Rahul Gandhi to Donald Trump: ਲੋਕ ਸਭਾ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੱਤਰ ਲਿਖ ਕੇ ਹਾਲੀਆ ਚੋਣਾਂ 'ਚ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ, "ਤੁਹਾਡੀ ਜਿੱਤ 'ਤੇ ਵਧਾਈਆਂ, ਡੋਨਾਲਡ ਟਰੰਪ। ਮੈਂ ਤੁਹਾਨੂੰ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਡੇ ਦੂਜੇ ਕਾਰਜਕਾਲ ਵਿੱਚ ਸਫਲਤਾ ਦੀ ਕਾਮਨਾ ਕਰਦਾ ਹਾਂ। ਕਮਲਾ ਹੈਰਿਸ ਨੂੰ ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।


COMMERCIAL BREAK
SCROLL TO CONTINUE READING

ਕਾਂਗਰਸ ਨੇਤਾ ਨੇ ਉਮੀਦ ਜਤਾਈ ਕਿ ਟਰੰਪ ਦੀ ਅਗਵਾਈ ਵਿੱਚ ਭਾਰਤ ਅਤੇ ਅਮਰੀਕਾ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨਗੇ। ਚਿੱਠੀ 'ਚ ਲਿਖਿਆ ਗਿਆ ਹੈ, "ਮੈਂ ਤੁਹਾਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ 'ਤੇ ਵਧਾਈ ਦੇਣਾ ਚਾਹਾਂਗਾ। ਲੋਕਾਂ ਨੇ ਭਵਿੱਖ ਲਈ ਤੁਹਾਡੇ ਵਿਜ਼ਨ 'ਤੇ ਭਰੋਸਾ ਕੀਤਾ ਹੈ।"


ਇਹ ਵੀ ਪੜ੍ਹੋ: Blocked by Canada: ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਦੇ ਟੈਲੀਕਾਸਟ ਤੋਂ ਬਾਅਦ ਕੈਨੇਡਾ ਨੇ ਆਸਟ੍ਰੇਲੀਆਈ ਚੈਨਲ 'ਤੇ ਲਗਾਈ ਪਾਬੰਦੀ 
 


ਗਾਂਧੀ ਨੇ ਕਿਹਾ, "ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਲੋਕਤਾਂਤਰਿਕ ਕਦਰਾਂ-ਕੀਮਤਾਂ ਪ੍ਰਤੀ ਸਾਡੀ ਵਚਨਬੱਧਤਾ 'ਤੇ ਆਧਾਰਿਤ ਇਤਿਹਾਸਕ ਦੋਸਤੀ ਸਾਂਝੇ ਕਰਦੇ ਹਨ। ਤੁਹਾਡੀ ਅਗਵਾਈ ਵਿੱਚ, ਸਾਨੂੰ ਭਰੋਸਾ ਹੈ ਕਿ ਸਾਡੇ ਦੇਸ਼ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨਗੇ।"


Rahul Gandhi to Donald Trump



"ਮੈਨੂੰ ਇਹ ਵੀ ਉਮੀਦ ਹੈ ਕਿ ਅਸੀਂ ਭਾਰਤੀਆਂ ਅਤੇ ਅਮਰੀਕੀਆਂ ਦੋਵਾਂ ਲਈ ਮੌਕਿਆਂ ਨੂੰ ਵਧਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ,"। ਗਾਂਧੀ ਨੇ ਟਰੰਪ ਨੂੰ "ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ 'ਤੇ ਤੁਹਾਡੇ ਦੂਜੇ ਕਾਰਜਕਾਲ ਦੌਰਾਨ ਸ਼ੁੱਭਕਾਮਨਾਵਾਂ ਦਿੱਤੀਆਂ।" ਸਾਬਕਾ ਉਪ ਰਾਸ਼ਟਰਪਤੀ ਅਤੇ ਟਰੰਪ ਦੀ ਦਾਅਵੇਦਾਰ ਕਮਲਾ ਹੈਰਿਸ ਨੂੰ ਸੰਬੋਧਿਤ ਇਕ ਹੋਰ ਪੱਤਰ ਵਿਚ, ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਉਮੀਦ ਦਾ ਇਕਜੁੱਟ ਸੰਦੇਸ਼ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ।