Himachal Pradesh Weather Update: ਹਿਮਾਚਲ ਜਾਣ ਵਾਲੇ ਸਾਵਧਾਨ! ਲੈਡਸਲਾਈਡ, ਭਾਰੀ ਮੀਂਹ,ਅਲਰਟ ਜਾਰੀ
Himachal pradesh weather update: ਅੱਜ ਸਵੇਰੇ ਤੋਂ ਪਏ ਭਾਰੀ ਮੀਂਹ ਕਾਰਨ ਪੰਡੋਹ ਡੈਮ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਅਤੇ ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ। ਪੰਡੋਹ ਮੰਡੀ ਦੇ ਨਾਲ ਲੱਗਦੇ ਬਿਆਸ ਦਰਿਆ ਵਿੱਚ ਭਾਰੀ ਹੜ੍ਹ ਦੇਖਣ ਨੂੰ ਮਿਲਿਆ।
Himachal Pradesh Weather update: ਮਾਨਸੂਨ ਦੇ ਸਰਗਰਮ ਹੁੰਦੇ ਹੀ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨੇ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਏ.ਟੀ.ਐਮ ਬੂਥ ਅਤੇ ਦੁਕਾਨਾਂ ਵੀ ਰੁੜ੍ਹ ਗਈਆਂ ਹਨ। ਭਾਰੀ ਮੀਂਹ ਦੇ ਰੈੱਡ ਅਲਰਟ ਦਾ ਅਸਰ ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ।
ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਕਈ ਘਰਾਂ, ਦੁਕਾਨਾਂ ਅਤੇ ਗਊਸ਼ਾਲਾਵਾਂ ਨੂੰ ਨੁਕਸਾਨ ਪੁੱਜਾ ਹੈ। ਦਰਿਆਵਾਂ ਅਤੇ ਨਾਲਿਆਂ ਵਿੱਚ ਉਛਾਲ ਹੈ। ਪੰਡੋਹ ਮੰਡੀ ਪਾਣੀ ਵਿੱਚ ਡੁੱਬ ਗਈ ਹੈ। ਕਈ ਕਾਰਾਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈਆਂ। ਪੰਡੋਹ ਡੈਮ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਹਨ। ਦੂਜੇ ਪਾਸੇ ਲਾਹੌਲ-ਸਪੀਤੀ ਦੇ ਸਮਦੋ ਕਾਜ਼ਾ ਗ੍ਰਾਂਫੂ ਰੋਡ 'ਤੇ ਹੜ੍ਹ ਕਾਰਨ ਗ੍ਰਾਂਫੂ ਅਤੇ ਛੋਟਾ ਦਾਰਾ ਵਿਚਕਾਰ 2 ਟਰਾਲਿਆਂ 'ਚ 30 ਕਾਲਜ ਵਿਦਿਆਰਥੀ ਫਸ ਗਏ। ਰਾਤ ਭਰ ਦੇ ਬਚਾਅ ਕਾਰਜ ਤੋਂ ਬਾਅਦ ਉਨ੍ਹਾਂ ਨੂੰ ਬਚਾਇਆ ਗਿਆ।
ਇਹ ਵੀ ਪੜ੍ਹੋ: chandigarh weather update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ
ਅੱਜ ਸਵੇਰੇ ਤੋਂ ਪਏ ਭਾਰੀ ਮੀਂਹ ਕਾਰਨ ਪੰਡੋਹ ਡੈਮ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਅਤੇ ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ। ਪੰਡੋਹ ਮੰਡੀ ਦੇ ਨਾਲ ਲੱਗਦੇ ਬਿਆਸ ਦਰਿਆ ਵਿੱਚ ਭਾਰੀ ਹੜ੍ਹ ਦੇਖਣ ਨੂੰ ਮਿਲਿਆ। ਪੰਡੋਹ ਬਾਜ਼ਾਰ ਦੇ ਲਾਲ ਪੁਲ ਕੋਲ ਇੱਕ ਘਰ ਵਿੱਚ ਪਾਣੀ ਭਰ ਜਾਣ ਕਾਰਨ 6 ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਐਸਡੀਆਰਐਫ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ।
ਮਨਾਲੀ 'ਚ ਪਿਛਲੇ 2 ਦਿਨਾਂ ਤੋਂ ਬਾਰਿਸ਼ ਜਾਰੀ ਹੈ, ਅਜਿਹੇ 'ਚ ਨਦੀਆਂ-ਨਾਲਿਆਂ 'ਚ ਉਛਾਲ ਹੈ, ਮਨਾਲੀ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ 'ਤੇ ਵਿਆਸ ਨਦੀ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ 'ਚ ਖਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ:Amarnath Yatra 2023: ਖਰਾਬ ਮੌਸਮ ਕਾਰਨ ਅੱਜ ਵੀ ਰੋਕੀ ਗਈ ਅਮਰਨਾਥ ਯਾਤਰਾ, ਹਜ਼ਾਰਾਂ ਸ਼ਰਧਾਲੂ ਫਸੇ
ਹਿਮਾਚਲ 'ਚ 24 ਘੰਟਿਆਂ 'ਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3 ਨੈਸ਼ਨਲ ਹਾਈਵੇ ਬੰਦ ਹਨ। ਇਸ ਦੇ ਨਾਲ ਹੀ ਜ਼ਮੀਨ ਖਿਸਕਣ ਕਾਰਨ 250 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਭਾਰੀ ਮੀਂਹ ਕਾਰਨ ਕੁੱਲੂ-ਮਨਾਲੀ ਰੋਡ 'ਤੇ ਰਾਮਸ਼ੀਲਾ ਨੇੜੇ ਬਿਆਸ ਦਰਿਆ 'ਚ ਕਈ ਥਾਵਾਂ 'ਤੇ ਪਥਰਾਅ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕੁੱਲੂ ਅਤੇ ਮਨਾਲੀ ਤੋਂ ਅਟਲ ਸੁਰੰਗ ਅਤੇ ਰੋਹਤਾਂਗ ਵੱਲ ਜਾਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਹੈ।