Mohali News: ਮੋਹਾਲੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਮਹਿਲਾ ਨੂੰ ਉਸ ਦੇ ਸਾਥੀ ਸਮੇਤ ਕਾਬੂ ਕੀਤਾ ਹੈ। ਮਹਿਲਾ ਪੁਲਿਸ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ 25 ਤੋਂ 26 ਮਾਮਲਿਆਂ ਵਿੱਚ ਲੋੜੀਂਦੀ ਸੀ। ਮੁਲਜ਼ਮਾਂ ਦੀ ਪਛਾਣ ਅਰਪਨਾ ਅਤੇ ਕੁਨਾਲ ਨਾਗਪਾਲ ਵਜੋਂ ਹੋਈ ਹੈ। ਗ੍ਰਿਫਤਾਰੀ ਦੌਰਾਨ ਮਹਿਲਾ ਤੋਂ ਪੁਲਿਸ ਨੂੰ ਅੱਧਾ ਕਿਲੋ ਸੋਨਾ, 7 ਲੱਖ ਰੁਪਏ ਅਤੇ ਇੱਕ ਗੱਡੀ ਬਰਾਮਦ ਹੋਈ ਹੈl


COMMERCIAL BREAK
SCROLL TO CONTINUE READING

ਇਸ ਮਹਿਲਾ ਨੇ ਆਪਣੇ ਪਤੀ ਨਾਲ ਮਿਲ ਕੇ ਵਿਦੇਸ਼ ਭੇਜਣ ਦੇ ਨਾਂਅ 'ਤੇ ਪੰਜਾਬ ਸਮੇਤ ਵੱਖ-ਵੱਖ ਰਹਿੰਦੇ ਸੂਬਿਆਂ ਵਿੱਚ ਰਹਿੰਦੇ ਲੋਕਾਂ ਠੱਗੀ ਮਾਰੀ ਸੀ। ਹੁਣ ਤੱਕ ਜਾਂਚ ਵਿਚ ਸਹਾਮਣੇ ਆਇਆ ਹੈ ਕਿ ਦੋਵਾਂ ਨੇ ਮਿਲਕੇ ਤਕਰੀਬਨ ਢਾਈ ਤੋਂ ਤਿੰਨ ਕਰੋੜ ਰੁਪਏ ਦੀ ਠੱਗੀ ਮਾਰੀ ਹੈ।