Jammu Kashmir News: ਚੋਣ ਨਤੀਜਿਆਂ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਘਰੋਟਾ `ਚ ਵੱਡੀ ਗਿਣਤੀ `ਚ ਹਥਿਆਰ ਤੇ ਵਿਸਫੋਟਕ ਬਰਾਮਦ
Jammu and Kashmir news: ਜੰਮੂ-ਕਸ਼ਮੀਰ `ਚ 8 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ। ਪਰ ਇਸ ਤੋਂ ਪਹਿਲਾਂ ਵੀ ਸੂਬੇ `ਚ ਸ਼ੱਕੀ ਅੱਤਵਾਦੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸਨ। ਜਿਸ ਕਾਰਨ ਭਾਰਤੀ ਫੌਜ ਨੇ ਪੁੰਛ ਜ਼ਿਲ੍ਹੇ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ।
Jammu and Kashmir news: ਜੰਮੂ-ਕਸ਼ਮੀਰ 'ਚ 8 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਵੀ ਸੂਬੇ 'ਚ ਸ਼ੱਕੀ ਅੱਤਵਾਦੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸਨ। ਜਿਸ ਕਾਰਨ ਭਾਰਤੀ ਫੌਜ ਨੇ ਪੁੰਛ ਜ਼ਿਲ੍ਹੇ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ। ਦੱਸ ਦਈਏ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਯਾਨੀ 05 ਅਕਤੂਬਰ ਨੂੰ ਇਹ ਜਾਣਕਾਰੀ ਦਿੱਤੀ। ਹਥਿਆਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਤਿਆਰੀ ਹੋ ਸਕਦੀ ਹੈ।
ਜੰਮੂ ਦੇ ਘਰੋਟਾ ਰਿੰਗ ਰੋਡ ਨੇੜੇ ਵੱਡੀ ਮਾਤਰਾ 'ਚ ਸ਼ੱਕੀ ਵਿਸਫੋਟਕ ਮਿਲਣ ਤੋਂ ਬਾਅਦ ਫੌਜ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੀ ਰੋਮੀਓ ਫੋਰਸ ਨੇ ਪੁਣਛ ਜ਼ਿਲੇ ਦੇ ਝੁਲਸ ਇਲਾਕੇ 'ਚ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਭੰਡਾਰ ਜ਼ਬਤ ਕੀਤਾ ਹੈ ਜਿਸ ਵਿੱਚ ਪਾਕਿਸਤਾਨੀ ਮੂਲ ਦੀ ਏਕੇ 47 ਰਾਈਫਲ ਅਤੇ ਪਿਸਤੌਲ ਦੇ ਰਾਉਂਡ ਅਤੇ ਆਰਸੀ ਆਈਈਡੀ, ਟਾਈਮਡ ਡਿਸਟ੍ਰਕਸ਼ਨ ਆਈਈਡੀ, ਸਟੋਵ ਆਈਈਡੀ ਅਤੇ ਚੀਨੀ ਗ੍ਰਨੇਡ ਵਰਗੇ ਹਥਿਆਰ ਸ਼ਾਮਲ ਹਨ।
ਇਹ ਵੀ ਪੜ੍ਹੋ: Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਫੌਜ ਨੇ ਕਿਹਾ, ''ਭਰੋਸੇਯੋਗ ਸੂਚਨਾ ਦੇ ਆਧਾਰ 'ਤੇ 5 ਅਕਤੂਬਰ ਨੂੰ ਭਾਰਤੀ ਫੌਜ ਦੀ ਰੋਮੀਓ ਫੋਰਸ ਨੇ ਝੁਲਸ ਇਲਾਕੇ 'ਚ ਇਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਸੀ, ਜਿੱਥੇ ਤਲਾਸ਼ੀ ਦੌਰਾਨ ਅੱਤਵਾਦੀਆਂ ਦਾ ਇਕ ਸ਼ੱਕੀ ਬੈਗ ਮਿਲਿਆ ਸੀ ਜਿਸ 'ਚ ਭਾਰੀ ਮਾਤਰਾ 'ਚ ਏ.ਕੇ. 47 ਹੋਰ ਪਿਸਟਲ ਰਾਉਂਡ ਅਤੇ ਆਰਸੀਆਈਈਡੀ, ਟਾਈਮਡ ਡਿਸਟ੍ਰਕਸ਼ਨ ਆਈਈਡੀ, ਸਟੋਵ ਆਈਈਡੀ, ਆਈਈਡੀ ਲਈ ਵਿਸਫੋਟਕ ਅਤੇ ਚੀਨੀ ਗ੍ਰਨੇਡ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ ਬਰਾਮਦ ਕੀਤੇ ਗਏ ਸਾਰੇ ਹਥਿਆਰ ਅਤੇ ਵਿਸਫੋਟਕ ਬਿਲਕੁਲ ਠੀਕ ਹਾਲਤ ਵਿੱਚ ਸਨ ਅਤੇ ਅੱਤਵਾਦੀਆਂ ਵੱਲੋਂ ਵਰਤਣ ਲਈ ਤਿਆਰ ਸਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਸੁਚਾਰੂ ਚੋਣਾਂ ਅਤੇ ਆਗਾਮੀ ਚੋਣ ਨਤੀਜਿਆਂ ਦੇ ਮੱਦੇਨਜ਼ਰ, ਇਹ ਭਾਰਤੀ ਫੌਜ ਦੁਆਰਾ ਸੁਰੱਖਿਆ ਗਰਿੱਡ ਨੂੰ ਵਿਗਾੜਨ ਦੀ ਕਿਸੇ ਵੀ ਸੰਭਾਵਨਾ ਨੂੰ ਨਕਾਰਨ ਵਿੱਚ ਇੱਕ ਵੱਡੀ ਸਫਲਤਾ ਹੈ।"