Lok Sabha Election Results 2024: ਚੋਣ ਕਮਿਸ਼ਨ ਨੇ ਰਾਸ਼ਟਰਪਤੀ ਮੁਰਮੂ ਨੂੰ ਨਵੇਂ ਚੁਣੇ ਲੋਕ ਸਭਾ ਸੰਸਦ ਮੈਂਬਰਾਂ ਦੀ ਸੂਚੀ ਸੌਂਪੀ
Lok Sabha Election Results 2024: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਡਾਕਟਰ ਸੁਖਬੀਰ ਸਿੰਘ ਸੰਧੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ 18ਵੀਂ ਲੋਕ ਸਭਾ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਨਵੇਂ ਚੁਣੇ ਗਏ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਨੂੰ ਸੌਂਪੀ।
ECI Submits Names Of Elected Lok Sabha MPs: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਡਾਕਟਰ ਸੁਖਬੀਰ ਸਿੰਘ ਸੰਧੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ 18ਵੀਂ ਲੋਕ ਸਭਾ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਨਵੇਂ ਚੁਣੇ ਗਏ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਨੂੰ ਸੌਂਪੀ। ਹੁਣ ਰਾਸ਼ਟਰਪਤੀ ਨਵੀਂ ਸਰਕਾਰ ਬਣਾਉਣ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰਨਗੇ।
ਰਾਸ਼ਟਰਪਤੀ ਮੁਰਮੂ ਨੇ ਮੁੱਖ ਚੋਣ ਕਮਿਸ਼ਨਰ ਨੂੰ ਚੋਣ ਪ੍ਰਕਿਰਿਆ ਦੀ ਸਫਲਤਾ 'ਤੇ ਵਧਾਈ ਦਿੱਤੀ। ਰਾਸ਼ਟਰਪਤੀ ਨੇ ਚੋਣ ਪ੍ਰਬੰਧਾਂ ਵਿੱਚ ਸ਼ਾਮਲ ਕਮਿਸ਼ਨ, ਇਸ ਦੇ ਅਧਿਕਾਰੀਆਂ ਅਤੇ ਸਟਾਫ਼ ਅਤੇ ਹੋਰ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Punjab (MP LIST )---
ਪੰਜਾਬ ਦੇ ਜਿੱਤੇ ਹੋਏ ਉਮੀਦਵਾਰ
1. ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ (ਆਜ਼ਾਦ)- 1,97,120
2. ਜਲੰਧਰ- ਚਰਨਜੀਤ ਐੱਸ. ਚੰਨੀ (ਕਾਂਗਰਸ)- 1,75,993
3. ਸੰਗਰੂਰ- ਮੀਤ ਹੇਅਰ (ਆਪ)- 1,72,560
4. ਗੁਰਦਾਸਪੁਰ- ਸੁਖਜਿੰਦਰ ਐੱਸ. ਰੰਧਾਵਾ (ਕਾਂਗਰਸ)- 82861
5. ਫਰੀਦਕੋਟ- ਸਰਬਜੀਤ ਸਿੰਘ ਖਾਲਸਾ (ਆਜ਼ਾਦ)- 70053
6. ਬਠਿੰਡਾ- ਹਰਸਿਮਰਤ ਕੇ. ਬਾਦਲ (ਸ਼੍ਰੋਮਣੀ ਅਕਾਲੀ ਦਲ)- 49656
7. ਹੁਸ਼ਿਆਰਪੁਰ- ਰਾਜ ਕੁਮਾਰ ਚੱਬੇਵਾਲ (ਆਪ)- 44111
8. ਅੰਮ੍ਰਿਤਸਰ- ਗੁਰਜੀਤ ਸਿੰਘ ਔਜਲਾ (ਕਾਂਗਰਸ)- 40301
9. ਫਤਿਹਗੜ੍ਹ ਸਾਹਿਬ- ਡਾ. ਅਮਰ ਸਿੰਘ (ਕਾਂਗਰਸ) - 34202
10. ਲੁਧਿਆਣਾ- ਰਾਜਾ ਵੜਿੰਗ (ਕਾਂਗਰਸ)- 20942
11. ਪਟਿਆਲਾ- ਧਰਮਵੀਰ ਗਾਂਧੀ (ਕਾਂਗਰਸ)- 14831
12. ਸ੍ਰੀ ਅਨੰਦਪੁਰ ਸਾਹਿਬ- ਮਲਵਿੰਦਰ ਐਸ. ਕੰਗ (ਆਪ) - 10846
13. ਫਿਰੋਜ਼ਪੁਰ- ਸ਼ੇਰ ਸਿੰਘ ਘੁਬਾਇਆ (ਕਾਂਗਰਸ)-3242
ਚੰਡੀਗੜ੍ਹ ਦੇ ਜਿੱਤਿਆ ਉਮੀਦਵਾਰ --ਮਨੀਸ਼ ਤਿਵਾੜੀ
ਚੰਡੀਗੜ੍ਹ ਲੋਕ ਸਭਾ ਸੀਟ(Chandigarh Lok sabha seat) ਤੋਂ ਮਨੀਸ਼ ਤਿਵਾੜੀ (Manish Tiwari) ਜਿੱਤੇ ਹਨ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ 216657 ਵੋਟਾਂ ਹਾਸਿਲ ਕੀਤੀਆਂ ਹਨ।