Hezbollah drone attacks: ਹਿਜ਼ਬੁੱਲਾ ਨੇ ਲੇਬਨਾਨ ਤੋਂ ਇਜ਼ਰਾਈਲੀ ਇਮਾਰਤ 'ਤੇ ਡਰੋਨ ਹਮਲਾ ਕੀਤਾ ਹੈ। ਇਸ ਹਮਲੇ ਰਾਹੀਂ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹਮਲਾ ਇਜ਼ਰਾਈਲ 'ਚ ਹਾਈਫਾ ਕੈਸਰੀਆ ਇਲਾਕੇ 'ਚ ਕੀਤਾ ਗਿਆ।


COMMERCIAL BREAK
SCROLL TO CONTINUE READING

ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਡਰੋਨ ਇੱਕ ਖੁੱਲ੍ਹੇ ਖੇਤਰ ਵਿੱਚ ਡਿੱਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਲੋਕਾਂ ਦੇ ਜ਼ਖਮੀਂ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। IDF ਦਾ ਕਹਿਣਾ ਹੈ ਕਿ ਅੱਜ ਸਵੇਰੇ ਹਾਈਫਾ ਖੇਤਰ ਵਿੱਚ ਵੱਜਣ ਵਾਲੇ ਚੇਤਾਵਨੀ ਸਾਇਰਨ ਲੇਬਨਾਨ ਤੋਂ ਦਾਗੇ ਗਏ ਇੱਕ ਰਾਕੇਟ ਦੇ ਹਮਲੇ ਨਾਲ ਵੱਜਣੇ ਸ਼ੁਰੂ ਹੋਏ ਸਨ।


ਇਜ਼ਰਾਇਲੀ ਮੀਡੀਆ ਮੁਤਾਬਕ ਦੱਖਣੀ ਹਾਇਫਾ ਦੇ ਕੈਸਰੀਆਂ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਿਹਾਇਸ਼ ਨੇੜੇ ਇਕ ਡਰੋਨ 'ਚ ਧਮਾਕਾ ਹੋਇਆ।