Makhana Benefits: ਸਰਦੀਆਂ `ਚ ਮਖਾਣੇ ਦਾ ਸੇਵਨ ਕਰਨ ਨਾਲ, ਮਿਲਣਗੇ ਅਣਗਿਣਤ ਫਾਇਦੇ
Makhana Benefits: ਮਖਾਣਿਆਂ `ਚ ਕੈਲਸ਼ੀਅਮ ਦੇ ਗੁਣ ਪਾਏ ਜਾਂਦੇ ਹਨ। ਸਰਦੀਆਂ ਵਿੱਚ ਇਸਦਾ ਸੇਵਨ ਕਰਨਾ ਸਿਹਤ ਲਈ ਲਾਭਕਾਰੀ ਸਾਬਿਤ ਹੁੰਦਾ ਹੈ।
ਮਖਾਣਿਆਂ ਵਿੱਚ ਮੌਜੂਦ ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਐਂਟੀਆਕਸੀਡੈਂਟ ਆਦਿ ਨਾਲ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।
ਮਖਾਣੇ ਦਿਲ ਦੇ ਰੋਗਿਆਂ ਲਈ ਬੇਹੱਦ ਲਾਭਕਾਰੀ ਹਨ ਕਿਉਂਕਿ ਇਨ੍ਹਾਂ ਵਿੱਚ ਸੋਡੀਅਮ ਘੱਟ ਅਤੇ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ ਹੈ।
ਮਖਾਣਿਆਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਕਰਕੇ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਪੇਟ ਦੀ ਸਿਹਤ ਠੀਕ ਰਹਿੰਦੀ ਹੈ। ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ‘ਚ ਓਮੇਗਾ-3 ਫੈਟੀ ਐਸਿਡ ਵੀ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਦਿਲ ਨੂੰ ਤੰਦਰੁਸਤ ਰੱਖਦਾ ਹੈ।

ਮਖਾਣਿਆਂ 'ਚ ਪੋਸ਼ਕ ਤੱਤਾ 20 ਫੀਸਦੀ ਫਾਈਬਰ ਅਤੇ ਲਗਭਗ 12 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਦੇ ਨਾਲ ਜੇਕਰ ਖਣਿਜਾਂ ਦੀ ਗੱਲ ਕਰੀਏ ਤਾਂ ਇਸ ਵਿੱਚ 10 ਫੀਸਦੀ ਵਿਟਾਮਿਨ ਬੀ, 10 ਫੀਸਦੀ ਫਾਸਫੋਰਸ, 15 ਫੀਸਦੀ ਮੈਗਨੀਸ਼ੀਅਮ, 5 ਫੀਸਦੀ ਆਇਰਨ ਅਤੇ 12 ਫੀਸਦੀ ਪੋਟਾਸ਼ੀਅਮ ਹੁੰਦਾ ਹੈ।
ਮਖਾਣਿਆਂ ‘ਚ ਫਾਈਬਰ ਅਤੇ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਜੋ ਕਿ ਭਾਰ ਘਟਾਉਂਣ ਵਿੱਚ ਕਾਫੀ ਮਦਦਗਾਰ ਹੁੰਦੇ ਹਨ। ਜਿਹੜੇ ਲੋਕ ਆਪਣਾ ਭਾਰ ਘਟਾਉਂਦੇ ਹਨ, ਉਹ ਲੋਕ ਮਖਾਣਿਆਂ ਦਾ ਸੇਵਨ ਕਰਦੇ ਹਨ। Disclaimer: ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।