰਕੁਸ਼ ਜੈਨ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Tarn Taran Encounter News: ਪੁਲਿਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ, ਪ੍ਰਭਜੋਤ ਸਿੰਘ ਗੱਡੀ ਛੱਡ ਕੇ ਫਰਾਰ


ਜ਼ਿਕਰਯੋਗ ਹੈ ਕਿ ਜੈਨ 31 ਮਈ 2022 ਤੋਂ ਹਿਰਾਸਤ 'ਚ ਸੀ। 6 ਅਪ੍ਰੈਲ, 2023 ਨੂੰ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ, ਉਸਨੇ ਮਈ 2023 ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ, ਜਿੱਥੋਂ ਉਸਨੂੰ 360 ਦਿਨਾਂ ਬਾਅਦ 42 ਦਿਨਾਂ ਲਈ ਜ਼ਮਾਨਤ ਮਿਲ ਗਈ।


 


ਹ ਵੀ ਪੜ੍ਹੋ : Chandigarh Mayor Elections Live Updates: ਚੰਡੀਗੜ੍ਹ ਮੇਅਰ ਚੋਣਾਂ ਅੱਜ, I.N.D.I.A ਗਠਜੋੜ ਤੇ BJP ਵਿਚਾਲੇ ਟੱਕਰ