Moga Robbery Case: ਦੁਕਾਨ 'ਤੇ ਬੈਠੇ ਵਿਅਕਤੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਨਕਦੀ ਤੇ ਫ਼ੋਨ ਲੁੱਟੇ...CCTV ਆਈ ਸਾਹਮਣੇ
Advertisement
Article Detail0/zeephh/zeephh2439775

Moga Robbery Case: ਦੁਕਾਨ 'ਤੇ ਬੈਠੇ ਵਿਅਕਤੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਨਕਦੀ ਤੇ ਫ਼ੋਨ ਲੁੱਟੇ...CCTV ਆਈ ਸਾਹਮਣੇ

Moga Robbery Case: ਰਾਜੇਸ਼ ਕੁਮਾਰ ਆਪਣੀ ਦੁਕਾਨ 'ਤੇ ਆਪਣੇ ਦੋਸਤ ਨੂੰ ਮਿਲਣ ਆਇਆ ਹੋਇਆ ਸੀ। ਦੋਸਤ ਨੇ ਉਸਨੂੰ ਦੁਕਾਨ 'ਤੇ ਬਿਠਾਇਆ ਅਤੇ ਕਿਸੇ ਕੰਮ ਲਈ ਘਰ ਚਲਾ ਗਿਆ। ਇਸ ਦੌਰਾਨ ਚਾਰ ਨਕਾਬਪੋਸ਼ ਵਿਅਕਤੀ ਆਏ ਅਤੇ ਰਾਜੇਸ਼ 'ਤੇ ਹਮਲਾ ਕਰ ਦਿੱਤਾ।

 

Moga Robbery Case: ਦੁਕਾਨ 'ਤੇ ਬੈਠੇ ਵਿਅਕਤੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਨਕਦੀ ਤੇ ਫ਼ੋਨ ਲੁੱਟੇ...CCTV ਆਈ ਸਾਹਮਣੇ

Moga Robbery Case/ਨਵਦੀਪ ਸਿੰਘ: ਮੋਗਾ ਦੇ ਨਜ਼ਦੀਕੀ ਪਿੰਡ ਦੁੱਨੇਕੇ 'ਚ ਚਾਰ ਹਥਿਆਰਬੰਦ ਨੌਜਵਾਨਾਂ ਨੇ ਇਕ ਮੈਡੀਕਲ ਦੀ ਦੁਕਾਨ 'ਚ ਦਾਖਲ ਹੋ ਕੇ ਦੁਕਾਨ 'ਚ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦੁਕਾਨ ਤੋਂ ਪੈਸੇ ਅਤੇ ਆਈਫੋਨ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜ਼ਖਮੀ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਸਿਰ 'ਤੇ ਕਰੀਬ 19 ਟਾਂਕੇ ਲੱਗੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੋਗਾ ਜ਼ਿਲ੍ਹੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਬੇਖੌਫ ਲੁਟੇਰੇ ਅੰਜਾਮ ਦੇ ਰਹੇ ਹਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਥੋੜੇ ਦਿਨ ਪਹਿਲਾਂ ਪਿੰਡ ਦੁਨੇਕੇ ਵਿਖੇ ਖੋਲੀ ਸੀ ਨਵੀਂ ਮੈਡੀਕਲ ਦੀ ਦੁਕਾਨ, ਦੁਕਾਨ ਉੱਤੇ ਗੱਲੇ ਵਿੱਚ ਪਏ ਕੈਸ਼ ਅਤੇ ਆਈਫੋਨ ਲੈ ਕੇ ਚੋਰ ਫਰਾਰ ਹੋਏ ਹਨ।

ਇਹ ਵੀ ਪੜ੍ਹੋ: Punjab Politics:  'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੇ ਜੇਪੀ ਨੱਡਾ ਦੇ ਬਿਆਨ 'ਤੇ ਦਿੱਤਾ ਜਵਾਬ
 

ਮੈਡੀਕਲ ਦੀ ਦੁਕਾਨ ਤੇ ਬੈਠੇ ਵਿਅਕਤੀ ਰਜੇਸ਼ ਕੁਮਾਰ ਨੇ ਕਿਹਾ ਕਿ ਉਸਦੇ ਦੋਸਤ ਜਮਸ਼ੇਰ ਖਾਨ ਨੇ ਹਫਤਾ ਪਹਿਲਾਂ ਹੀ ਦੁਨੇਕੇ ਵਿਖੇ ਨਵੀਂ ਮੈਡੀਕਲ ਦੀ ਦੁਕਾਨ ਸ਼ੁਰੂ ਕੀਤੀ ਸੀ ਅਤੇ ਉਹ ਆਪਣੇ ਦੋਸਤ ਨੂੰ ਮਿਲਣ ਵਾਸਤੇ ਗਿਆ ਸੀ ਉਸਦਾ ਦੋਸਤ ਉਸ ਨੂੰ ਬਿਠਾ ਕੇ ਆਪਣੇ ਘਰ ਸਮਾਨ ਫੜਾਉਣ ਲਈ ਗਿਆ ਤਾਂ ਥੋੜੀ ਦੇਰ ਬਾਅਦ ਦੁਕਾਨ ਉੱਪਰ ਚਾਰ ਵਿਅਕਤੀਆਂ ਨੇ ਮੇਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਮੇਰੇ ਸਿਰ ਵਿੱਚ ਅਤੇ ਬਾਹਾਂ ਤੇ ਗੰਭੀਰ ਸੱਟਾਂ ਲੱਗੀਆਂ ਤੇ ਮੈਂ ਲਹੂ ਲੁਹਾਨ ਹੋ ਗਿਆ ਅਤੇ ਡਿੱਗ ਗਿਆ। ਲੁਟੇਰਿਆਂ ਵੱਲੋਂ ਗੱਲੇ ਵਿੱਚ ਪਏ ਪੈਸੇ ਅਤੇ ਮੇਰਾ ਆਈਫੋਨ ਚੁੱਕ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: Jarnail Bajwa: ਜਰਨੈਲ ਬਾਜਵਾ ਦੀ ਜਾਇਦਾਦ ਨੂੰ ਹੋਰ ਵੇਚਣ 'ਤੇ ਹਾਈ ਕੋਰਟ ਨੇ ਲਗਾਈ ਰੋਕ, ਮੰਗਿਆ ਪ੍ਰਾਪਰਟੀ ਦਾ ਵੇਰਵਾ

ਦੁਕਾਨ ਮਾਲਕ ਸ਼ਮਸ਼ੇਰ ਖਾਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਸ ਦਾ ਦੋਸਤ ਰਾਜੇਸ਼ ਕੁਮਾਰ ਉਸ ਦੀ ਦੁਕਾਨ 'ਤੇ ਆਇਆ ਸੀ। ਉਹ ਰਾਜੇਸ਼ ਨੂੰ ਸਵਾਰੀ ਦੇ ਕੇ ਕਿਸੇ ਕੰਮ ਲਈ ਘਰ ਗਿਆ ਸੀ। ਇਸ ਦੌਰਾਨ ਚਾਰ ਵਿਅਕਤੀਆਂ ਨੇ ਰਾਜੇਸ਼ ਕੁਮਾਰ 'ਤੇ ਹਮਲਾ ਕਰਕੇ ਦੁਕਾਨ 'ਚੋਂ ਨਕਦੀ ਅਤੇ ਆਈਫੋਨ ਲੁੱਟ ਲਿਆ। ਪੁਲਿਸ ਦਾ ਕਹਿਣਾ ਹੈ ਕਿ ਰਾਜੇਸ਼ ਕੁਮਾਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Trending news