Diabetes Diet Tips: ਸ਼ੂਗਰ ਦੇ ਮਰੀਜ ਕਰਨ ਆਪਣੇ ਦਿਨ ਦੀ ਸ਼ੁਰੂਆਤ ਇਸ ਪੋਸ਼ਟਿਕ ਖਾਣੇ ਨਾਲ

ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਣ ਕਾਰਨ ਡਾਇਬਟੀਜ਼ ਹੁੰਦੀ ਹੈ। ਡਾਇਬਟੀਜ਼ ਤੁਹਾਡੇ ਸ਼ਰੀਰ ਦੇ ਅੰਗ ਜਿਵੇਂ ਕਿ ਗੁਰਦੇ, ਜਿਗਰ ਆਦਿ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਇਹ ਅੱਖਾਂ ਅਤੇ ਦਿਲ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹਨਾਂ ਕਾਰਨਾਂ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਪੋਸ਼ਟਿਕ ਆਹਾਰ ਬਹੁਤ ਹੀ ਜ਼ਰੂਰੀ ਹੈ। ਡ

ਮਨਪ੍ਰੀਤ ਸਿੰਘ Jul 08, 2024, 18:06 PM IST
1/7

Oatmeal

ਓਟਮੀਲ ਡਾਇਬਟੀਜ਼ ਦੇ ਮਰੀਜ਼ਾਂ ਲਈ ਇਕ ਵਧੀਆ ਨਾਸ਼ਤੇ ਦਾ ਵਿਕਲਪ ਹੈ। ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਤੁਸੀਂ ਆਪਣੀ ਓਟਮੀਲ 'ਚ ਗਿਰੀਦਾਰਾਂ ਅਤੇ ਫਲਾਂ ਜਿਵੇਂ ਚੈਰੀ, ਬੈਰੀਆਂ ਅਤੇ ਸੇਬ ਦੇ ਨਾਲ ਤਿਆਰ ਕਰ ਸਕਦੇ ਹੋ। 

 

2/7

Healthy Vegetable Sandwich

ਗਾਜਰ, ਖੀਰਾ, ਪਾਲਕ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਵਿੱਚ ਫਾਈਬਰ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ ਸ਼ੂਗਰ ਵਾਲੇ ਲੋਕਾਂ ਲਈ ਫਾਈਦੇਮੰਦ ਹੁੰਦੇ ਹਨ।

 

3/7

Moong Dal Chilla

ਪੀਲੀ ਮੂੰਗੀ ਦਾਲ ਦਾ ਚਿੱਲਾ ਪ੍ਰੋਟੀਨ, ਫਾਈਬਰ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹਨ। ਇਹ ਦਿਲ ਲਈ ਬਹੁਤ ਫਾਈਦੇਮੰਦ ਹੁੰਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਅਤੇ ਸਰੀਰ ਵਿੱਚ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

 

4/7

Avocado Toast

ਐਵਾਕਾਡੋ ਟੋਸਟ ਵਿਟਾਮਿਨ, ਪੋਟਾਸ਼ੀਅਮ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਇੱਕ ਸਿਹਤਮੰਦ ਭੋਜਨ ਹੈ। ਇਸ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਹ ਦਿਲ ਦੀ ਸਿਹਤ ਨੂੰ ਸੰਤੁਲਿਤ ਰੱਖਦਾ ਹੈ। ਐਵੋਕਾਡੋ ਸਾਡੇ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਦਾ ਹੈ ।

 

5/7

Frozen Blueberries With Yogurt

ਬਲੂਬੈਰੀ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਮਾਤਰਾ ਨਾਲ ਭਰੀ ਹੋਈ ਹੁੰਦੀ ਹੈ। ਇਸ ਨੂੰ ਸ਼ੂਗਰ ਵਾਲੇ ਲੋਕਾਂ ਲਈ ਇੱਕ ਵਧੀਆ ਭੋਜਨ ਵਿਕਲਪ ਮੰਨਿਆ ਜਾਂਦਾ ਹੈ ਕਿਉਕਿ ਇਹ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤ੍ਰਿਤ ਕਰਦੇ ਹਨ। ਨਾਸ਼ਤੇ ਵਿੱਚ ਦਹੀਂ ਦੇ ਨਾਲ ਬਲੂਬੇਰੀ ਖਾਣ ਨਾਲ ਇਹ ਤੁਹਾਡੇ ਗਲੂਕੋਜ਼ ਦੇ ਪੱਧਰਾਂ ਵਿੱਚ ਵਾਧੇ ਨੂੰ ਰੋਕੇਗਾ।

 

6/7

Oats-Besan Chilla

ਓਟਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟਸ (anti-oxidants) ਦੀ ਮਾਤਰਾ ਵਧੇਰੇ ਹੁੰਦੀ ਹੈ। ਇਹ ਸਰੀਰ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰਦੇ ਹਨ। ਬੇਸਨ ਜਾਂ ਛੋਲਿਆਂ ਦੇ ਆਟੇ ਵਿੱਚ ਘੱਟ ਗਲਾਈਸੈਮਿਕ ਇੰਡੈਕਸ (glycemic index) ਹੁੰਦਾ ਹੈ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵੱਧਣ ਤੋਂ ਰੋਕਦਾ ਹੈ।

 

7/7

Peach Smoothie Bowl

ਆੜੂ ਵਿਟਾਮਿਨ, ਪੋਟਾਸ਼ੀਅਮ ਅਤੇ ਹੋਰ ਮਹੱਤਵਪੂਰਨ ਮਿਨਰਲ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਫੈਟ ਅਤੇ ਚੀਨੀ ਵਿੱਚ ਘੱਟ ਮਾਤਰਾ ਵਿੱਚ ਹੁੰਦੇ ਹਨ। ਇਸ ਨੂੰ ਸ਼ੂਗਰ ਲਈ ਇੱਕ ਵਧੀਆ ਭੋਜਨ ਵਿਕਲਪ ਮੰਨਿਆ ਜਾਂਦਾ ਹੈ ਕਿਉਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹੈ।

 

ZEENEWS TRENDING STORIES

By continuing to use the site, you agree to the use of cookies. You can find out more by Tapping this link