Passenger Opens Emergency Gate Of Plane:  ਦੱਖਣੀ ਕੋਰੀਆ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਫਲਾਈਟ ਦੌਰਾਨ ਅਚਾਨਕ ਇਕ ਯਾਤਰੀ ਨੇ ਅੱਧ-ਹਵਾ 'ਚ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ। ਤੇਜ਼ ਹਵਾ ਕਾਰਨ ਜਹਾਜ਼ 'ਚ ਬੈਠੇ 194 ਯਾਤਰੀਆਂ ਦਾ ਸਾਹ ਰੁੱਕ ਗਿਆ। ਇਸ ਘਟਨਾ 'ਤੇ ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਨੇ ਏਸ਼ੀਆਨਾ ਏਅਰਲਾਈਨਜ਼ ਦੀ ਉਡਾਣ ਦਾ ਦਰਵਾਜ਼ਾ ਖੋਲ੍ਹਿਆ ਜਿਸ ਕਾਰਨ 9 ਲੋਕ ਬੀਮਾਰ ਹੋ ਗਏ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ ਇਸ ਜਹਾਜ਼ 'ਚ 194 ਲੋਕ ਸਵਾਰ ਸਨ। ਇਹ ਜਹਾਜ਼ ਯਾਤਰੀਆਂ ਨੂੰ ਦੱਖਣੀ ਟਾਪੂ ਜੇਜੂ ਤੋਂ ਦੱਖਣ-ਪੂਰਬੀ ਸ਼ਹਿਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਇੱਕ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ। ਟਰਾਂਸਪੋਰਟ ਮੰਤਰਾਲੇ ਦੀ ਤਰਫੋਂ ਕਿਹਾ ਗਿਆ ਸੀ ਕਿ ਜਹਾਜ਼ 'ਚ ਸਵਾਰ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਤੋਂ ਮਨ੍ਹਾ ਕੀਤਾ ਸੀ ਪਰ ਇਸ ਦੇ ਬਾਵਜੂਦ ਵਿਅਕਤੀ ਨਹੀਂ ਮੰਨਿਆ ਅਤੇ ਅੱਧਾ ਦਰਵਾਜ਼ਾ ਖੋਲ੍ਹ ਦਿੱਤਾ।


ਇਹ ਵੀ ਪੜ੍ਹੋ: Punjab News: ਮਲੋਟ 'ਚ ਵਿਅਕਤੀ ਦਾ ਕਤ+ਲ, ਗੁਆਂਢੀ 'ਤੇ ਲੱਗਿਆ ਇਲਜ਼ਾਮ 

ਐਮਰਜੈਂਸੀ ਗੇਟ ਖੁੱਲ੍ਹਣ ਕਾਰਨ ਜਹਾਜ਼ ਵਿੱਚ ਹਵਾ ਭਰ ਗਈ ਅਤੇ ਤੇਜ਼ ਹਵਾ ਕਾਰਨ ਕਈ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਘਟਨਾ ਡੇਗੂ ਹਵਾਈ ਅੱਡੇ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਇਸ ਵੀਡੀਓ ਨੂੰ 'On The Wings of Aviation' ਨਾਮ ਨੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤਾ ਗਿਆ ਹੈ।



ਇਹ ਵੀ ਪੜ੍ਹੋ: PM ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦਾ ਵੱਡਾ ਕਦਮ; ਦੀਵਾਲੀ 'ਤੇ ਹੋਵੇਗੀ ਸਰਕਾਰੀ ਛੁੱਟੀ! 

ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਅਕਤੀ ਨੇ ਅਚਾਨਕ ਦਰਵਾਜ਼ਾ ਕਿਉਂ ਖੋਲ੍ਹਿਆ? ਜਾਣਕਾਰੀ ਲਈ ਦੱਸ ਦੇਈਏ ਕਿ ਇਸ ਯਾਤਰਾ 'ਚ ਕਈ ਐਥਲੀਟ ਵੀ ਸ਼ਾਮਲ ਸਨ ਜੋ ਕਿ ਦੱਖਣ ਪੂਰਬੀ ਸ਼ਹਿਰ ਵਿੱਚ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਭਾਗ ਲੈਣ ਜਾ ਰਹੇ ਸਨ। ਇਸ ਘਟਨਾ 'ਚ ਤੇਜ਼ ਹਵਾ ਕਾਰਨ 9 ਯਾਤਰੀ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਯਾਤਰੀਆਂ ਦੀ ਘਬਰਾਹਟ ਕਾਰਨ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ।