Jammu-Kashmir News: 2023 `ਚ ਜੰਮੂ-ਕਸ਼ਮੀਰ `ਚ ਸੁਰੱਖਿਆ ਬਲਾਂ ਵੱਲੋਂ 72 ਅੱਤਵਾਦੀ ਢੇਰ, ਹੁਣ ਕਿੰਨੇ ਹਨ ਐਕਟਿਵ? ਵੇਖੋ ਡਾਟਾ
Jammu-Kashmir News: ਪਿਛਲੇ ਸਾਲ 2023 ਵਿੱਚ, ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 72 ਸਰਗਰਮ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਸੀਆਰਪੀਐਫ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
Jammu-Kashmir News: ਜੰਮੂ-ਕਸ਼ਮੀਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਅੱਤਵਾਦੀ ਘਟਨਾਵਾਂ ਦਾ ਗ੍ਰਾਫ ਘਟਿਆ ਹੈ। ਦਰਅਸਲ, ਇਸ ਦੌਰਾਨ ਸੈਨਾ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਨੇ ਬਹੁਤ ਸਖ਼ਤੀ ਦਿਖਾਈ। ਇਸ ਦੌਰਾਨ ਸਾਲ 2023 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਕੁੱਲ 72 ਅੱਤਵਾਦੀ ਮਾਰੇ ਗਏ ਸਨ। ਕੇਂਦਰੀ ਰਿਜ਼ਰਵ ਪੁਲਿਸ ਬਲ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਮਾਰੇ ਗਏ ਅੱਤਵਾਦੀਆਂ 'ਚੋਂ 22 ਸਥਾਨਕ ਸਨ, ਜਦਕਿ 50 ਅੱਤਵਾਦੀ ਵਿਦੇਸ਼ੀ ਸਨ।
ਸੁਰੱਖਿਆ ਬਲ ਜੰਮੂ-ਕਸ਼ਮੀਰ (Jammu-Kashmir) 'ਚ ਸਰਗਰਮ ਅੱਤਵਾਦੀਆਂ ਨੂੰ ਮਾਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਰਤੀ ਫੌਜ ਦੇ ਨਾਲ-ਨਾਲ ਹੋਰ ਨੀਮ ਫੌਜੀ ਬਲਾਂ ਅਤੇ ਜੇਕੇ ਪੁਲਿਸ ਵੀ ਸਾਂਝੇ ਆਪਰੇਸ਼ਨਾਂ ਰਾਹੀਂ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਣ ਲਈ ਮੁਹਿੰਮ ਚਲਾ ਰਹੀ ਹੈ। ਪਿਛਲੇ ਸਾਲ 2023 ਵਿੱਚ, ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 22 ਸਥਾਨਕ ਅੱਤਵਾਦੀਆਂ ਅਤੇ 50 ਵਿਦੇਸ਼ੀ ਅੱਤਵਾਦੀਆਂ ਸਮੇਤ ਕੁੱਲ 72 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਹ ਜਾਣਕਾਰੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਨੇ ਦਿੱਤੀ ਹੈ।
ਇਹ ਵੀ ਪੜ੍ਹੋ: LPG Price Cut: ਗੈਸ ਸਿਲੰਡਰ ਦੇ ਰੇਟ 'ਚ ਕੀਤੀ ਕਟੌਤੀ, ਜਾਣੋ ਨਵੀਂਆਂ ਕੀਮਤਾਂ
ਜੰਮੂ-ਕਸ਼ਮੀਰ (Jammu-Kashmir) 'ਚ ਹੁਣ ਤੱਕ 30 ਸਥਾਨਕ ਅੱਤਵਾਦੀਆਂ ਅਤੇ 61 ਵਿਦੇਸ਼ੀ ਅੱਤਵਾਦੀਆਂ ਸਮੇਤ ਕੁੱਲ 91 ਅੱਤਵਾਦੀ ਸਰਗਰਮ ਹਨ। ਹਾਲਾਂਕਿ, 2022 ਵਿੱਚ ਕੁੱਲ 135 ਅੱਤਵਾਦੀ ਸਰਗਰਮ ਸਨ ਜਿਨ੍ਹਾਂ ਵਿੱਚ 50 ਸਥਾਨਕ ਅੱਤਵਾਦੀ ਅਤੇ 85 ਵਿਦੇਸ਼ੀ ਅੱਤਵਾਦੀ ਸ਼ਾਮਲ ਸਨ। ਜ਼ਿਆਦਾਤਰ ਸਰਗਰਮ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ: Jalandhar News: ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਫਾਹੇ ਨਾਲ ਲਟਕਦੀਆਂ ਲਾਸ਼ਾਂ ਬਰਾਮਦ, ਖ਼ੁਦਕੁਸ਼ੀ ਦਾ ਸ਼ੱਕ
ਡੀਜੀਪੀ ਦਾ ਕਹਿਣਾ ਹੈ, "2022 ਦੇ ਮੁਕਾਬਲੇ 2023 ਵਿੱਚ ਜੰਮੂ-ਕਸ਼ਮੀਰ (Jammu-Kashmir) ਵਿੱਚ ਅੱਤਵਾਦ ਨਾਲ ਜੁੜੇ ਅਪਰਾਧਾਂ ਵਿੱਚ 60 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜੋ ਕਿ 2023 ਵਿੱਚ 125 ਤੋਂ 46 ਹੋ ਗਈ ਹੈ।" ਦਹਿਸ਼ਤ ਨਾਲ ਸਬੰਧਤ ਘਟਨਾਵਾਂ ਦੀ ਬਾਰੰਬਾਰਤਾ ਵਿੱਚ ਵੀ ਕਮੀ ਦਰਜ ਕੀਤੀ ਗਈ। ਪਿਛਲੇ ਸਾਲ 2023 ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਵੱਖਵਾਦੀਆਂ ਵੱਲੋਂ ਕੋਈ ‘ਹੜਤਾਲ’ ਨਹੀਂ ਬੁਲਾਈ ਗਈ। ਅੱਤਵਾਦੀਆਂ ਵੱਲੋਂ ਆਮ ਨਾਗਰਿਕਾਂ ਦੀ ਹੱਤਿਆ ਵਿੱਚ ਵੀ ਕਮੀ ਆਈ ਹੈ। ਇਹ ਸਾਲ 2022 ਵਿੱਚ 31 ਤੋਂ ਘਟ ਕੇ 2023 ਵਿੱਚ 14 ਹੋ ਗਈ।