India Alliance News:  ਲੋਕ ਸਭਾ ਚੋਣਾਂ 2024 ਦੇ ਨਤੀਜੇ ਲਗਭਗ ਆ ਚੁੱਕੇ ਹਨ। ਕਈ ਸੀਟਾਂ 'ਤੇ ਨਤੀਜੇ ਆ ਚੁੱਕੇ ਹਨ। ਐਨਡੀਏ 290 ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਜਦਕਿ ਇੰਡੀਆ ਗਠਜੋੜ ਬਿਹਤਰ ਪ੍ਰਦਰਸ਼ਨ ਕਰਦੇ ਹੋਏ 230 ਤੋਂ ਵੱਧ ਸੀਟਾਂ 'ਤੇ ਬੜ੍ਹਤ ਬਣਾਏ ਹੋਏ ਹੈ। ਰਾਹੁਲ ਗਾਂਧੀ ਨੇ ਕਾਨਫਰੰਸ ਕਰਕੇ ਵੋਟਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਰਾਖਵੇਂਕਰਨ ਉਤੇ ਹਮਲਾ ਕੀਤਾ ਸੀ।  ਦੇਸ਼ ਨੇ ਨਰਿੰਦਰ ਮੋਦੀ ਨੂੰ ਸਾਫ ਕਹਿ ਦਿੱਤਾ ਹੈ ਕਿ ਅਸੀਂ ਤੁਹਾਨੂੰ ਨਹੀਂ ਚਾਹੁੰਦੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦਾ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਗਰੀਬ ਲੋਕਾਂ ਨੇ ਕਦਮ ਚੁੱਕਿਆ ਹੈ। ਮਜ਼ਦੂਰਾਂ, ਦਲਿਤਾਂ ਤੇ ਹੋਰ ਗਰੀਬਾਂ ਨੇ ਖੜ੍ਹੇ ਹੋ ਸੰਵਿਧਾਨ ਨੂੰ ਬਚਾਉਣ ਲਈ ਅੱਗੇ ਆਏ ਹਨ।


COMMERCIAL BREAK
SCROLL TO CONTINUE READING

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਅਸੀਂ ਸਿਰਫ ਭਾਜਪਾ ਖਿਲਾਫ਼ ਹੀ ਨਹੀਂ ਬਲਕਿ ਸੀਬੀਆਈ, ਈਡੀ ਤੇ ਹੋਰ ਏਜੰਸੀਆਂ ਖਿਲਾਫ਼ ਲੜੇ ਹਾਂ। ਕਿਉਂਕਿ ਸੀਬੀਆਈ, ਈਡੀ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਹੁੰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਸੀ। 


ਜਦੋਂ ਰਾਹੁਲ ਗਾਂਧੀ ਨੂੰ ਨਿਤੀਸ਼ ਕੁਮਾਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਹੁਤ ਸਪੱਸ਼ਟ ਜਵਾਬ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਆਪਣੀਆਂ ਗਠਜੋੜ ਪਾਰਟੀਆਂ ਦਾ ਸਨਮਾਨ ਕਰਦੇ ਹਾਂ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੇ ਬਿਨਾਂ ਕੋਈ ਫੈਸਲਾ ਨਹੀਂ ਲਵਾਂਗੇ। ਰਾਹੁਲ ਗਾਂਧੀ ਨੇ ਦੁਹਰਾਇਆ ਕਿ ਭਲਕੇ ਇੰਡੀਆ ਗਠਜੋੜ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਲਿਆ ਜਾਵੇਗਾ।


ਇਸ ਮੀਟਿੰਗ ਤੋਂ ਬਾਅਦ ਹੀ ਕੋਈ ਬਿਆਨ ਦਿੱਤਾ ਜਾਵੇਗਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਮੈਂ ਦੋਵੇਂ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਮੈਂ ਵਾਇਨਾਡ ਤੇ ਰਾਏਬਰੇਲੀ ਦੇ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ... ਮੈਂ ਕੁਝ ਸਮਾਂ ਲਵਾਂਗਾ ਅਤੇ ਫੈਸਲਾ ਕਰਾਂਗਾ ਕਿ ਮੈਂ ਕਿਹੜੀ ਸੀਟ 'ਤੇ ਰਹਾਂਗਾ। ਅਜੇ ਫੈਸਲਾ ਨਹੀਂ ਕੀਤਾ ਹੈ।" ਰਾਹੁਲ ਗਾਂਧੀ ਨੇ ਕਿਹਾ, "ਇਸ (ਸੰਵਿਧਾਨ) ਨੂੰ ਬਚਾਉਣ ਦਾ ਕੰਮ ਭਾਰਤ ਦੇ ਸਭ ਤੋਂ ਗ਼ਰੀਬ ਲੋਕਾਂ ਨੇ ਕੀਤਾ ਹੈ। ਇਸ ਸੰਵਿਧਾਨ ਨੂੰ ਬਚਾਉਣ ਲਈ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ, ਪਛੜੇ ਲੋਕਾਂ ਨੇ ਕੰਮ ਕੀਤਾ ਹੈ..."।


ਇਹ ਵੀ ਪੜ੍ਹੋ : Sangrur Lok Sabha Election Result Live: ਸੰਗਰੂਰ ਸੀਟ ਚੋਂ 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਤੈਅ