Mayawati News:  ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜਵਾਦੀ ਪਾਰਟੀ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਇਨ੍ਹਾਂ ਨਤੀਜਿਆਂ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਦੀ ਪਹਿਲੀ ਟਿੱਪਣੀ ਸਾਹਮਣੇ ਆਈ ਹੈ। ਬਸਪਾ ਸੁਪਰੀਮੋ ਨੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸਾਂਝੀ ਕਰਕੇ ਮੁਸਲਮ ਸਮਾਜ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਹੈ।


COMMERCIAL BREAK
SCROLL TO CONTINUE READING

ਮਾਇਆਵਤੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਖਾਸ ਹਿੱਸਾ ਮੁਸਲਮ ਸਮਾਜ ਜੋ ਪਿਛਲੀਆਂ ਕਈ ਚੋਣਾਂ ਵਿੱਚ ਵੀ ਅਤੇ ਇਸ ਵਾਰ ਵੀ ਸਹੀ ਨੁਮਾਇੰਦਗੀ ਦੇਣ ਦੇ ਬਾਵਜੂਦ ਵੀ ਬੀਐਸਪੀ ਨੂੰ ਠੀਕ ਤਰ੍ਹਾਂ ਨਾਲ ਸਮਝ ਨਹੀਂ ਪਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅੱਗੇ ਇਨ੍ਹਾਂ ਤੋਂ ਕਾਫੀ ਸੋਚ ਸਮਝ ਕੇ ਹੀ ਚੋਣ ਵਿੱਚ ਪਾਰਟੀ ਵੱਲੋਂ ਮੌਕਾ ਦਿੱਤਾ ਜਾਵੇਗਾ, ਜਿਸ ਨਾਲ ਅੱਗੇ ਪਾਰਟੀ ਨੂੰ ਭਵਿੱਖ ਵਿੱਚ ਇਸ ਵਾਰ ਦੀ ਤਰ੍ਹਾਂ ਭਿਆਨਕ ਨੁਕਸਾਨ ਨਾ ਹੋਵੇ।


ਚੋਣਾਂ 'ਚ ਹਾਰ ਤੋਂ ਬਾਅਦ ਮਾਇਆਵਤੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਜਿਵੇਂ ਕਿ ਇਹ ਸਭ ਨੂੰ ਪਤਾ ਹੈ ਕਿ ਦੇਸ਼ 'ਚ 18ਵੀਂ ਲੋਕ ਸਭਾ ਲਈ ਸੱਤ ਗੇੜਾਂ 'ਚ ਹੋਈਆਂ ਆਮ ਚੋਣਾਂ ਲਗਭਗ ਢਾਈ ਮਹੀਨੇ ਬਾਅਦ ਅੱਜ ਚੋਣ ਨਤੀਜਿਆਂ ਦੇ ਨਾਲ ਸਮਾਪਤ ਹੋ ਰਹੀਆਂ ਹਨ।


ਸਾਡੀ ਪਾਰਟੀ ਸ਼ੁਰੂ ਤੋਂ ਹੀ ਚੋਣ ਕਮਿਸ਼ਨ ਤੋਂ ਇਹ ਮੰਗ ਕਰਦੀ ਆ ਰਹੀ ਹੈ ਕਿ ਚੋਣਾਂ ਨੂੰ ਲੰਮਾ ਨਾ ਕੀਤਾ ਜਾਵੇ, ਸਗੋਂ ਆਮ ਲੋਕਾਂ ਦੇ ਹਿੱਤਾਂ ਦੇ ਨਾਲ-ਨਾਲ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਵਿਆਪਕ ਹਿੱਤਾਂ ਅਤੇ ਸੁਰੱਖਿਆ ਆਦਿ ਦਾ ਖਿਆਲ ਰੱਖਿਆ ਜਾਵੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਡਿਊਟੀ ਵਿੱਚ ਲੱਗੇ ਹੋਏ ਹਨ, ਇਹ ਚੋਣ ਵੱਧ ਤੋਂ ਵੱਧ ਤਿੰਨ ਜਾਂ ਚਾਰ ਪੜਾਵਾਂ ਵਿੱਚ ਕਰਵਾਈ ਜਾਣੀ ਚਾਹੀਦੀ ਸੀ।


ਉਮੀਦਾਂ ਦੇ ਉਲਟ, ਖਾਸ ਕਰਕੇ ਗਰੀਬ ਵਰਗਾਂ ਅਤੇ ਹੋਰ ਮਿਹਨਤਕਸ਼ ਲੋਕਾਂ ਵਿੱਚ ਚੋਣ ਉਤਸ਼ਾਹ ਵਿੱਚ ਮਹੱਤਵਪੂਰਨ ਫਰਕ ਕਾਰਨ ਵੋਟ ਪ੍ਰਤੀਸ਼ਤਤਾ ਵੀ ਕਾਫੀ ਪ੍ਰਭਾਵਿਤ ਹੋਈ ਹੈ। ਜੋ ਚਿੰਤਾ ਦਾ ਵੱਡਾ ਕਾਰਨ ਬਣਿਆ ਰਿਹਾ ਅਤੇ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਵਿੱਚ ਵੀ ਰਿਹਾ। ਅਜਿਹੀ ਸਥਿਤੀ ਵਿੱਚ ਉਮੀਦ ਕੀਤੀ ਜਾਂਦੀ ਹੈ ਕਿ ਲੋਕਤੰਤਰ ਅਤੇ ਆਮ ਜਨਤਾ ਦੇ ਵਿਆਪਕ ਹਿੱਤਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਭਵਿੱਖ ਦੀਆਂ ਚੋਣਾਂ ਕਰਵਾਉਣ ਸਮੇਂ ਲੋਕਾਂ ਦੀਆਂ ਇਨ੍ਹਾਂ ਵਿਸ਼ੇਸ਼ ਸਮੱਸਿਆਵਾਂ ਨੂੰ ਯਕੀਨੀ ਤੌਰ 'ਤੇ ਧਿਆਨ ਵਿੱਚ ਰੱਖੇਗਾ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ