Indigo Flight News:  ਕਰਨਾਟਕ ਵਿੱਚ ਬੈਂਗਲੁਰੂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਇੱਕ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਉਹ ਵੀ ਉਦੋਂ ਜਦੋਂ ਫਲਾਈਟ ਹਵਾ ਵਿੱਚ ਬਹੁਤ ਉੱਚੀ ਸੀ। ਜਾਣਕਾਰੀ ਮੁਤਾਬਕ 30 ਸਾਲਾ ਮੁਲਜ਼ਮ  ਯਾਤਰੀ ਪ੍ਰਤੀਕ ਕਾਨਪੁਰ ਦਾ ਰਹਿਣ ਵਾਲਾ ਹੈ। ਉਸ ਨੇ ਦਿੱਲੀ ਤੋਂ ਬੈਂਗਲੁਰੂ ਲਈ ਇੰਡੀਗੋ ਦੀ ਫਲਾਈਟ ਲਈ।


COMMERCIAL BREAK
SCROLL TO CONTINUE READING

ਮਿਲੀ ਮੁਤਾਬਕ ਪ੍ਰਤੀਕ ਨੇ ਉਸ ਦੌਰਾਨ ਕਾਫੀ ਸ਼ਰਾਬ ਪੀਤੀ ਸੀ। ਉਹ ਬਿਲਕੁਲ ਵੀ ਹੋਸ਼ ਵਿਚ ਨਹੀਂ ਸੀ। ਫਿਰ ਫਲਾਈਟ ਨੇ ਹਵਾ ਵਿੱਚ ਉਡਾਣ ਭਰੀ। ਜਦੋਂ ਫਲਾਈਟ ਉਚਾਈ 'ਤੇ ਪਹੁੰਚੀ ਤਾਂ ਪ੍ਰਤੀਕ ਆਪਣੀ ਸੀਟ ਤੋਂ ਉੱਠ ਗਿਆ। ਉਹ ਐਮਰਜੈਂਸੀ ਦਰਵਾਜ਼ੇ ਦੇ ਨੇੜੇ ਪਹੁੰਚਿਆ ਅਤੇ ਇਸਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ।


ਇਹ ਵੀ ਪੜ੍ਹੋ: Sara Ali Khan Latest Photos: ਸਾਰਾ ਅਲੀ ਖਾਨ ਨੇ ਟੀਮ ਸਮੇਤ ਗੁਰੂਦੁਆਰਾ ਬੰਗਲਾ ਸਾਹਿਬ 'ਚ ਟੇਕਿਆ ਮੱਥਾ; ਵੇਖੋ ਤਸਵੀਰਾਂ 

ਉਸੇ ਸਮੇਂ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਦੇਖ ਕੇ ਉਸ ਨੂੰ ਫੜ ਲਿਆ। ਉਸਨੇ ਇੰਨੀ ਸ਼ਰਾਬ ਪੀ ਰੱਖੀ ਸੀ ਕਿ ਉਸ ਨੂੰ ਆਪਣੀ ਪਰਵਾਹ ਵੀ ਨਹੀਂ ਸੀ। ਚਾਲਕ ਦਲ ਦੇ ਮੈਂਬਰਾਂ ਨੇ ਤੁਰੰਤ ਇਸ ਬਾਰੇ ਫਲਾਈਟ ਦੇ ਕਪਤਾਨ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜਦੋਂ ਜਹਾਜ਼ ਬੈਂਗਲੁਰੂ 'ਚ ਲੈਂਡ ਹੋਇਆ ਤਾਂ ਪ੍ਰਤੀਕ ਨੂੰ ਸੀਆਈਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਪ੍ਰਤੀਕ ਖ਼ਿਲਾਫ਼ ਧਾਰਾ 290 ਅਤੇ 336 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਖਿਲਾਫ ਅਗਲੇਰੀ ਕਾਰਵਾਈ ਜਾਰੀ ਹੈ।


ਪਿਛਲੇ ਕੁਝ ਮਹੀਨਿਆਂ 'ਚ ਹਵਾਈ ਯਾਤਰਾ ਦੌਰਾਨ ਯਾਤਰੀਆਂ ਨਾਲ ਅਸ਼ਲੀਲ ਵਿਵਹਾਰ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਵੀ ਕਾਰਵਾਈ ਕੀਤੀ ਹੈ ਪਰ ਇਸ ਦੇ ਬਾਵਜੂਦ ਇਹ ਘਟਨਾਵਾਂ ਰੁਕੀਆਂ ਨਹੀਂ। ਵੱਡੀ ਗੱਲ ਇਹ ਹੈ ਕਿ ਇਸ ਵਿੱਚ ਹੋਰ ਯਾਤਰੀਆਂ ਦੀ ਜਾਨ ਵੀ ਖਤਰੇ ਵਿੱਚ ਪਾਈ ਜਾ ਰਹੀ ਹੈ।