Ludhiana Bjp Meeting(ਮਨੋਜ ਜੋਸ਼ੀ) : ਲੁਧਿਆਣਾ ਵਿਖੇ ਬੀਜੇਪੀ ਵੱਲੋਂ ਸੂਬਾ ਪੱਧਰੀ ਕਾਰਜਕਾਰਨੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਆਗੂ ਅਤੇ ਪੰਜਾਬ ਬੀਜੇਪੀ ਦੇ ਸਾਰੀ ਆਗੂ ਅਤੇ ਵਰਕਰ ਮੌਜੂਦ ਰਹੇ। ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਚੁਣੇ ਜਾਣ ਦੇ ਲਈ ਧੰਨਵਾਦ ਪ੍ਰਸਤਾਵ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਪੰਜਾਬ ਦੇ 25 ਲੱਖ ਵੋਟਰਾਂ ਨੇ ਬੀਜੇਪੀ 'ਤੇ ਆਪਣਾ ਵਿਸ਼ਵਾਸ਼ ਦਿਖਾਇਆ ਹੈ। 


COMMERCIAL BREAK
SCROLL TO CONTINUE READING

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਸਿਰਫ ਬੀਜੇਪੀ ਤੋਂ ਉਮੀਦ ਹੈ। ਪੰਜਾਬ ਵਿੱਚ ਬੀਜੇਪੀ ਨੂੰ ਲੋਕ ਇਸ ਲਈ ਪਸੰਦ ਕਰ ਰਹੇ ਹਨ। ਕਿਉਂਕਿ ਇਸ ਵੇਲੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ। ਇਸ ਸਰਕਾਰ ਵਿੱਚ ਕੱਟੜਵਾਦ ਨੂੰ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ।


ਪਿਛਲੀਆਂ ਸਰਕਾਰ ਅਤੇ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਜਿਹੜੇ ਮੁੱਦਿਆਂ ਨੂੰ ਉਭਾਰ ਕੇ ਉਹ ਸੱਤਾ ਵਿੱਚ ਆਏ ਸਨ। ਇਸ ਵੇਲੇ ਉਨ੍ਹਾਂ ਨੂੰ ਇਨ੍ਹਾਂ ਪਾਰਟੀਆਂ ਨੇ ਪਿੱਛੇ ਰੱਖ ਦਿੱਤਾ ਹੈ। ਚਾਹੇ ਉਹ ਬੇਅਦਬੀ ਦਾ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ, ਨਸ਼ੇ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ ਅਤੇ ਕਾਨੂੰਨ ਵਿਵਸਥਾ ਦਾ ਮੁੱਦਾ ਹੋਵੇ। ਇਨ੍ਹਾਂ ਸਾਰੀਆਂ ਮੁੱਦਿਆਂ 'ਤੇ ਇਹ ਸਰਕਾਰਾਂ ਫੇਲ੍ਹ ਸਾਬਿਤ ਹੋਈਆਂ ਹਨ। 


ਇਹ ਦੋਵਾਂ ਪਾਰਟੀਆਂ ਨੇ ਮਿਲਕੇ ਲੋਕ ਸਭਾ ਵਿੱਚ ਮਿਲਕੇ ਚੋਣ ਲੜੀ ਸੀ। ਪਰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਤੋਂ ਕਿਨਾਰਾ ਕਰਕੇ ਬੀਜੇਪੀ 'ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਵਿੱਚ ਬੀਜੇਪੀ ਦੇ ਖਿਲਾਫ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਵਿੱਚ ਇੱਕ ਮਿੱਥ ਬਣਾਈ ਗਈ ਕਿ ਬੀਜੇਪੀ ਪੰਜਾਬ ਅਤੇ ਕਿਸਾਨਾਂ ਦੇ ਖਿਲਾਫ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਨਾਲ ਪਿੰਡ-ਪਿੰਡ ਜਾਕੇ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਅਤੇ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣ ਦਾ ਕੰਮ ਕੀਤਾ ਜਾਵੇਗਾ। 'ਆਪ' ਸਰਕਾਰ ਨੂੰ ਮਿਲੇ ਕਿਸਾਨ ਆਗੂ ਵੱਲੋਂ ਸਾਰਾ ਮਾਹੌਲ ਵਿਗਾੜ ਦਿੱਤਾ ਗਿਆ। ਜਿਸ ਕਾਰਨ ਪੰਜਾਬ ਦੇ ਕਿਸਾਨ ਬੀਜੇਪੀ ਖਿਲਾਫ ਹੋ ਗਏ ਹਨ। ਅਸੀਂ ਕਿਸਾਨ ਆਗੂ ਦੇ ਨਾਲ ਗੱਲਬਾਤ ਕਰਾਂਗੇ। ਕਿਉਂਕਿ ਗੱਲਬਾਤ ਕਰਨ ਦੇ ਨਾਲ ਹੀ ਹੱਲ ਨਿਕਲਦਾ ਹੈ।