Indigo Flight Enter in Pakistan: ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਲਾਹੌਰ ਨੇੜੇ ਪਾਕਿਸਤਾਨ ਵਿੱਚ ਗੁੰਮ ਹੋ ਗਈ ਅਤੇ ਕਰੀਬ 30 ਮਿੰਟਾਂ ਬਾਅਦ ਭਾਰਤੀ ਹਵਾਈ ਖੇਤਰ ਵਿੱਚ ਪਰਤੀ। ਦੱਸਿਆ ਗਿਆ ਕਿ ਇਸ ਦੌਰਾਨ ਫਲਾਈਟ ਗੁਜਰਾਂਵਾਲਾ ਤੱਕ ਗਈ।


COMMERCIAL BREAK
SCROLL TO CONTINUE READING

.ਇਹ ਜਾਣਕਾਰੀ ਇੰਡੀਗੋ ਦੇ ਅਧਿਕਾਰੀਆਂ ਨੇ ਦਿੱਤੀ ਹੈ। ਇਸ ਦਾ ਕਾਰਨ ਖਰਾਬ ਮੌਸਮ ਦੱਸਿਆ ਗਿਆ ਹੈ। ਫਲਾਈਟ ਰਾਤ 8 ਵਜੇ ਦੇ ਕਰੀਬ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਆ ਗਈ ਸੀ। ਇਸ ਸੂਚਨਾ ਤੋਂ ਬਾਅਦ ਪਾਕਿਸਤਾਨ 'ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਬਿਆਨ ਜਾਰੀ ਕਰਕੇ ਸਥਿਤੀ ਸਾਫ਼ ਕਰਨੀ ਪਈ।


ਫਲਾਈਟ ਰਡਾਰ ਦੇ ਅਨੁਸਾਰ ਭਾਰਤੀ ਜਹਾਜ਼ ਸ਼ਾਮ 7:30 ਵਜੇ ਦੇ ਕਰੀਬ 454 ਨੋਟਸ ਦੀ ਰਫਤਾਰ ਨਾਲ ਲਾਹੌਰ ਦੇ ਉੱਤਰ ਵਿੱਚ ਦਾਖਲ ਹੋ ਗਿਆ ਸੀ ਅਤੇ ਰਾਤ 8:01 ਵਜੇ ਭਾਰਤੀ ਖੇਤਰ ਵਿੱਚ ਪਰਤਿਆ ਸੀ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ (ਸੀਏਏ) ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅਸਧਾਰਨ ਨਹੀਂ ਸੀ ਕਿਉਂਕਿ ਖਰਾਬ ਮੌਸਮ ਦੇ ਹਾਲਾਤ "ਅੰਤਰਰਾਸ਼ਟਰੀ ਤੌਰ 'ਤੇ ਮਨਜ਼ੂਰੀ ਹੈ"।


ਦਰਅਸਲ ਭਾਰਤੀ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋ ਸਕਦੇ ਹਨ। ਰਿਸ਼ਤਿਆਂ 'ਚ ਆਈ ਖਟਾਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਜਹਾਜ਼ ਇਕ-ਦੂਜੇ ਦੇ ਹਵਾਈ ਖੇਤਰ 'ਚ ਨਹੀਂ ਜਾ ਸਕਦੇ ਹਨ।


ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ


ਇਸ ਦੌਰਾਨ ਸੀਏਏ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ। ਹਵਾਈ ਅੱਡਿਆਂ 'ਤੇ ਵਿਜ਼ੀਬਿਲਟੀ ਖ਼ਰਾਬ ਹੋਣ ਕਾਰਨ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ ਜਦਕਿ ਕਈ ਦੇਰੀ ਨਾਲ ਚੱਲ ਰਹੀਆਂ ਸਨ। CAA ਦੇ ਬੁਲਾਰੇ ਨੇ ਲਾਹੌਰ ਲਈ ਮੌਸਮ ਦੀ ਚੇਤਾਵਨੀ ਰਾਤ 11:30 ਵਜੇ ਤੱਕ ਵਧਾ ਦਿੱਤੀ ਹੈ। ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਜ਼ੀਬਿਲਟੀ 5,000 ਮੀਟਰ ਸੀ। ਪਾਕਿਸਤਾਨ 'ਚ ਭਿਆਨਕ ਤੂਫਾਨ ਆਇਆ, ਜਿਸ 'ਚ ਦਰੱਖਤ ਵੀ ਉਖੜ ਗਏ ਅਤੇ 29 ਲੋਕਾਂ ਦੀ ਮੌਤ ਹੋ ਗਈ ਸੀ।


ਇਹ ਵੀ ਪੜ੍ਹੋ : Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ 'ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ