Jind Accident: ਜੀਂਦ `ਚ ਵਾਪਰਿਆ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੇ ਟਾਟਾ ਮੈਜਿਕ ਨੂੰ ਟਰੱਕ ਨੇ ਮਾਰੀ ਟੱਕਰ, 8 ਦੀ ਮੌਤ
Jind Road Accident News: ਜੀਂਦ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਔਰਤਾਂ ਸਮੇਤ ਸੱਤ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਰਾਤ ਕਰੀਬ 12:30 ਵਜੇ ਵਾਪਰਿਆ। ਪਿੰਡ ਬਿਰਧਾਨਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਾਟਾ ਮੈਜਿਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮੈਜਿਕ ਗੱਡੀ ਸੜਕ ਤੋਂ ਲਾਂਭੇ ਹੋ ਕੇ ਟੋਇਆਂ ਵਿੱਚ ਜਾ ਡਿੱਗੀ।
Jind Road Accident/ਗੁਲਸ਼ਨ ਚਾਵਲਾ : ਜੀਂਦ ਦੇ ਨਰਵਾਣਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਸ਼ਰਧਾਲੂਆਂ ਨਾਲ ਭਰੇ ਇੱਕ ਟਾਟਾ ਮੈਜਿਕ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 3 ਔਰਤਾਂ ਸਮੇਤ 8 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਸਿਵਲ ਹਸਪਤਾਲ ਨਰਵਾਣਾ ਵਿਖੇ ਇਲਾਜ ਚੱਲ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਇਹ ਹਾਦਸਾ ਸੋਮਵਾਰ ਰਾਤ ਕਰੀਬ 12:30 ਵਜੇ ਵਾਪਰਿਆ, ਜਦੋਂ ਕੁਰੂਕਸ਼ੇਤਰ ਦੇ ਪਿੰਡ ਮਾਰਚੇਡੀ ਦੇ 15 ਸ਼ਰਧਾਲੂ ਟਾਟਾ ਮੈਜਿਕ 'ਚ ਰਾਜਸਥਾਨ ਦੇ ਗੋਗਾਮੇਡੀ ਧਾਮ 'ਚ ਪੂਜਾ ਕਰਨ ਜਾ ਰਹੇ ਸਨ। ਪਿੰਡ ਬਿਰਧਾਨਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਾਟਾ ਮੈਜਿਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮੈਜਿਕ ਗੱਡੀ ਸੜਕ ਤੋਂ ਲਾਂਭੇ ਹੋ ਕੇ ਟੋਇਆਂ ਵਿੱਚ ਜਾ ਡਿੱਗੀ। ਟੱਕਰ ਤੋਂ ਬਾਅਦ ਵਾਹਨ 'ਚ ਸਵਾਰ ਸ਼ਰਧਾਲੂ ਬੁਰੀ ਤਰ੍ਹਾਂ ਫਸ ਗਏ ਅਤੇ ਮੌਕੇ 'ਤੇ ਹਾਹਾਕਾਰ ਮੱਚ ਗਈ।
ਇਹ ਵੀ ਪੜ੍ਹੋ: Gippy Grewal Hearing: ਗਿੱਪੀ ਗਰੇਵਾਲ ਦੀ ਅੱਜ ਮੋਹਾਲੀ ਕੋਰਟ 'ਚ ਪੇਸ਼ੀ, ਮਾਮਲਾ ਗੈਂਗਸਟਰ ਦਿਲਪ੍ਰੀਤ ਵੱਲੋਂ ਧਮਕੀਆਂ ਦੇਣ ਦਾ
ਰਾਹਗੀਰਾਂ ਨੇ ਮੌਕੇ ’ਤੇ ਪਹੁੰਚ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੋਣ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਨਰਵਾਣਾ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਵਿੱਚ 50 ਸਾਲਾ ਰੁਕਮਣੀ, 35 ਸਾਲਾ ਕਾਮਿਨੀ, 55 ਸਾਲਾ ਤੇਜਪਾਲ, 50 ਸਾਲਾ ਸੁਰੇਸ਼, 50 ਸਾਲਾ ਪਰਮਜੀਤ ਅਤੇ 50 ਸਾਲਾ ਮੁਕਤੀ ਸ਼ਾਮਲ ਹਨ। ਇੱਕ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਮੀਰਚੇਹੜੀ ਦੇ ਵਸਨੀਕ 19 ਲੋਕ ਸਵਾਰ ਸਨ। ਟਾਟਾ ਮੈਜਿਕ ਕਾਰ ਰਾਜਸਥਾਨ ਦੇ ਗੋਗਾਮੇੜੀ ਨੂੰ ਜਾ ਰਹੀ ਸੀ, ਜਿਸ ਵਿੱਚ ਨਰਵਾਣਾ ਦੇ ਪਿੰਡ ਬਿਧਰਾਣਾ ਨੇੜੇ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ।