LPG Price Hike: ਪਹਿਲੇ ਦਿਨ ਹੀ ਆਮ ਲੋਕਾਂ ਨੂੰ ਵੱਡਾ ਝਟਕਾ! ਅੱਜ ਤੋਂ ਮਹਿੰਗਾ ਹੋਇਆ LPG ਸਿਲੰਡਰ
LPG Price Hike: ਸਤੰਬਰ ਦੇ ਪਹਿਲੇ ਹੀ ਦਿਨ ਲੋਕਾਂ ਨੇ ਮਹਿੰਗਾਈ ਦਾ ਕਹਿਰ ਮਹਿਸੂਸ ਕੀਤਾ ਹੈ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਧਾ ਕਰ ਦਿੱਤਾ ਹੈ।
Commercial LPG Price hikes: ਸਤੰਬਰ ਦੇ ਮਹੀਨੇ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 39 ਰੁਪਏ ਦਾ ਵਾਧਾ ਹੋਇਆ ਹੈ। ਨਵੀਆਂ ਦਰਾਂ ਐਤਵਾਰ ਯਾਨੀ 1 ਸਤੰਬਰ 2024 ਤੋਂ ਲਾਗੂ ਹੋ ਗਈਆਂ ਹਨ।
ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 1,691.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ, ਜਦੋਂ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ।
Commercial LPG Price hikes
ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਹੈ ਪਰ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 803 ਰੁਪਏ ਹੈ, ਜਦਕਿ ਕੋਲਕਾਤਾ 'ਚ 14 ਕਿਲੋ ਦਾ ਸਿਲੰਡਰ 829 ਰੁਪਏ 'ਚ ਵਿਕ ਰਿਹਾ ਹੈ। ਮੁੰਬਈ 'ਚ LPG ਦੀ ਕੀਮਤ 802.5 ਰੁਪਏ ਹੈ, ਜਦਕਿ ਚੇਨਈ 'ਚ ਘਰੇਲੂ ਗੈਸ ਸਿਲੰਡਰ 918.5 ਰੁਪਏ 'ਚ ਵਿਕ ਰਿਹਾ ਹੈ।
ਕੀਮਤਾਂ ਵਧਣ ਤੋਂ ਬਾਅਦ ਨਵੀਆਂ ਕੀਮਤਾਂ ਵੀ ਸਾਹਮਣੇ ਆ ਗਈਆਂ ਹਨ। ਨਵੀਂਆਂ ਕੀਮਤਾਂ ਮੁਤਾਬਕ 1 ਸਤੰਬਰ ਤੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਾਧੇ ਤੋਂ ਬਾਅਦ ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1,691.50 ਰੁਪਏ ਹੋ ਗਈ ਹੈ।
ਵਪਾਰਕ LPG ਸਿਲੰਡਰ ਦੀ ਕੀਮਤ 'ਚ 39 ਰੁਪਏ ਦੇ ਵਾਧੇ ਤੋਂ ਬਾਅਦ ਦਿੱਲੀ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1,691.50 ਰੁਪਏ ਹੋ ਗਈ ਹੈ। ਕੋਲਕਾਤਾ 'ਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1802.5 ਰੁਪਏ ਹੋ ਗਈ ਹੈ। ਕਮਰਸ਼ੀਅਲ ਗੈਸ ਸਿਲੰਡਰ ਮੁੰਬਈ 'ਚ 1644 ਰੁਪਏ ਅਤੇ ਚੇਨਈ 'ਚ 1855 ਰੁਪਏ 'ਚ ਮਿਲੇਗਾ। ਪਟਨਾ 'ਚ ਵਪਾਰਕ LPG ਸਿਲੰਡਰ ਦੀ ਕੀਮਤ 1947 ਰੁਪਏ ਹੈ, ਜਦਕਿ ਜੈਪੁਰ 'ਚ 19 ਕਿਲੋ ਦਾ ਸਿਲੰਡਰ 1719 ਰੁਪਏ 'ਚ ਵਿਕ ਰਿਹਾ ਹੈ।