Ludhiana News: ਲੁਧਿਆਣਾ ਦੇ ਮਿੱਲਰ ਗੰਜ ਨਜ਼ਦੀਕ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਆਈਸੀਆਈ ਬੈਂਕ ਦੇ ਬਾਹਰ ਖੜੀ ਕਾਰ ਦੇ ਵਿੱਚੋਂ ਕਰੀਬ 14 ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਤੇ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਨੇ ਕਿਹਾ ਕਿ ਦੋ ਬੈਂਕਾ ਵਿੱਚੋਂ ਉਹਨਾਂ ਨੇ ਪੈਸੇ ਜਮਾ ਕਰਵਾਉਣ ਸਨ ਅਤੇ ਇੱਕ ਬੈਂਕ 'ਚ ਇਹ ਪੈਸੇ ਜਮਾ ਕਰਾ ਕੇ ਇੱਥੇ ਆਏ ਸਨ। ਇਸ ਦੌਰਾਨ ਪੈਸਿਆ ਨਾਲ ਭਰਿਆ ਬੈਗ ਗੱਡੀ ਵਿੱਚ ਹੀ ਸੀ ਅਤੇ ਉਹ ਕੁਝ ਸਮੇਂ ਲਈ ਕੰਮ ਗਏ ਸਨ । ਜਦੋਂ ਦੁਬਾਰਾ ਆ ਕੇ ਦੇਖਿਆ ਤਾਂ ਗੱਡੀ ਵਿੱਚ ਬੈਗ ਨਹੀਂ ਸੀ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਅਤੇ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਗੱਡੀ ਵਿੱਚੋਂ ਪੈਸੇ ਚੋਰੀ ਹੋਏ ਹਨ ਅਤੇ ਹੁਣ ਉਹ ਮੌਕੇ ਤੇ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਸ਼ੱਕੀ ਲੱਗ ਰਿਹਾ ਹੈ ਮਗਰ ਫਿਰ ਵੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲਏ ਜਾ ਰਹੇ ਹਨ ਅਤੇ ਜੋ ਸੱਚਾਈ ਹੋਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।