National Doctor's Day 2023: ਭਾਰਤ ਵਿੱਚ ਹਰ ਸਾਲ 1 ਜੁਲਾਈ ਨੂੰ ਸਾਰਾ ਦੇਸ਼ ਰਾਸ਼ਟਰੀ ਡਾਕਟਰ ਦਿਵਸ ਵਜੋਂ ਮਨਾਉਂਦਾ ਹੈ। ਇਸ ਵਾਰ 33ਵਾਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। National Doctors Day ਦੇ ਮੌਕੇ ਉੱਤੇ ਮਨੁੱਖੀ ਸਿਹਤ ਨੂੰ ਸੁਧਾਰਨ ਲਈ ਕੰਮ ਕਰਨ ਵਿੱਚ ਸਾਰੇ ਡਾਕਟਰਾਂ ਦੇ ਯੋਗਦਾਨ ਦਾ ਸਤਿਕਾਰ ਕੀਤਾ ਜਾਂਦਾ ਹੈ। ਅੱਜ ਡਾਕਟਰ ਦਿਵਸ ਦੇ ਮੌਕੇ 'ਤੇ ਸਿੱਖੋ ਜਾਨ ਬਚਾਉਣ ਵਾਲੀ CPR ਬਾਰੇ। 


COMMERCIAL BREAK
SCROLL TO CONTINUE READING

ਦੇਸ਼ ਦੇ ਸਾਰੇ ਡਾਕਟਰਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰ ਸਾਲ 1 ਜੁਲਾਈ ਨੂੰ 'ਰਾਸ਼ਟਰੀ ਡਾਕਟਰ ਦਿਵਸ' ਮਨਾਇਆ ਜਾਂਦਾ ਹੈ। ਇਸ ਵਾਰ 33ਵਾਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। National Doctors Day ਦੇ ਮੌਕੇ 'ਤੇ ਮਨੁੱਖੀ ਸਿਹਤ ਨੂੰ ਸੁਧਾਰਨ ਲਈ ਕੰਮ ਕਰਨ ਵਿੱਚ ਸਾਰੇ ਡਾਕਟਰਾਂ ਦੇ ਯੋਗਦਾਨ ਦਾ ਸਤਿਕਾਰ ਕੀਤਾ ਜਾਂਦਾ ਹੈ। 


ਇਹ ਵੀ ਪੜ੍ਹੋ: Maharashtra Bus Fire News: ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਮਹਾਰਾਸ਼ਟਰ 'ਚ ਬੱਸ ਨੂੰ ਲੱਗੀ ਅੱਗ, 26 ਦੀ ਹੋਈ ਮੌਤ

ਅੱਜ ਡਾਕਟਰ ਦਿਵਸ (National Doctors Day) ਦੇ ਮੌਕੇ 'ਤੇ ਸਿੱਖੋ ਜਾਨ ਬਚਾਉਣ ਵਾਲੀ CPR ਬਾਰੇ। CPR ਦਾ ਅਰਥ ਹੈ "ਕਾਰਡੀਓ ਪਲਮਨਰੀ ਰੀਸਸੀਟੇਸ਼ਨ"। ਇਹ ਜੀਵਨ ਬਚਾਉਣ ਦੀ ਇੱਕ ਗੈਰ-ਮੈਡੀਕਲ ਤਕਨੀਕ ਹੈ ਜੋ ਦਿਲ ਦਾ ਦੌਰਾ ਪੈਣ ਜਾਂ ਸਾਹ ਦੀ ਅਸਫਲਤਾ ਦੇ ਮਾਮਲੇ ਵਿੱਚ ਦਿੱਤੀ ਜਾਂਦੀ ਹੈ। ਸੀਪੀਆਰ ਸਿੱਖ ਕੇ ਕੋਈ ਵੀ ਦੂਜੇ ਦੀ ਜਾਨ ਬਚਾ ਸਕਦਾ ਹੈ।


ਜੇਕਰ ਕੋਈ ਵਿਅਕਤੀ ਦੁਰਘਟਨਾ ਤੋਂ ਬਾਅਦ ਬੇਹੋਸ਼ ਹੋ ਜਾਂਦਾ ਹੈ ਤੇ ਸਾਹ ਲੈਣਾ ਬੰਦ ਕਰ ਦਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਸਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ। ਅਜਿਹੀ ਸਥਿਤੀ ਵਿੱਚ, ਵਿਅਕਤੀ ਨੂੰ ਸੀ.ਪੀ.ਆਰ. (CPR) ਦਿੱਤਾ ਜਾਂਦਾ ਹੈ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ। 


CPR ਦੇਣ ਤੋਂ ਪਹਿਲਾਂ ਕੁਝ ਗੱਲਾਂ ਦਾ ਰੱਖੋ ਧਿਆਨ
ਪਹਿਲਾਂ ਦੇਖੋ ਕਿ ਵਿਅਕਤੀ ਹੋਸ਼ ਵਿੱਚ ਹੈ ਜਾਂ ਨਹੀਂ। ਜੇਕਰ ਉਹ ਹੋਸ਼ ਵਿੱਚ ਹੈ ਤਾਂ ਇਸਦੀ ਕੋਈ ਲੋੜ ਨਹੀਂ ਹੈ। ਜੇਕਰ ਕੋਈ ਵਿਅਕਤੀ ਬੇਹੋਸ਼ ਹੋਵੇ ਤਾਂ ਮੋਢੇ ਨੂੰ ਹਿਲਾ ਕੇ ਉੱਚੀ ਆਵਾਜ਼ ਮਾਰ ਕੇ ਪੁੱਛੋ, ਤੁਸੀਂ ਠੀਕ ਹੋ? ਜੇਕਰ ਉਹ ਜਵਾਬ ਨਹੀਂ ਦੇ ਰਿਹਾ, ਤਾਂ ਉਸੇ ਟਾਈਮ ਐਂਬੂਲੈਂਸ ਨੂੰ ਕਾਲ ਕਰੋ ਅਤੇ CPR ਸ਼ੁਰੂ ਕਰੋ।


ਕਿਵੇਂ ਦੇਣਾ ਚਾਹੀਦਾ ਹੈ CPR  (CPR To Save Life of a Person)
CPR ਵਿੱਚ ਵਿਅਕਤੀ ਦੀ ਛਾਤੀ ਨੂੰ ਦਬਾਣਾ ਜਾਂ ਉਸਨੂੰ  ਮੂੰਹ-ਤੋਂ-ਮੂੰਹ ਸਾਹ ਦੇਣਾ ਸ਼ਾਮਲ ਹੈ। ਪਹਿਲਾਂ, ਬੇਹੋਸ਼ ਵਿਅਕਤੀ ਨੂੰ ਇੱਕ ਸਮਤਲ ਸਤ੍ਹਾ 'ਤੇ ਉਸਦੀ ਪਿੱਠ ਦੇ ਭਾਰ ਲਿਟਾ ਦਿਓ।  ਫਿਰ ਉਸਦੇ ਮੋਢਿਆਂ ਦੇ ਨੇੜੇ ਆਪਣੇ ਗੋਡਿਆਂ 'ਤੇ ਉਤਰੋ, ਇੱਕ ਹੱਥ ਦੀ ਹਥੇਲੀ ਨੂੰ ਵਿਅਕਤੀ ਦੀ ਛਾਤੀ ਦੇ ਕੇਂਦਰ ਵਿੱਚ ਰੱਖੋ। ਦੂਜੇ ਹੱਥ ਦੀ ਹਥੇਲੀ ਨੂੰ ਪਹਿਲੇ ਹੱਥ ਦੀ ਹਥੇਲੀ ਉੱਤੇ ਰੱਖੋ। 


ਕੂਹਣੀਆਂ ਨੂੰ ਸਿੱਧੇ ਰੱਖੋ, ਮੋਢਿਆਂ ਨੂੰ ਵਿਅਕਤੀ ਦੀ ਛਾਤੀ ਦੇ ਉੱਪਰ ਇਕਸਾਰ ਰੱਖੋ। ਆਪਣੇ ਸਰੀਰ ਦੇ ਉਪਰਲੇ ਭਾਰ ਦੀ ਵਰਤੋਂ ਕਰਦੇ ਹੋਏ, ਵਿਅਕਤੀ ਦੀ ਛਾਤੀ 'ਤੇ ਲਗਭਗ 2 ਤੋਂ 2.5 ਇੰਚ (5-6 ਸੈਂਟੀਮੀਟਰ) ਦਬਾਓ ਅਤੇ ਛੱਡੋ। ਇਸ ਨੂੰ ਇੱਕ ਮਿੰਟ ਵਿੱਚ 100 ਤੋਂ 120 ਵਾਰ ਕਰੋ। ਵਿਚਕਾਰ ਆਪਣੇ ਮੂੰਹ ਰਾਹੀਂ ਸਾਹ ਦਿੰਦੇ ਰਹੋ।  


ਇਹ ਵੀ ਪੜ੍ਹੋ: Punjab News:  ਯੂਨੀਫਾਰਮ ਸਿਵਲ ਕੋਡ ਦੇ ਵਿਰੋਧ 'ਚ ਉਤਰੀ SGPC; ਧਾਮੀ ਨੇ ਕਹੀ ਇਹ ਵੱਡੀ ਗੱਲ