LPG Cylinder Price: ਨਵੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਅੱਜ ਤੋਂ LPG ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦੀ ਕਟੌਤੀ ਕੀਤੀ ਗਈ ਹੈ। ਨਵੇਂ ਸਾਲ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਲੋਕਾਂ ਨੂੰ ਤੋਹਫ਼ਾ ਮਿਲ ਗਿਆ ਹੈ। ਸਰਕਾਰ ਨੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ (LPG Cylinder Price) ਦੀ ਕੀਮਤ ਘਟਾ ਦਿੱਤੀ ਹੈ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦੀ ਕਟੌਤੀ ਕੀਤੀ ਗਈ ਹੈ। 


COMMERCIAL BREAK
SCROLL TO CONTINUE READING

ਵਪਾਰਕ ਸਿਲੰਡਰ ਦੀ ਕੀਮਤ (Commercial Cylinder Price) ਦਿੱਲੀ ਵਿੱਚ 1796.50 ਰੁਪਏ, ਮੁੰਬਈ ਵਿੱਚ 1749 ਰੁਪਏ, ਕੋਲਕਾਤਾ ਵਿੱਚ 1908 ਰੁਪਏ ਅਤੇ ਚੇਨਈ ਵਿੱਚ 1968.50 ਰੁਪਏ ਸੀ। ਹੁਣ ਇਹ ਕੀਮਤ 39 ਰੁਪਏ ਘੱਟ ਗਈ ਹੈ। ਹਾਲਾਂਕਿ, ਧਿਆਨ ਰਹੇ ਕਿ ਘਰੇਲੂ ਐਲਪੀਜੀ ਸਿਲੰਡਰ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Cylinder Rate Hike News: ਮਹਿੰਗਾਈ ਦਾ ਝਟਕਾ; ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ, ਜਾਣੋ ਨਵੇਂ ਰੇਟ


ਦੱਸ ਦਈਏ ਕਿ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ (LPG Cylinder Price)  39 ਰੁਪਏ ਘਟਣ ਤੋਂ ਬਾਅਦ ਅੱਜ ਲੋਕਾਂ ਨੂੰ ਥੋੜੀ ਰਾਹਤ ਮਿਲੇਗੀ। ਵਪਾਰਕ ਸਿਲੰਡਰ ਹੁਣ ਦਿੱਲੀ ਵਿੱਚ 1757.50 ਰੁਪਏ, ਕੋਲਕਾਤਾ ਵਿੱਚ 1869 ਰੁਪਏ, ਮੁੰਬਈ ਵਿੱਚ 1710 ਰੁਪਏ ਅਤੇ ਚੇਨਈ ਵਿੱਚ 1929.50 ਰੁਪਏ ਵਿੱਚ ਮਿਲੇਗਾ। ਤੇਲ ਮਾਰਕੀਟਿੰਗ ਕੰਪਨੀ ਨੇ ਕ੍ਰਿਸਮਸ ਤਿਉਹਾਰ ਅਤੇ ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਹੀ ਇਹ ਛੋਟ ਲੋਕਾਂ ਨੂੰ ਦਿੱਤੀ ਹੈ।


ਇਹ ਵੀ ਪੜ੍ਹੋ: Benefits of Jaggery: ਸਰਦੀਆਂ 'ਚ ਗੁੜ ਖਾਣਾ ਕਰ ਦਿਓ ਸ਼ੁਰੂ, ਮਿਲਣਗੇ ਇਹ ਗਜ਼ਬ ਦੇ ਫਾਇਦੇ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 1 ਦਸੰਬਰ ਨੂੰ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ (LPG Cylinder Price)  ਵਿੱਚ ਬਦਲਾਅ ਕੀਤਾ ਗਿਆ ਸੀ। ਉਦੋਂ ਸਿਲੰਡਰ ਦੀਆਂ ਕੀਮਤਾਂ ਵਿੱਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ। ਜਦਕਿ ਇਸ ਤੋਂ ਪਹਿਲਾਂ 16 ਨਵੰਬਰ ਨੂੰ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 57 ਰੁਪਏ ਘਟਾਈ ਗਈ ਸੀ। ਪਿਛਲੇ ਕੁਝ ਸਮੇਂ ਤੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਲਗਭਗ ਹਰ ਮਹੀਨੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।