Health Tips: ਜੇਕਰ ਅਸੀਂ 72 ਘੰਟੇ ਸਿਰਫ਼ ਫਲ ਹੀ ਖਾਂਦੇ ਹਾਂ ਤਾਂ ਸਰੀਰ 'ਤੇ ਇਸ ਕੀ ਅਸਰ ਪਵੇਗਾ? ਜਾਣੋਂਜਦੋਂ ਅਸੀਂ ਸਰੀਰ ਵਿੱਚੋਂ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਸਾਰੇ ਕਦੇ-ਕਦੇ ਡੀਟੌਕਸ ਦਾ ਰਾਹ ਅਪਣਾਉਂਣਾ ਪਸੰਦ ਕਰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ ਲਗਾਤਾਰ 72 ਘੰਟੇ ਸਿਰਫ਼ ਫਲਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ 'ਤੇ ਕੀ ਅਸਰ ਪਵੇਗਾ? ਇੰਸਟਾਗ੍ਰਾਮ 'ਤੇ meditationbynature ਹੈਂਡਲ 'ਤੇ ਦੱਸਿਆ ਗਿਆ ਹੈ ਕਿ ਜੇ ਅਸੀਂ ਤਿੰਨ ਦਿਨਾਂ ਲਈ ਸਿਰਫ ਫਲ ਖਾਂਦੇ ਹਾਂ ਤਾਂ ਸਾਡੇ ਸਰੀਰ ਦਾ ਕੀ ਹੋਵੇਗਾ। ਆਓ ਜਾਣਦੇ ਹਾਂ।


COMMERCIAL BREAK
SCROLL TO CONTINUE READING

ਤੁਸੀਂ ਸਿਰਫ 12 ਘੰਟਿਆਂ ਬਾਅਦ ਪਾਚਨ ਵਿੱਚ ਸੁਧਾਰ ਮਹਿਸੂਸ ਕਰੋਗੇ:


ਤੁਹਾਡਾ ਸਰੀਰ ਫਲਾਂ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਹਜ਼ਮ ਅਤੇ ਜਜ਼ਬ ਕਰਨਾ ਸ਼ੁਰੂ ਕਰ ਦੇਵੇਗਾ, ਡਾਇਟਰੀ ਫਾਈਬਰ ਸੋਜ ਨੂੰ ਘਟਾਉਂਦਾ ਹੈ ਅਤੇ ਪੇਟ ਦੇ ਦਰਦ ਨੂੰ ਘਟਾਉਂਦਾ ਹੈ।


24 ਘੰਟਿਆਂ ਬਾਅਦ, ਤੁਸੀਂ ਖਰਾਬ ਚਰਬੀ ਨੂੰ ਸਾੜਨਾ ਸ਼ੁਰੂ ਕਰੋਗੇ


ਤੁਹਾਡਾ ਸਰੀਰ ਪੌਸ਼ਟਿਕ ਕੀਟੋਸਿਸ ਦੀ ਸਥਿਤੀ ਵਿੱਚ ਦਾਖਲ ਹੋ ਜਾਵੇਗਾ, ਜਿਸਦਾ ਮਤਲਬ ਹੈ ਕਿ ਇਹ ਊਰਜਾ ਲਈ ਸਰੀਰ ਵਿੱਚ ਮੌਜੂਦ ਦੀ ਚਰਬੀ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਵੇਗਾ।


ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪ੍ਰਭਾਵ: 


72 ਘੰਟੇ ਤੱਕ ਸਿਰਫ ਫਲ ਖਾਣ ਦਾ ਅਸਰ ਇਹ ਹੋਵੇਗਾ ਕਿ ਫਲਾਂ 'ਚ ਮੌਜੂਦ ਵਿਟਾਮਿਨ, ਮਿਨਰਲਸ, ਐਂਟੀਆਕਸੀਡੈਂਟਸ ਅਤੇ ਫਾਈਬਰ ਤੁਹਾਡੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਤੁਹਾਡਾ ਐਨਰਜੀ ਲੈਵਲ ਵੀ ਵਧਾਉਂਦੇ ਹਨ। ਇਸ ਨਾਲ ਤੁਹਾਡੀ ਇਮਿਊਨਿਟੀ ਵਿੱਚ ਵੀ  ਸੁਧਾਰ ਹੋਵੇਗਾ ਅਤੇ ਬੌਡੀ ਹਾਈਡ੍ਰੇਟ ਰਹੇਗੀ। ਪਰ ਪੌਸ਼ਟਿਕਤਾ ਲਈ ਸਿਰਫ਼ ਫਲਾਂ 'ਤੇ ਭਰੋਸਾ ਕਰਨਾ ਸਿਹਤ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਕਾਰਨ ਬਣ ਸਕਦਾ ਹੈ। ਕੇਵਲ ਫਲਾਂ ਵਾਲੀ ਖੁਰਾਕ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਪ੍ਰੋਟੀਨ, ਚਰਬੀ ਅਤੇ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਮਾਸਪੇਸ਼ੀਆਂ ਲਈ ਪ੍ਰੋਟੀਨ ਜ਼ਰੂਰੀ ਹੈ। ਇਸ ਦੇ ਨਾਲ ਹੀ ਸਰੀਰ ਦੇ ਕਈ ਕਾਰਜਾਂ ਲਈ ਚਰਬੀ ਦੀ ਵੀ ਲੋੜ ਹੁੰਦੀ ਹੈ, ਜਿਵੇਂ ਕਿ ਹਾਰਮੋਨ ਉਤਪਾਦਨ ਸਮੇਤ ਹੋਰ ਕਈ ਕੁਝ ਲਈ। ਜੋ ਵਿਅਕਤੀ ਲੰਬੇ ਸਮੇਂ ਤੱਕ ਇਨ੍ਹਾਂ ਪੌਸ਼ਟਿਕ ਤੱਤਾਂ ਤੋਂ ਦੂਰ ਰਹਿੰਦਾ ਹੈ, ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਹੋ ਸਕਦੀ ਹੈ, ਉਹ ਹਰ ਸਮੇਂ ਥਕਾਵਟ ਮਹਿਸੂਸ ਕਰ ਸਕਦਾ ਹੈ ਅਤੇ ਉਸ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ।


ਫਲਾਂ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ, ਜਿਸ ਕਾਰਨ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਆਓ ਜਾਣਦੇ ਹਾਂ ਕਿ ਸਿਰਫ਼ 72 ਘੰਟੇ ਫਲਾਂ 'ਤੇ ਨਿਰਭਰ ਰਹਿਣਾ ਤੁਹਾਡੇ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ। 


ਭਾਰ ਘਟਣ ਦੀ ਬਜਾਏ ਵਧ ਸਕਦਾ ਹੈ


ਹਾਲਾਂਕਿ ਕੁਝ ਲੋਕਾਂ ਨੂੰ ਸ਼ੁਰੂਆਤ 'ਚ ਭਾਰ ਘੱਟਦਾ ਮਹਿਸੂਸ ਹੋ ਸਕਦਾ ਹੈ ਪਰ ਫਲਾਂ 'ਚ ਮੌਜੂਦ ਕੁਦਰਤੀ ਸ਼ੂਗਰ ਭਾਰ ਵਧਾਉਣ ਲੱਗਦੀ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਂਦੇ ਹੋ ਤਾਂ ਇਸ ਨਾਲ ਭਾਰ ਘਟਣ ਦੀ ਬਜਾਏ ਵਧਦਾ ਹੈ।


ਸ਼ੂਗਰ ਦਾ ਖਤਰਾ


ਜਿਨ੍ਹਾਂ ਲੋਕਾਂ ਨੂੰ ਸ਼ੂਗਰ ਜਾਂ ਪ੍ਰੀ-ਡਾਇਬੀਟੀਜ਼ ਹੈ ਉਨ੍ਹਾਂ ਨੂੰ ਸੋਚ-ਸਮਝ ਕੇ ਫਲਾਂ 'ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ। ਕਿਉਂਕਿ ਫਲਾਂ ਵਿੱਚ ਉੱਚ ਕੁਦਰਤੀ ਸ਼ੂਗਰ ਹੁੰਦੀ ਹੈ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ। ਇਸ ਨਾਲ ਕਿਡਨੀ ਦੀ ਬੀਮਾਰੀ ਦਾ ਖਤਰਾ ਹੋ ਸਕਦਾ ਹੈ।


ਦੰਦ ਖਰਾਬ ਹੋ ਸਕਦੇ ਹਨ


ਫਲਾਂ ਦੀ ਮਿਠਾਸ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਐਸੀਡਿਟੀ ਹੋ ​​ਸਕਦੀ ਹੈ। ਕੁਝ ਫਲ, ਜਿਵੇਂ ਕਿ ਸੰਤਰਾ, ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


ਪੋਸ਼ਣ ਦੀ ਘਾਟ


ਸਿਰਫ ਫਲ ਖਾਣ ਨਾਲ ਵਿਟਾਮਿਨ ਬੀ12, ਕੈਲਸ਼ੀਅਮ, ਵਿਟਾਮਿਨ ਡੀ, ਆਇਓਡੀਨ ਅਤੇ ਓਮੇਗਾ-3 ਫੈਟੀ ਐਸਿਡ ਵਰਗੇ ਕੁਝ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ। ਇਸ ਕਾਰਨ ਅਨੀਮੀਆ, ਥਕਾਵਟ, ਖ਼ਰਾਬ ਇਮਿਊਨਿਟੀ ਆਦਿ ਹੋ ਸਕਦੇ ਹਨ।