Best Destinations In India 2023: ਅੱਤ ਦੀ ਗਰਮੀ `ਚ ਭਾਰਤ ਦੀਆਂ ਇੰਨ੍ਹਾਂ ਠੰਡੀਆਂ ਥਾਂਵਾਂ `ਤੇ ਛੁੱਟੀਆਂ ਦਾ ਲਵੋ ਮਜ਼ਾ
Best and Coolest Summer Holiday Destinations In India 2023: ਸਾਡੇ ਭਾਰਤ ਵਿੱਚ ਬਹੁਤ ਸੋਹਣੀਆਂ ਅਤੇ ਸੁਹਾਵਣੀਆਂ ਥਾਂਵਾਂ ਹਨ ਜੋ ਕਿ ਕੁਦਰਤ ਦੀ ਦੇਣ ਹੈ। ਲੋਕ ਹਰ ਸਾਲ ਗਰਮੀਆਂ ਵਿੱਚ ਇਹਨਾਂ ਥਾਂਵਾਂ `ਤੇ ਘੁੰਮਣ ਜਾਂਦੇ ਹਨ। ਕੁਝ ਅਜਿਹੀਆਂ ਠੰਡੀਆਂ ਥਾਂਵਾਂ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ ਆਓ ਇਸ ਬਾਰੇ ਥੋੜਾ ਜਾਣ ਲਈਏ।
Best Destinations In India 2023
ਅੱਤ ਦੀ ਗਰਮੀ 'ਚ ਭਾਰਤ ਦੀਆਂ ਇੰਨ੍ਹਾਂ ਠੰਡੀਆਂ ਥਾਂਵਾਂ 'ਤੇ ਛੁੱਟੀਆਂ ਦਾ ਲਵੋ ਮਜ਼ਾ
Best Places to Visit in Summer in India 2023: Chopta, Garhwal Himalayan Range (Uttrakhand)
ਚੋਪਟਾ ਇੱਕ ਬੇਹੱਦ ਹੀ ਖੂਬਸੂਰਤ ਥਾਂ ਹੈ ਅਤੇ ਦੂਜਿਆਂ ਦੇ ਮੁਕਾਬਲੇ ਬਹੁਤ ਸ਼ਾਂਤ ਅਤੇ ਘੱਟ ਭੀੜ ਵਾਲਾ ਪਹਾੜੀ ਸਟੇਸ਼ਨ ਹੈ। ਚੋਪਟਾ ਵਿੱਚ ਹੋਟਲ ਅਤੇ ਰਿਜ਼ੋਰਟ ਦੀ ਕੀਮਤ ਸੀਮਾ 1513 ਰੁਪਏ ਤੋਂ 7310 ਪ੍ਰਤੀ ਰਾਤ ਤੱਕ ਸ਼ੁਰੂ ਹੁੰਦੀ ਹੈ। ਚੋਪਟਾ ਵਿੱਚ ਘੁੰਮਣ ਦੀਆਂ ਕੁਝ ਥਾਂਵਾਂ ਹਨ ਜਿਵੇਂ ਟੁੰਗਨਾਥ - (ਸਭ ਤੋਂ ਉੱਚਾ ਮੰਦਰ), ਚੰਦਰਸ਼ੀਲਾ- ਬਰਫ਼ ਨਾਲ ਢੱਕੀਆਂ ਪਹਾੜੀਆਂ ਅਤੇ ਬਿਸੂਰੀਟਲ( ਸਾਹਸੀ ਖੋਜੀਆਂ ਲਈ)।
Best Places to Visit in Summer in India 2023: Dras (Ladakh)
ਦਰਾਸ ਭਾਰਤ ਦਾ ਸਭ ਤੋਂ ਠੰਡਾ ਸਥਾਨ ਹੈ। ਇਹ ਲੱਦਾਖ ਤੋਂ 60 ਕਿਲੋਮੀਟਰ ਦੂਰ ਸਥਿਤ ਹੈ ਅਤੇ ਮਸ਼ਹੂਰ ਜ਼ੋਜਿਲਾ ਦੱਰੇ ਦੇ ਪੈਰਾਂ ਤੋਂ ਸ਼ੁਰੂ ਹੁੰਦਾ ਹੈ। ਦਰਾਸ ਖੇਤਰ ਵਿੱਚ ਬਹੁਤ ਸਾਰੇ ਪ੍ਰਸਿੱਧ ਟ੍ਰੈਕਾਂ ਦੇ ਮੂਲ ਸਥਾਨ ਵਜੋਂ ਮਸ਼ਹੂਰ ਹੈ। ਦਰਾਸ ਵਿੱਚ ਦੇਖਣ ਲਈ ਥਾਂਵਾਂ-ਦਰਾਸ ਵਾਰ ਮੈਮੋਰੀਅਲ, ਮਾਤਾਯੇਨ ਮੀਨਾਮਾਰਗ ਅਤੇ ਅਮਰਨਾਥ ਟ੍ਰੈਕ।
Best Places to Visit in Summer in India 2023: Srinagar
ਇਹ ਸ਼ਹਿਰ ਆਪਣੇ ਬਗੀਚਿਆਂ, ਝੀਲਾਂ ਅਤੇ ਹਾਊਸਬੋਟਾਂ ਲਈ ਮਸ਼ਹੂਰ ਹੈ। ਇਹ ਰਵਾਇਤੀ ਕਸ਼ਮੀਰੀ ਦਸਤਕਾਰੀ ਅਤੇ ਸੁੱਕੇ ਮੇਵੇ ਲਈ ਵੀ ਜਾਣਿਆ ਜਾਂਦਾ ਹੈ।ਇਹ ਸ਼ਹਿਰ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਜਿੱਥੇ ਲੋਕ ਜੂਨ ਜੁਲਾਈ ਦੇ ਮਹੀਨੇ ਵਿੱਚ ਘੁੰਮਣ ਜਾਂਦੇ ਹਨ। ਸ਼੍ਰੀਨਗਰ ਦੀ ਸੁੰਦਰਤਾ ਕਰਕੇ ਇਸ ਨੂੰ 'ਹੈਵਨ ਓਨ ਅਰਥ' ਵੀ ਕਿਹਾ ਜਾਂਦਾ ਹੈ। ਪ੍ਰਤੀ ਦਿਨ ਦਾ ਖਰਚਾ ਲੱਗਪਗ 2000 ਰੁਪਏ ਹੁੰਦਾ ਹੈ। ਇਹ ਖਰਚਾ ਯਾਤਰਾ ਦੇ ਸਮੇਂ, ਮੌਸਮ ਉੱਤੇ ਨਿਰਭਰ ਕਰਦਾ ਹੈ।
Best Places to Visit in Summer in India 2023: Manali
ਮਨਾਲੀ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਕੁੱਲੂ ਜ਼ਿਲ੍ਹੇ ਵਿੱਚ ਕੁੱਲੂ ਕਸਬੇ ਦੇ ਨੇੜੇ ਇੱਕ ਸ਼ਹਿਰ ਹੈ। ਮਨਾਲੀ ਲੋਕਾਂ ਦਾ ਸਭ ਤੋਂ ਮਨਭਾਉਂਦਾ ਸ਼ਹਿਰ ਹੈ। ਗਰਮੀ ਦੇ ਮੌਸਮ ਵਿੱਚ ਲੋਕੀ ਵੱਡੀ ਮਾਤਰਾ ਵਿਚ ਮਨਾਲੀ ਆਉਂਦੇ ਹਨ। ਹੋਟਲ ਦੀ ਪਹਿਲਾਂ ਬੁਕਿੰਗ ਕਰਵਾ ਲੈਣੀ ਚਾਹੀਦੀ ਹੈ ਕਿਓਂਕਿ ਇਸ ਸਮੇਂ ਸਾਰੇ ਹੋਟਲ ਬੁੱਕ ਹੋ ਜਾਂਦੇ ਹਨ। ਮਨਾਲੀ ਦੀਆਂ ਪ੍ਰਸਿੱਧ ਥਾਂਵਾਂ ਹਨ- ਹਡਿੰਬਾ ਦੇਵੀ ਮੰਦਿਰ, ਮਾਲ ਰੋਡ,ਜੋਗਨੀ ਵਾਟਰਫਾਲ ਰੋਡ। ਮਨਾਲੀ ਨਾ ਸਿਰਫ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਆਕਰਸ਼ਕ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ, ਸਗੋਂ ਅੰਤਰਰਾਸ਼ਟਰੀ ਪ੍ਰਸਿੱਧੀ ਵੀ ਹੈ।
Best Places to Visit in Summer in India 2023: Dalhousie
ਡਲਹੌਜ਼ੀ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਚੰਬਾ ਜ਼ਿਲ੍ਹੇ ਦੇ ਚੰਬਾ ਕਸਬੇ ਦੇ ਨੇੜੇ ਇੱਕ ਪਹਾੜੀ ਸਟੇਸ਼ਨ ਹੈ। ਇਹ ਪੰਜ ਪਹਾੜੀਆਂ 'ਤੇ ਸਥਿਤ ਹੈ ਅਤੇ ਸਮੁੰਦਰ ਤਲ ਤੋਂ 1,970 ਮੀਟਰ (6,460 ਫੁੱਟ) ਦੀ ਉਚਾਈ 'ਤੇ ਹੈ। ਖੱਜੀਆਰ ਇੱਥੋਂ ਦੀ ਪ੍ਰਸਿੱਧ ਥਾਂ ਹੈ ਜਿੱਥੇ ਕਈ ਗਤੀਵਿਧੀਆਂ ਵੀ ਹੁੰਦੀਆਂ ਹਨ। ਇੱਥੇ ਬਹੁਤ ਸਾਰੀਆਂ ਚਰਚ ਵੀ ਹਨ ਜਿੱਥੇ ਲੋਕ ਇਤਿਹਾਸ ਜਾਨਣ ਲਈ ਉਤਸੁਕ ਹੁੰਦੇ ਹਨ।
Best Places to Visit in Summer in India 2023: GOA
ਗੋਆ ਰਾਜ, ਭਾਰਤ ਵਿੱਚ, ਆਪਣੇ ਬੀਚਾਂ ਅਤੇ ਪੂਜਾ ਸਥਾਨਾਂ ਲਈ ਮਸ਼ਹੂਰ ਹੈ। ਇੱਥੋਂ ਦਾ ਖਾਣਾ ਬਹੁਤ ਮਸ਼ਹੂਰ ਹੈ। ਗੋਆ ਦੀ ਗਰਮੀ ਵਿੱਚ ਇੱਥੇ ਇੱਕ ਸਨੋ ਪਾਰਕ ਬਣਿਆ ਹੈ ਜਿੱਥੇ ਜਾ ਕੇ ਇੰਝ ਲੱਗਦਾ ਹੈ ਜਿਵੇਂ ਕੋਈ ਪਹਾੜੀ ਇਲਾਕਾ ਹੋਵੇ। ਇੱਥੇ ਕਈ ਬੀਚ ਸਥਿਤ ਹਨ ਜਿਵੇਂ ਬਾਗਾ ਬੀਚ, ਕੈਲਨਗਟ ਬੀਚ, ਅੰਜੁਨਾ ਬੀਚ ਅਤੇ ਹੋਰ ਵੀ ਬੇਹੱਦ ਖੂਬਸੂਰਤ ਬੀਚ ਹਨ।
Best Places to Visit in Summer in India 2023: Tea Garden Hill of Munnar (Kerala)
ਕੇਰਲ ਨਾ ਸਿਰਫ਼ ਆਪਣੇ ਸੁੰਦਰ ਬੀਚ ਲਈ ਜਾਣਿਆ ਜਾਂਦਾ ਹੈ, ਸਗੋਂ ਮੁੰਨਾਰ ਲਈ ਵੀ ਜਾਣਿਆ ਜਾਂਦਾ ਹੈ ਜੋ ਕਿ ਬਹੁਤ ਖੂਬਸੂਰਤ ਜਗ੍ਹਾ ਹੈ। ਕੇਰਲ ਦੇ ਮੁੰਨਾਰ ਵਿੱਚ ਟੀ ਗਾਰਡਨ ਦੇਖਣ ਯੋਗ ਹੈ। ਇਹ ਸਥਾਨ ਸਮੁੰਦਰ ਤਲ ਤੋਂ ਲਗਭਗ 7000 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇੱਥੇ ਚਾਰੇ ਪਾਸੇ ਹਰਿਆਲੀ ਫੈਲੀ ਹੋਈ ਹੈ ਅਤੇ ਕੁਦਰਤ ਦੇ ਖੂਬਸੂਰਤ ਨਜ਼ਾਰੇ ਲੋਕਾਂ ਦੇ ਮਨਾਂ ਨੂੰ ਮੋਹ ਲੈਂਦੇ ਹਨ।
Best Places to Visit in Summer in India 2023: Rishikesh
ਰਿਸ਼ੀਕੇਸ਼ ਉੱਤਰੀ ਭਾਰਤ ਦੇ ਪ੍ਰਮੁੱਖ ਸੈਰ-ਸਪਾਟਾ ਅਤੇ ਤੀਰਥ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਦੁਨੀਆ ਭਰ ਦੇ ਲੋਕ ਸ਼ਾਂਤੀ ਦੀ ਭਾਲ ਵਿੱਚ ਆਉਂਦੇ ਹਨ। ਰਿਸ਼ੀਕੇਸ਼ ਨੂੰ ਆਮ ਤੌਰ 'ਤੇ 'ਸੰਸਾਰ ਦੀ ਯੋਗਾ ਰਾਜਧਾਨੀ' ਕਿਹਾ ਜਾਂਦਾ ਹੈ ਅਤੇ ਠੀਕ ਹੀ ਕਿਹਾ ਜਾਂਦਾ ਹੈ। ਇਹ ਮੰਜ਼ਿਲ ਸੈਲਾਨੀਆਂ ਨਾਲ ਭਰੀ ਹੋਈ ਹੈ, ਜੋ ਇੱਥੇ ਯੋਗਾ ਅਤੇ ਧਿਆਨ ਸਿੱਖਣ ਲਈ ਆਉਂਦੇ ਹਨ। ਪ੍ਰਤੀ ਦਿਨ ਦਾ ਰਹਿਣ ਦਾ ਖਰਚਾ ਕੁੱਲ 1500 ਹੈ।