Lehragaga News: ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਨੇੜਲੇ ਪਿੰਡ ਹਰਿਆਊ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ, ਐਸ ਐਸ ਪੀ ਸਰਤਾਜ ਸਿੰਘ ਚਹਿਲ, ਐਸਡੀਐਮ ਲਹਿਰਾ ਸੂਬਾ ਸਿੰਘ, ਡੀਐਸਪੀ ਲਹਿਰਾ ਦਪਿੰਦਰਪਾਲ ਸਿੰਘ ਜੇਜੀ, ਖੇਤੀਬਾੜੀ ਵਿਕਾਸ ਅਫਸਰ ਲਹਿਰਾ ਲਵਦੀਪ ਸਿੰਘ ਗਿੱਲ ਤੋਂ ਇਲਾਵਾ ਖੇਤੀਬਾੜੀ
Lehragaga News: ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਨੇੜਲੇ ਪਿੰਡ ਹਰਿਆਊ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ, ਐਸ ਐਸ ਪੀ ਸਰਤਾਜ ਸਿੰਘ ਚਹਿਲ, ਐਸਡੀਐਮ ਲਹਿਰਾ ਸੂਬਾ ਸਿੰਘ, ਡੀਐਸਪੀ ਲਹਿਰਾ ਦਪਿੰਦਰਪਾਲ ਸਿੰਘ ਜੇਜੀ, ਖੇਤੀਬਾੜੀ ਵਿਕਾਸ ਅਫਸਰ ਲਹਿਰਾ ਲਵਦੀਪ ਸਿੰਘ ਗਿੱਲ ਤੋਂ ਇਲਾਵਾ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਸਮੇਂ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ, ਕਿ ਬੇਸ਼ੱਕ ਜ਼ਿਲ੍ਹਾ ਸੰਗਰੂਰ ਜਿੱਥੇ ਫਸਲ ਦੀ ਪੈਦਾਵਾਰ ਲਈ ਮੋਹਰੀ ਹੈ, ਉੱਥੇ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਸਭ ਤੋਂ ਵੱਧ ਜ਼ਿਲੇ ਸੰਗਰੂਰ ਵਿੱਚ ਹੀ ਹਨ। ਜਦੋਂ ਕਿ ਸਾਡੇ ਕੋਲ ਮਸ਼ੀਨਰੀ ਬਹੁਤ ਹੈ। ਉਹਨਾਂ ਕਿਹਾ ਕਿ ਕਿਸਾਨ ਵੀ ਚਾਹੁੰਦੇ ਹਨ ਕਿ ਜੇਕਰ ਸਾਨੂੰ ਸਮੇਂ ਸਿਰ ਮਸ਼ੀਨਰੀ ਮਿਲ ਜਾਵੇ ਅਤੇ ਖੇਤ ਖਾਲੀ ਹੋ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ 10580 ਮਸ਼ੀਨਾਂ ਪਹਿਲਾਂ, 800 ਇਸ ਵਾਰ, 120 ਤੋਂ ਜ਼ਿਆਦਾ ਬੇਲਰ, ਹੈਪੀ ਸੀਡਰ, ਰੋਟਾਵੇਟਰ, ਮਲਚਰ ਆਦਿ ਕਿਸਾਨਾਂ ਅਤੇ ਸੋਸਾਇਟੀਆਂ ਨੂੰ ਮੁਹਈਆ ਕਰਵਾਏ ਹੋਏ ਹਨ। ਸੰਦੀਪ ਰਿਸ਼ੀ ਨੇ ਕਿਹਾ, ਕਿ ਕਿਸਾਨਾਂ ਨੇ ਵੀ ਮਨ ਵਿੱਚ ਇੱਛਾ ਬਣਾਈ ਹੈ ਕਿ ਉਹ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਾਉਣਗੇ।
ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਨੇ ਕਿਹਾ, ਕਿ ਸਾਨੂੰ ਵੱਖ-ਵੱਖ ਪਿੰਡਾਂ ਵਿੱਚ ਕੀਤੇ ਦੌਰੇ ਦੌਰਾਨ ਵਧੀਆ ਹੁੰਗਾਰਾ ਮਿਲ ਰਿਹਾ ਹੈ। ਜ਼ਿਲਾ ਸੰਗਰੂਰ ਦਾ ਪ੍ਰਸ਼ਾਸਨ ਪਰਾਲੀ ਨੂੰ ਅੱਗ ਨਾਲ ਲਾਉਣ ਦਾ ਹੱਲ ਕਰਾਉਣ ਲਈ ਸਮੁੱਚੇ ਕਿਸਾਨਾਂ ਨਾਲ ਖੜੀ ਹੈ, ਤਾਂ ਜੋ ਵਾਤਾਵਰਨ ਨੂੰ ਗੰਧਲਾ ਨਾਂ ਕੀਤਾ ਜਾਵੇ। ਉਪਜਾਊ ਤੱਤ ਬਰਕਰਾਰ ਰੱਖਣ ਲਈ ਆਪਾਂ ਸਹੁੰ ਖਾਈਏ ਕਿ ਪਰਾਲੀ ਨਹੀਂ ਸਾੜਾਂਗੇ। ਐਸਡੀਐਮ ਲਹਿਰਾ ਸੂਬਾ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਸਾੜਨ ਨਾਲ ਖੇਤੀ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਉਪਜਾਊ ਸ਼ਕਤੀ ਘਟਦੀ ਹੈ। ਜਦੋਂ ਕਿ ਪਰਾਲੀ ਵਿੱਚ ਵਾਹਣ ਨਾਲ ਖਾਦ ਦੀ ਵੀ ਘੱਟ ਲੋੜ ਪੈਂਦੀ ਹੈ ਅਤੇ ਉਪਜਾਊ ਤੱਤ ਵੀ ਬਰਕਰਾਰ ਰਹਿੰਦੇ ਹਨ ਇਸ ਲਈ ਪਰਾਲੀ ਨੂੰ ਅੱਗ ਨਾ ਲਾਈ ਜਾਵੇ।
ਦੂਜੇ ਪਾਸੇ ਕਿਸਾਨਾਂ ਵੱਲੋਂ ਪੱਤਰਕਾਰਾਂ ਕੋਲ ਆਪਣਾ ਤਰਕ ਪੇਸ਼ ਕਰਦਿਆਂ ਔਰਤ ਕਰਨੈਲ ਕੌਰ ਹਰਿਆਊ ਜੋ ਕਿਸਾਨ ਯੂਨੀਅਨ ਆਜ਼ਾਦ ਦੀ ਆਗੂ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਫੈਕਟਰੀਆਂ ਦਾ ਧੂੰਆਂ ਨਹੀਂ ਦਿਖਦਾ, ਜੋ ਸਾਰਾ ਸਾਲ ਚੱਲਦਾ ਹੈ। ਪ੍ਰੰਤੂ ਸਾਡੀ ਅਸੀਂ ਮਜਬੂਰੀ ਵਸ ਇੱਕ ਮਹੀਨਾ ਹੀ ਪਰਾਲੀ ਸਾੜਦੇ ਹਾਂ। ਮਸ਼ੀਨਾਂ ਸਬੰਧੀ ਦੱਸਿਆ ਕਿ ਮਸ਼ੀਨਾਂ ਜੋ ਖੜੀਆਂ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਖਰਾਬ ਹਨ ਅਤੇ ਜਿੰਨਾ ਕਿਸਾਨਾਂ ਕੋਲ ਟਰੈਕਟਰ ਨਹੀਂ ਉਹ ਮਸ਼ੀਨਾਂ ਦਾ ਕੀ ਕਰਨਗੇ। ਇਸ ਲਈ ਸਾਡਾ ਆਖਰੀ ਹਥਿਆਰ ਅੱਗ ਲਾਉਣ ਲਈ ਤੀਲੀ ਹੀ ਬਚਦਾ ਹੈ।
ਇਥੇ ਹੀ ਬਜ਼ੁਰਗ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਹੈ, ਕਿ ਅਸੀਂ ਬਿਲਕੁਲ ਅੱਗ ਨਹੀਂ ਲਾਉਂਦੇ ਨਾ ਹੀ ਸਾਡਾ ਮਨ ਕਰਦਾ ਹੈ ਕਿ ਅਸੀਂ ਪਰਾਲੀ ਨੂੰ ਅੱਗ ਲਾਈਏ। ਜੇਕਰ ਸਰਕਾਰ ਸਾਨੂੰ ਪਰਾਲੀ ਕੱਟਣ ਅਤੇ ਚੁੱਕਣ ਲਈ ਮਸ਼ੀਨਾਂ ਉਪਲਬਧ ਕਰਾਵੇ। ਇਸ ਉਪਰੰਤ ਵੀ ਜੇਕਰ ਅਸੀਂ ਅੱਗ ਲਾਈਏ ਤਾਂ ਜ਼ੁਰਮਾਨਾ ਸਾਨੂੰ ਨਹੀਂ ਜੇਕਰ ਸਰਕਾਰ ਮਸ਼ੀਨਾਂ ਉਪਲਬਧ ਨਾਂ ਕਰਵਾਵੇ ਤਾਂ ਇਹ ਜੁਰਮਾਨਾ ਸਰਕਾਰ ਨੂੰ ਵੀ ਲੱਗਣਾ ਚਾਹੀਦਾ ਹੈ।
ਇਸ ਸਮੇਂ ਇੱਕ ਸਫ਼ਲ ਕਿਸਾਨ ਵਾਸਦੇਵ ਨੇ ਕਿਹਾ ਕਿ ਮੈਂ ਬਹੁਤ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹਾਂ।ਜਿਸ ਵਿੱਚ ਮੈਨੂੰ ਕੋਈ ਝਾੜ ਆਦਿ ਦੀ ਦਿੱਕਤ ਵੀ ਨਹੀਂ ਆ ਰਹੀ। ਉਹਨਾਂ ਕਿਹਾ ਕਿ ਅੱਜ ਅਧਿਕਾਰੀਆਂ ਵੱਲੋਂ ਸਾਨੂੰ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਕੇ ਦੇਣ ਦਾ ਵਿਸ਼ਵਾਸ ਦਵਾਇਆ ਹੈ। ਇਸ ਵਿਸ਼ਵਾਸ ਲਈ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ।