Black magic: ਮਾਮਲਾ ਕਰਨਾਟਕ ਦੇ ਬੇਲਾਰੀ ਦਾ ਹੈ ਜਿੱਥੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜਿਸ ਤੋਂ ਬਾਅਦ, ਇੱਕ ਕਰਮਚਾਰੀ ਨੇ ਬਦਲਾ ਲੈਣ ਲਈ ਦਫਤਰ ਦੇ ਬਾਹਰ ਕਾਲਾ ਜਾਦੂ ਕਰਨ ਦੀ ਕੋਸ਼ਿਸ਼ ਕੀਤੀ। ਕੰਪਨੀ ਦੇ ਗੇਟ 'ਤੇ ਅਜਿਹਾ ਦ੍ਰਿਸ਼ ਦੇਖ ਕੇ ਹੋਰ ਕਰਮਚਾਰੀ ਵੀ ਡਰ ਗਏ ਕਿਉਂਕਿ ਕਾਲੀ ਗੁੱਡੀ ਤੋਂ ਲੈ ਕੇ ਨਿੰਬੂ ਅਤੇ ਸਿੰਦੂਰ ਤੱਕ  ਦਫ਼ਤਰ ਦੇ ਗੇਟ 'ਤੇ ਰੱਖਿਆ ਹੋਇਆ ਸੀ।


COMMERCIAL BREAK
SCROLL TO CONTINUE READING

ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੁਝ ਅਣਪਛਾਤੇ ਲੋਕਾਂ ਨੇ ਕੰਪਨੀ ਦੇ ਬਾਹਰ ਕਾਲਾ ਜਾਦੂ ਕੀਤਾ ਸੀ। ਇਹ ਦੇਖ ਕੇ ਕੰਪਨੀ ਵਿੱਚ ਕੰਮ ਕਰਨ ਵਾਲੇ ਬਾਕੀ ਕਰਮਚਾਰੀ ਹੈਰਾਨ ਰਹਿ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਕੰਪਨੀ ਵਿੱਚ ਕੰਮ ਕਰਨ ਵਾਲੇ ਸਾਬਕਾ ਕਰਮਚਾਰੀ ਨੇ ਅੰਜਾਮ ਦਿੱਤਾ ਹੈ। ਜਿਸਨੂੰ ਕੰਪਨੀ ਤੋਂ ਕੱਢੇ ਜਾਣ 'ਤੇ ਗੁੱਸਾ ਸੀ।


ਅਜਿਹੀ ਸਥਿਤੀ ਵਿੱਚ, ਉਸਨੇ ਕੰਪਨੀ ਦੇ ਗੇਟ 'ਤੇ ਕਾਲਾ ਜਾਦੂ ਕਰਕੇ ਆਪਣਾ ਬਦਲਾ ਲਿਆ। ਇਸ ਘਟਨਾ ਵਿੱਚ ਜੋ ਤਸਵੀਰ ਸਾਹਮਣੇ ਆਈ ਹੈ। ਉਨ੍ਹਾਂ ਦੇ ਅਨੁਸਾਰ, ਕੰਪਨੀ ਦੇ ਗੇਟ ਦੇ ਬਾਹਰ ਇੱਕ ਵੱਡਾ ਕੱਦੂ, ਕਾਲੀ ਗੁੱਡੀ, 8 ਤੋਂ 10 ਨਿੰਬੂ, ਨਾਰੀਅਲ, ਕੇਸਰ ਅਤੇ ਸਿੰਦੂਰ ਖਿੰਡੇ ਹੋਏ ਦਿਖਾਈ ਦਿੱਤੇ।


ਕੱਦੂ 'ਤੇ ਠੋਕੀਆਂ ਮੇਖਾਂ 
ਤਸਵੀਰ ਵਿੱਚ ਦਿਖਾਈ ਦੇ ਰਹੇ ਕੱਦੂ ਵਿੱਚ ਪੰਜ ਮੇਖਾਂ ਵੀ ਠੋਕੀਆਂ ਹੋਈਆਂ ਹਨ। ਇਸ ਜਾਦੂ-ਟੂਣੇ ਦੇ ਦੌਰਾਨ ਸਾਰੀਆਂ ਚੀਜ਼ਾਂ ਵਿਚਾਲੇ ਇੱਕ ਤਾਵੀਜ਼ ਵੀ ਰੱਖਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੋਈ ਕਾਲਾ ਜਾਦੂਗਰ ਨਹੀਂ ਦੇਖਿਆ ਗਿਆ ਹੈ ਨਾ ਹੀ ਕੋਈ ਗਾਰਡ ਦਿਖਾਈ ਦਿੰਦਾ ਹੈ। ਪਰ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਉਨ੍ਹਾਂ ਕਰਮਚਾਰੀਆਂ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ।


ਫਿਰ ਵੀ ਕਿਸੇ ਨੇ ਸਪੱਸ਼ਟ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਕਿਸਦਾ ਕੰਮ ਹੋ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਸਮੇਂ ਘਾਟੇ ਵਿੱਚ ਚੱਲ ਰਹੀ ਹੈ ਅਤੇ ਦਫ਼ਤਰ ਤੋਂ ਕੱਢਣ ਲਈ 50 ਲੋਕਾਂ ਨੂੰ ਸ਼ਾਰਟਲਿਸਟ ਕੀਤਾ ਸੀ। ਇਹ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਹਰਕਤ ਹੋ ਸਕਦੀ ਹੈ।