Jammu and Kashmir, IED Tiffin at Rajouri-Poonch National Highway News: ਜੰਮੂ-ਕਸ਼ਮੀਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਰਾਜੌਰੀ-ਪੁੰਛ ਹਾਈਵੇ 'ਤੇ ਇੱਕ ਟਿਫਿਨ ਆਈਈਡੀ ਬਰਾਮਦ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਅੱਜ ਯਾਨੀ ਐਤਵਾਰ ਨੂੰ ਤੜਕੇ 5:10 ਵਜੇ ਰਾਜੌਰੀ-ਪੁੰਛ ਹਾਈਵੇਅ 'ਤੇ ਨਾਰੀਅਨ ਇਲਾਕੇ 'ਚ ਇੱਕ ਟਿਫਨ ਆਈ.ਈ.ਡੀ. ਬਰਾਮਦ ਹੋਇਆ, ਜਿਸ ਤੋਂ ਬਾਅਦ ਬੰਬ ਸਕੁਐਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। 


ਸੁਰੱਖਿਆ ਬਲਾਂ ਵੱਲੋਂ ਆਈਈਡੀ ਨੂੰ ਨਕਾਰਾ ਕਰ ਦਿੱਤਾ ਗਿਆ ਅਤੇ ਕਰੀਬ 2 ਘੰਟੇ ਬਾਅਦ ਹਾਈਵੇਅ ਨੂੰ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਹਾਲ ਹੀ ਵਿੱਚ ਦੋ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ ਅਤੇ ਦੋਵਾਂ ਦੀ ਪਛਾਣ ਘਾਟ ਪਿੰਡ ਦੇ ਰਹਿਣ ਵਾਲੇ ਫਿਰਦੌਸ ਅਹਿਮਦ ਵਾਨੀ ਅਤੇ ਭਰਤ ਪਿੰਡ ਦੇ ਖੁਰਸ਼ੀਦ ਅਹਿਮਦ ਮਲਿਕ ਵਜੋਂ ਹੋਈ ਹੈ। 


ਜੰਮੂ-ਕਸ਼ਮੀਰ ਨੂੰ ਅੱਤਵਾਦ ਤੋਂ ਬਚਾਉਣ ਲਈ ਭਗੌੜੇ ਅੱਤਵਾਦੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਡੀਜੀਪੀ ਦਿਲਬਾਗ ਸਿੰਘ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ ਅਤੇ ਨਾਲ ਹੀ ਸਰਗਰਮ ਅੱਤਵਾਦੀਆਂ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। 


ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ SIA ਵੱਲੋਂ ਅੱਤਵਾਦ ਦੀਆਂ 327 ਘਟਨਾਵਾਂ 'ਚ ਸ਼ਾਮਲ 734 ਭਗੌੜੇ ਅੱਤਵਾਦੀਆਂ ਦੀ ਜਾਣਕਾਰੀ ਹਾਸਲ ਕੀਤੀ ਗਈ ਸੀ ਅਤੇ ਇਨ੍ਹਾਂ ਵਿੱਚੋਂ 417 ਕਸ਼ਮੀਰ ਅਤੇ 317 ਜੰਮੂ ਦੇ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 369 ਅੱਤਵਾਦੀਆਂ ਦੀ ਪਛਾਣ ਕੀਤੀ ਜਾ ਚੁਕੀ ਹੈ ਜਿਨ੍ਹਾਂ ਵਿੱਚੋਂ 215 ਜੰਮੂ ਅਤੇ 154 ਕਸ਼ਮੀਰ ਦੇ ਹਨ। ਜਿਨ੍ਹਾਂ ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ ਉਨ੍ਹਾਂ 'ਚੋਂ 80 ਦੀ ਮੌਤ ਹੋ ਗਈ ਹੈ ਅਤੇ 45 ਅੱਤਵਾਦੀ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ 'ਚ ਰਹਿ ਰਹੇ ਹਨ। 


ਇਹ ਵੀ ਪੜ੍ਹੋ: Jammu-Kashmir Encounter : ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਘੁਸਪੈਠ ਦੀ ਕੋਸ਼ਿਸ਼, ਇੱਕ ਅੱਤਵਾਦੀ ਢੇਰ


(For more news apart from Jammu and Kashmir, IED Tiffin at Rajouri-Poonch National Highway News, stay tuned to Zee PHH)