Radcliffe Line History: ਆਮ ਤੌਰ ਉਤੇ 15 ਅਗਸਤ 1947 ਨੂੰ ਦੇਸ਼ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਪਰ ਕੁਝ ਇਲਾਕੇ ਅਜਿਹੇ ਸਨ ਜੋ ਇਹ ਜਸ਼ਨ ਨਹੀਂ ਮਨਾ ਸਕੇ ਸਨ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਪਾਕਿਸਤਾਨ ਵਿੱਚ ਹਨ ਜਾਂ ਭਾਰਤ।


COMMERCIAL BREAK
SCROLL TO CONTINUE READING

ਉਹ ਭੰਬਲਭੂਸੇ ਵਿੱਚ ਸਨ ਕਿ ਸ਼ਾਇਦ ਉਨ੍ਹਾਂ ਨੂੰ ਥਾਂ ਛੱਡ ਕੇ ਕਿਤੇ ਹੋਰ ਜਾਣਾ ਪੈ ਸਕਦਾ ਹੈ। ਲੋਕਾਂ ਦੀ ਸਥਿਤੀ ਨੂੰ ਦੇਖਦੇ ਹੋਏ 17 ਅਗਸਤ 1947 ਨੂੰ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਸੀ। ਦੋਵਾਂ ਦੇਸ਼ਾਂ ਵਿਚਾਲੇ ਰੈੱਡਕਲਿਫ ਲਾਈਨ ਖਿੱਚ ਕੇ ਲੋਕਾਂ ਦਾ ਭੰਬਲਭੂਸਾ ਖ਼ਤਮ ਕਰ ਦਿੱਤਾ ਗਿਆ ਸੀ।


ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ 'ਤੇ ਪੱਛਮ ਵਿੱਚ ਪੰਜਾਬ ਰਾਜ ਤੇ ਪੂਰਬ ਵਿੱਚ ਬੰਗਾਲ ਰਾਜ ਦੀ ਵੰਡ ਕੀਤੀ ਗਈ ਸੀ ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਸੀਮਾ ਰੇਖਾ ਨਿਰਧਾਰਤ ਕੀਤੀ ਗਈ ਸੀ। ਰੈੱਡਕਲਿਫ ਲਾਈਨ 17 ਅਗਸਤ 1947 ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਸੀਮਾ ਬਣ ਗਈ।


ਸਰ ਸੈਰਿਲ ਰੈੱਡਕਲਿਫ ਦੀ ਪ੍ਰਧਾਨਗੀ ਹੇਠ ਗਠਨ ਹੱਦਬੰਦੀ  ਕਮਿਸ਼ਨ ਦੀ ਅਗਵਾਈ ਹੇਠ 175,000 ਵਰਗ ਮੀਲ {450,000 ਵਰਗ ਕਿਲੋਮੀਟਰ} ਦੇ ਇਲਾਕੇ ਤੇ 8.8 ਕਰੋੜ ਲੋਕਾਂ ਨੂੰ ਵੰਡਦੀ ਹੋਈ ਇਸ ਰੇਖਾ ਨਿਰਧਾਰਿਤ ਕੀਤੀ ਗਈ।


ਸਰ ਰੈਡਕਲਿਫ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ 175,000 ਵਰਗ ਮੀਲ ਬਰਾਬਰ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਸਰਹੱਦੀ ਕਮਿਸ਼ਨਾਂ ਦਾ ਸੰਯੁਕਤ ਚੇਅਰਮੈਨ ਬਣਾਇਆ ਗਿਆ ਸੀ। 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਤੋਂ ਤਿੰਨ ਦਿਨ ਪਹਿਲਾਂ, 12 ਅਗਸਤ, 1947 ਨੂੰ ਲਾਈਨ ਨੂੰ ਆਖਰੀ ਰੂਪ ਦਿੱਤਾ ਸੀ।


ਇਹ ਵੀ ਪੜ੍ਹੋ : Rupnagar Cylinder Blast: ਰੂਪਨਗਰ 'ਚ ਮਿਠਾਈ ਦੀ ਦੁਕਾਨ ਵਿੱਚ ਹੋਇਆ ਸਿਲੰਡਰ ਬਲਾਸਟ, ਇੱਕ ਦੀ ਮੌਤ


ਇਸ ਮਗਰੋਂ ਇਹ ਲਾਈਨ 17 ਅਗਸਤ 1947 ਨੂੰ ਲਾਗੂ ਕੀਤੀ ਗਈ ਸੀ। ਰੈੱਡਕਲਿਫ ਲਾਈਨ ਭਾਰਤ-ਪਾਕਿਸਤਾਨ ਦੀ ਸੀਮਾ ਬਣ ਗਈ ਤੇ ਪੱਛਮੀ ਹਿੱਸੇ ਨੂੰ ਭਾਰਤ-ਪਾਕਿਸਤਾਨ ਸਰਹੱਦ ਵਜੋਂ ਜਾਣਿਆ ਜਾਂਦਾ ਹੈ। ਜਦੋਂ ਕਿ ਪੂਰਬੀ ਹਿੱਸੇ 'ਚ ਭਾਰਤ-ਬੰਗਲਾਦੇਸ਼ ਦੀ ਸਰਹੱਦ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ 2900 ਕਿਲੋਮੀਟਰ ਲੰਬੀ ਸਰਹੱਦ ਹੈ ਪਰ ਮਹਿਜ਼ 5 ਕਰਾਸਿੰਗ ਪੁਆਇੰਟ ਬਣਾਏ ਗਏ ਹਨ।


ਇਹ ਵੀ ਪੜ੍ਹੋ : Punjab News: 'ਸ਼ਾਇਦ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ', ਰਾਜਪਾਲ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ