Jammu Kashmir Raid: ਅਨੰਤਨਾਗ ਤੇ ਪੁਲਵਾਮਾ `ਚ SIA ਦੇ ਛਾਪੇ, ਅੱਤਵਾਦੀ ਫੰਡਿੰਗ ਦਾ ਮਾਮਲਾ
Jammu Kashmir Raid: ਜੰਮੂ-ਕਸ਼ਮੀਰ ਵਿੱਚ ਰਾਜ ਜਾਂਚ ਏਜੰਸੀ (ਐਸਆਈਏ) ਦੱਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਕਈ ਥਾਵਾਂ `ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇਮਾਰੀ ਟੈਰਰ ਫੰਡਿੰਗ ਮਾਮਲੇ `ਚ ਕੀਤੀ ਜਾ ਰਹੀ ਹੈ।
Jammu Kashmir Raid: ਵਿਸ਼ੇਸ਼ ਜਾਂਚ ਏਜੰਸੀ (SIA) ਜੰਮੂ-ਕਸ਼ਮੀਰ ਦੇ ਅਨੰਤਨਾਗ ਅਤੇ ਪੁਲਵਾਮਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇਮਾਰੀ ਟੈਰਰ ਫੰਡਿੰਗ ਦੇ ਮਾਮਲੇ 'ਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਐਸਆਈਏ ਨੇ ਪਿੰਡ ਕਨੂੰਆਨ ਵਿੱਚ ਸ਼ੱਕੀ ਮੁਹੰਮਦ ਹਾਫਿਜ਼ ਦੇ ਘਰ ਦੀ ਤਲਾਸ਼ੀ ਲਈ ਸੀ ਪਰ ਛਾਪੇਮਾਰੀ ਸਮੇਂ ਹਾਫਿਜ਼ ਆਪਣੇ ਘਰ ਮੌਜੂਦ ਨਹੀਂ ਸੀ। ਉਹ ਫਰਾਰ ਹੋ ਗਿਆ ਸੀ।
ਇਸ ਤੋਂ ਇਲਾਵਾ ਪੁੰਛ ਜ਼ਿਲ੍ਹੇ ਦੇ ਕੋਪੜਾ ਟਾਪ, ਬਚਿਆਂ ਵਾਲੀ, ਸ਼ਿੰਦਾਰਾ, ਥਾਂਦੀ ਕੱਸੀ ਅਤੇ ਮੁਹੱਲਾ ਸੈਦਾਂ 'ਚ ਸਵੇਰੇ ਇਕ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੁਝ ਸੂਬਿਆਂ ਵੱਲੋਂ ਬਿਜਲੀ 'ਤੇ ਪਾਣੀ ਸੈੱਸ ਵਸੂਲਣ ਖਿਲਾਫ਼ ਉਠਾਈ ਜ਼ੋਰਦਾਰ ਆਵਾਜ਼