LPG Cylinder Prices: ਅਪ੍ਰੈਲ ਦੇ ਪਹਿਲੇ ਦਿਨ ਆਈ ਵੱਡੀ ਖਬਰ! LPG ਸਿਲੰਡਰ ਹੋਇਆ ਸਸਤਾ, ਜਾਣੋ ਕੀ ਹੈ ਕੀਮਤ?
LPG Cylinder Prices: OMC ਨੇ ਪ੍ਰਤੀ ਸਿਲੰਡਰ ਦੀ ਕੀਮਤ 30.50 ਰੁਪਏ ਘਟਾ ਦਿੱਤੀ ਹੈ। ਨਵੀਂ ਕੀਮਤ ਅੱਜ ਤੋਂ ਲਾਗੂ ਹੋਵੇਗੀ ਜਾਂ ਨਹੀਂ, ਇਸ ਬਾਰੇ ਅਧਿਕਾਰਤ ਐਲਾਨ ਦਾ ਅਜੇ ਇੰਤਜ਼ਾਰ ਹੈ।
LPG Cylinder Price Reduced Today: ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਰਾਹਤ ਦੇਣ ਵਾਲੀ ਖਬਰ ਮਿਲੀ ਹੈ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਘਟਾਈ ਗਈ ਹੈ। OMC ਨੇ ਪ੍ਰਤੀ ਸਿਲੰਡਰ ਦੀ ਕੀਮਤ 30.50 ਰੁਪਏ ਘਟਾ ਦਿੱਤੀ ਹੈ। ਨਵੀਂ ਕੀਮਤ ਅੱਜ ਤੋਂ ਹੀ ਲਾਗੂ ਹੋ ਜਾਵੇਗੀ।
ਪਿਛਲੇ ਤਿੰਨ ਮਹੀਨਿਆਂ ਤੋਂ ਕੀਮਤਾਂ ਵਧ ਰਹੀਆਂ ਸਨ। ਹੁਣ ਕੀਮਤਾਂ ਵਧਣ ਦਾ ਰੁਝਾਨ ਬੰਦ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ (LPG Cylinder Price) ਦੀ ਕੀਮਤ 'ਚ ਅਜੇ ਤੱਕ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ 'ਚ 25.50 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਧੀ ਸੀ। ਫਰਵਰੀ ਵਿੱਚ ਕੀਮਤਾਂ ਵਿੱਚ 14 ਰੁਪਏ ਅਤੇ ਜਨਵਰੀ ਵਿੱਚ 1.50 ਰੁਪਏ ਦਾ ਵਾਧਾ ਹੋਇਆ ਸੀ।
ਇਸ ਤੋਂ ਇਲਾਵਾ ਓਐਮਸੀ ਨੇ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ। ਕੀਮਤਾਂ 'ਚ ਲਗਭਗ 502.91 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਾਹਤ ਦਿੱਤੀ ਗਈ ਹੈ। ਪਿਛਲੇ ਮਹੀਨੇ ਕੀਮਤਾਂ ਵਿੱਚ 624.37 ਰੁਪਏ ਪ੍ਰਤੀ ਕਿਲੋ ਲੀਟਰ (LPG Cylinder Price) ਦਾ ਵਾਧਾ ਹੋਇਆ ਸੀ। ਅੱਜ ਤੋਂ ਈਂਧਨ ਦੀਆਂ ਨਵੀਆਂ ਦਰਾਂ ਵੀ ਲਾਗੂ ਹੋਣਗੀਆਂ।
ਦਿੱਲੀ 'ਚ ਕੀਮਤ
ਗਾਹਕਾਂ ਲਈ ਖੁਸ਼ਖਬਰੀ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦਿੱਲੀ 'ਚ ਇਸ ਦੀ ਕੀਮਤ ਹੁਣ 1764.50 ਰੁਪਏ ਹੋ ਗਈ ਹੈ ਜੋ ਪਹਿਲਾਂ 1795 ਰੁਪਏ 'ਚ ਮਿਲਦੀ ਸੀ। ਇਸ ਤਰ੍ਹਾਂ ਇਸ 'ਚ 30.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ 19 ਕਿਲੋ ਦਾ ਸਿਲੰਡਰ ਕੋਲਕਾਤਾ 'ਚ 1879 ਰੁਪਏ, ਮੁੰਬਈ 'ਚ 1717.50 ਰੁਪਏ ਅਤੇ ਚੇਨਈ 'ਚ 1930.00 ਰੁਪਏ 'ਚ ਮਿਲੇਗਾ। ਘਟੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।
ਇਹ ਵੀ ਪੜ੍ਹੋ: April Fool Day 2024: 1 ਅਪ੍ਰੈਲ ਨੂੰ 'April Fool' ਕਿਉਂ ਮਨਾਉਂਦੇ ਹਾਂ? ਇਸ ਦਿਨ ਝੂਠ ਕਿਉਂ ਬੋਲਿਆ ਜਾਂਦਾ ਹੈ?
ਇਸਨੂੰ ਹਲਵਾਈ ਸਿਲੰਡਰ ਵੀ ਕਿਹਾ ਜਾਂਦਾ ਹੈ। ਇਸ ਦੀ ਕੀਮਤ ਵਿੱਚ ਕਟੌਤੀ ਨਾਲ ਖਾਣਾ-ਪੀਣਾ ਸਸਤਾ ਹੋਣ ਦੀ ਉਮੀਦ ਹੈ। ਪਰ ਘਰਾਂ ਵਿੱਚ ਵਰਤੇ ਜਾਣ ਵਾਲੇ 14 ਕਿਲੋ ਦੇ ਐਲਪੀਜੀ ਸਿਲੰਡਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਆਮ ਖਪਤਕਾਰਾਂ ਲਈ ਇਸ ਦੀ ਕੀਮਤ 803 ਰੁਪਏ ਹੈ, ਜਦੋਂ ਕਿ ਉੱਜਵਲਾ ਲਾਭਪਾਤਰੀਆਂ ਲਈ ਇਸ ਦੀ ਕੀਮਤ 603 ਰੁਪਏ ਹੈ।