Ludhiana Bus viral video news: ਲੁਧਿਆਣਾ ਦੇ ਬੱਸ ਸਟੈਂਡ 'ਤੇ ਭਾਰੀ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਹੰਗਾਮੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਕੰਡਕਟਰ ਨੇ ਮਹਿਲਾਵਾਂ ਨੂੰ ਬੱਸ 'ਚ ਚੜਾਉਣ ਆਏ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਥੱਪੜ ਮਾਰਨ ਤੋਂ ਬਾਅਦ ਕੰਡਕਟਰ ਬੱਸ ਤੋਂ ਉਤਰ ਗਿਆ। ਦਰਅਸਲ ਔਰਤਾਂ ਆਪਣੇ ਨਾਲ ਹੋਰ ਸਮਾਨ ਲੈ ਕੇ ਆਈਆਂ ਸਨ ਜਿਸ 'ਤੇ ਕੰਡਕਟਰ ਨੇ ਉਨ੍ਹਾਂ ਨੂੰ ਸਮਾਨ ਰੱਖਣ ਨਹੀਂ ਦਿੱਤਾ ਅਤੇ ਝਗੜਾ ਸ਼ੁਰੂ ਹੋ ਗਿਆ।


COMMERCIAL BREAK
SCROLL TO CONTINUE READING

ਕੰਡਕਟਰ ਅਤੇ ਉਸਦੇ ਸਾਥੀਆਂ ਦੀ ਔਰਤ ਨਾਲ ਬਹਿਸ ਵੀ ਹੋਈ। ਕੰਡਕਟਰ ਅਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਉਹ ਬੱਸ ਵਿੱਚ ਮੁਫਤ ਸਫਰ ਕਰ ਸਕਦੀ ਹੈ ਪਰ ਸਮਾਨ ਨਹੀਂ ਲਿਜਾ ਸਕਦੀ। ਇਸ ਗੱਲ ਨੂੰ ਲੈ ਕੇ ਉਹ ਕਾਫੀ ਦੇਰ ਤੱਕ ਬਹਿਸ ਕਰਦੇ ਰਹੇ। 


ਇਹ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਹਨ ਜਿੱਥੇ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ 'ਚ ਪਰਿਵਾਰ ਦੀ ਕੰਡਕਟਰ ਨਾਲ ਬਹਿਸ ਹੋ ਗਈ ਅਤੇ ਕੰਡਕਟਰ ਨੇ ਝਗੜੇ 'ਚ ਵਿਅਕਤੀ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਉਕਤ ਪੀੜਤ ਧਿਰ ਨੇ ਕੰਡਕਟਰ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਵੀ ਕਹੀ।


ਇਹ ਵੀ ਪੜ੍ਹੋ: ਪੰਜਾਬ 'ਚ ਛਾਈ ਸੰਘਣੀ ਧੁੰਦ ਕਰਕੇ ਕੰਮਕਾਜ ਪ੍ਰਭਾਵਿਤ, ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਲਰਟ ਹੋਇਆ ਜਾਰੀ

ਇਸ ਸਬੰਧ ਵਿਚ ਲੁਧਿਆਣਾ ਸਥਿਤ ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚਲੀ ਬੱਸ ਫਰੀਦਕੋਟ ਡਿੱਪੂ ਦੀ ਹੈ ਅਤੇ ਇਹ ਵੀਡੀਓ ਫਰੀਦਕੋਟ ਡਿਪੂ ਦੇ ਇੰਚਾਰਜ ਨੂੰ ਭੇਜੀ ਜਾਵੇਗੀ ਤਾਂ ਜੋ ਵਿਭਾਗੀ ਕਾਰਵਾਈ ਕੀਤੀ ਜਾ ਸਕੇ। ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਦੱਸਿਆ ਕਿ ਉਹ ਬੱਸ 'ਚ ਆਪਣੇ ਪਰਿਵਾਰ ਸਮੇਤ ਸਵਾਰ ਹੋਣ ਲਈ ਗਿਆ ਸੀ ਅਤੇ ਉਸ ਕੋਲ 20 ਕਿਲੋ ਵਜ਼ਨ ਦਾ ਬੈਗ ਸੀ, ਜਿਸ ਨੂੰ ਲੈ ਕੇ ਕੰਡਕਟਰ ਨੇ ਕਿਹਾ ਕਿ ਉਸ ਨੂੰ ਲਿਜਾਣ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਬਦਸਲੂਕੀ ਕੀਤੀ ਗਈ।  ਕੰਡਕਟਰ ਨੇ ਉਸ ਨੂੰ ਥੱਪੜ ਮਾਰਦੇ ਹੋਏ ਕਿਹਾ ਕਿ ਉਸ ਨੇ ਇਸ ਸਬੰਧੀ ਇੱਕ ਵੀਡੀਓ ਵੀ ਬਣਾਈ ਹੈ, ਜੋ ਕਿ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਗੱਲ ਤੋਂ ਨਿਰਾਸ਼ ਹਨ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।



(ਭਰਤ ਸ਼ਰਮਾ ਦੀ ਰਿਪੋਰਟ)