Budgam BSF Bus Accident: ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਬੀਐੱਸਐੱਫ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ। ਦੋ ਦਰਜਨ ਤੋਂ ਵੱਧ ਫ਼ੌਜੀ ਜ਼ਖ਼ਮੀ ਹੋਏ ਹਨ। ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ।


COMMERCIAL BREAK
SCROLL TO CONTINUE READING

ਬਰੇਲ ਵਾਟਰਹਾਲ ਇਲਾਕੇ 'ਚ ਬੱਸ ਇੱਕ ਖਾਈ ਵਿੱਚ ਡਿੱਗ ਗਈ। ਅਧਿਕਾਰੀ ਮੁਤਾਬਕ ਬੱਸ 'ਚ ਬੀਐੱਸਐੱਫ ਦੇ 36 ਜਵਾਨ ਸਵਾਰ ਸਨ। ਬੱਸ ਸੜਕ ਤੋਂ ਤਿਲਕ ਕੇ ਖੱਡ ਵਿੱਚ ਜਾ ਡਿੱਗੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਬੀਐੱਸਐੱਫ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਜਦਕਿ ਦੋ ਦਰਜਨ ਤੋਂ ਵੱਧ ਜਵਾਨ ਜ਼ਖਮੀ ਹੋ ਗਏ।


ਇਸ ਹਾਦਸੇ ਵਿੱਚ ਬੀਐਸਐਫ ਦੇ 35 ਜਵਾਨਾਂ ਤੋਂ ਇਲਾਵਾ ਇੱਕ ਨਾਗਰਿਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਜੰਮੂ-ਕਸ਼ਮੀਰ ਦੇ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਬਰੇਲ ਵਾਟਰਹਾਲ ਇਲਾਕੇ 'ਚ ਵਾਪਰੀ। ਚੋਣ ਡਿਊਟੀ 'ਤੇ ਲੱਗੀ ਬੱਸ ਪਹਾੜੀ ਸੜਕ ਤੋਂ ਤਿਲਕ ਕੇ ਟੋਏ 'ਚ ਜਾ ਡਿੱਗੀ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਤਿੰਨ ਜਵਾਨ ਗੰਭੀਰ ਜ਼ਖਮੀ ਹੋਣ ਕਾਰਨ ਸ਼ਹੀਦ ਹੋ ਗਏ। ਜ਼ਖ਼ਮੀਆਂ ਵਿੱਚ ਬੀਐਸਐਫ ਦੇ ਛੇ ਜਵਾਨ ਗੰਭੀਰ ਜ਼ਖ਼ਮੀ ਹੋਏ ਹਨ।


ਇਹ ਵੀ ਪੜ੍ਹੋ: Moga Robbery Case: ਦੁਕਾਨ 'ਤੇ ਬੈਠੇ ਵਿਅਕਤੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਨਕਦੀ ਤੇ ਫ਼ੋਨ ਲੁੱਟੇ...CCTV ਆਈ ਸਾਹਮਣੇ


ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ 2024 ਦੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪੁਲਵਾਮਾ ਤੋਂ ਬਡਗਾਮ ਜਾ ਰਹੀ ਸੀ। ਬੱਸ ਖਾਨ ਸਾਹਿਬ ਵਾਟਰਹੋਲ ਥਾਣੇ ਜਾ ਰਹੀ ਸੀ



ਇਸ ਤੋਂ ਪਹਿਲਾਂ ਮੰਗਲਵਾਰ ਰਾਤ ਰਾਜੌਰੀ 'ਚ ਫੌਜ ਦੀ ਇਕ ਗੱਡੀ ਸੜਕ ਤੋਂ ਫਿਸਲ ਕੇ ਡੂੰਘੀ ਖਾਈ 'ਚ ਜਾ ਡਿੱਗੀ। ਇਸ ਹਾਦਸੇ 'ਚ 4 ਜਵਾਨ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਬਚਾਅ ਕਰਮੀਆਂ ਨੇ ਸਥਾਨਕ ਪਿੰਡ ਵਾਸੀਆਂ ਨਾਲ ਮਿਲ ਕੇ ਸਾਰੇ 4 ਜ਼ਖਮੀ ਕਮਾਂਡੋਜ਼ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ, ਜਿਸ 'ਚ ਲਾਂਸ ਨਾਇਕ ਬਲਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।