Tata To Increase Cars Price: ਹਾਲ ਹੀ ਵਿੱਚ ਪੈਸੰਜਰ ਵਾਹਨਾਂ ਦੀ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਾਲ 2023 ਵਿੱਚ 40 ਲੱਖ ਤੋਂ ਵੱਧ ਪੈਸੰਜਰ ਵਾਹਨ ਵੇਚੇ ਜਾਣਗੇ। ਪਰ ਇਸਦੇ ਨਾਲ ਹੀ ਕਾਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕਾਰ ਕੰਪਨੀਆਂ ਦਾ ਕਹਿਣਾ ਹੈ ਕਿ ਕਾਰਾਂ ਬਣਾਉਣ ਦੀ ਲਾਗਤ ਵੱਧ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕੀਮਤਾਂ ਵਧਾਉਣੀਆਂ ਪੈ ਰਹੀਆਂ ਹਨ। ਹੁਣ ਟਾਟਾ ਮੋਟਰਜ਼ ਨੇ ਵੀ ਐਲਾਨ ਕੀਤਾ ਹੈ ਕਿ ਉਹ 1 ਫਰਵਰੀ 2024 ਤੋਂ ਆਪਣੇ ਪੂਰੇ ਪੋਰਟਫੋਲੀਓ ਦੀਆਂ ਕੀਮਤਾਂ 'ਚ ਵਾਧਾ ਕਰੇਗੀ। ਟਾਟਾ ਦੀਆਂ ਕਾਰਾਂ ਦੀ ਕੀਮਤ 'ਚ 0.7 ਫੀਸਦੀ ਤੱਕ ਦਾ ਵਾਧਾ ਹੋਵੇਗਾ। ਕੀਮਤ ਵਧਾਉਣ ਦਾ ਕਾਰਨ ਇਨਪੁਟ ਲਾਗਤ ਹੈ।


COMMERCIAL BREAK
SCROLL TO CONTINUE READING

ਟਾਟਾ ਮੋਟਰਜ਼ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, "ਟਾਟਾ ਮੋਟਰਜ਼ ਨੇ ਘੋਸ਼ਣਾ ਕੀਤੀ ਕਿ ਉਹ ਈਵੀ ਸਮੇਤ ਆਪਣੇ ਸਾਰੇ ਪੈਸੰਜਰ  ਵਾਹਨਾਂ ਦੇ ਪੋਰਟਫੋਲੀਓ ਵਿੱਚ ਕੀਮਤਾਂ ਵਿੱਚ ਔਸਤਨ 0.7% ਵਾਧਾ ਕਰੇਗੀ। ਇਹ ਵਾਧਾ 1 ਫਰਵਰੀ, 2024 ਤੋਂ ਲਾਗੂ ਹੋਵੇਗਾ।  ਇਨਪੁਟ ਲਾਗਤਾਂ ਵਿੱਚ ਹੋਏ ਵਾਧੇ ਦੀ ਭਰਪਾਈ ਦੇ ਲਈ ਇਹ ਕਦਮ ਚੁੱਕੇ ਜਾ ਰਹੇ ਹਨ।" ਦੱਸ ਦੇਈਏ ਕਿ ਟਾਟਾ ਮੋਟਰਸ ਦੇ ਪੈਸੰਜਰ ਵਹੀਕਲ ਪੋਰਟਫੋਲੀਓ ਵਿੱਚ Nexon, Punch, Tiago, Tigor, Nexon EV, Punch EV, Tiago EV, Tigor EV, Safari ਅਤੇ Harrier ਵਰਗੇ ਮਾਡਲ ਹਨ। ਹਾਲਾਂਕਿ ਇਨ੍ਹਾਂ 'ਚੋਂ ਪੰਚ ਈਵੀ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਕੰਪਨੀ ਨੇ ਇਹ ਕਾਰ ਨੂੰ ਇਸ ਮਹੀਨੇ ਲਾਂਚ ਕੀਤਾ ਹੈ।


ਟਾਟਾ ਪੰਚ ਦੀ ਕੀਮਤ


ਟਾਟਾ ਪੰਚ ਈਵੀ ਨੂੰ 10.99 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਟਾਪ ਵੇਰੀਐਂਟ ਦੀ ਕੀਮਤ 14.49 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਹ ਸਮਾਰਟ, ਸਮਾਰਟ+, ਐਡਵੈਂਚਰ, ਏਮਪਾਵਰਡ ਅਤੇ ਇੰਪਾਵਰਡ+ ਵਰਗੇ ਪੰਜ ਟ੍ਰਿਮਸ ਵਿੱਚ ਲਾਂਚ ਕੀਤਾ ਗਿਆ ਹੈ। ਇਸ ਵਿੱਚ ਦੋ ਬੈਟਰੀ ਵਿਕਲਪ ਹਨ - 25kWh ਪੈਕ ਅਤੇ 35kWh। ਇਹ ਕ੍ਰਮਵਾਰ 315km ਅਤੇ 421km ਰੇਂਜ (ARAI-ਰੇਟਿਡ) ਦਿੰਦੇ ਹਨ। ਕੁਝ EV ਖਾਸ ਐਲੀਮੈਟਾਂ ਨੂੰ ਛੱਡ ਕੇ, ਇਸਦੇ ਡਿਜ਼ਾਈਨ ਕਰੈਕਟਰਜ਼ ਪੰਚ (ICE) ਵਰਗੇ ਹੀ ਹਨ।


ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ, ਪੂਰੀ ਤਰ੍ਹਾਂ ਨਾਲ ਡਿਜੀਟਲ 10.25-ਇੰਚ ਇੰਸਟਰੂਮੈਂਟ ਕਲੱਸਟਰ, ਟੱਚ-ਸੈਂਸਟਿਵ HVAC ਕੰਟਰੋਲ, Illuminated ਟਾਟਾ ਲੋਗੋ ਦੇ ਨਾਲ ਨਵਾਂ ਟੂ-ਸਪੋਕ ਸਟੀਅਰਿੰਗ ਵ੍ਹੀਲ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ, 360-ਡਿਗਰੀ ਸਰਾਊਂਡ ਵਿਊ ਕੈਮਰਾ, ਵਾਇਰਲੈੱਸ ਸਮਾਰਟਫੋਨ ਚਾਰਜਰ, ਹਵਾਦਾਰ ਫਰੰਟ ਸੀਟਾਂ, ਹਰਮਨ ਆਡੀਓ ਸਿਸਟਮ, ਕਾਰਨਰਿੰਗ ਫੰਕਸ਼ਨ ਵਾਲੇ LED ਫੋਗ ਲੈਂਪ ਅਤੇ ਏਅਰ ਪਿਊਰੀਫਾਇਰ ਵਰਗੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ।