Cold And Cough Tips: ਸਰਦੀ-ਜ਼ੁਕਾਮ ਤੋਂ ਛੁਟਕਾਰਾਂ ਪਾਉਣ ਲਈ ਪੀਓ ਆਹ ਡ੍ਰਿੰਕ, ਮਿਲੇਗਾ ਗਜ਼ਬ ਦਾ ਫਾਇਦਾ

Cold And Cough Tips: ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਬਦਲਦੇ ਮੌਸਮ ਦੇ ਕਾਰਨ ਲੋਕਾਂ ਨੂੰ ਵਾਰ-ਵਾਰ ਸਰਦੀ ਅਤੇ ਜ਼ੁਕਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਸਮ ਦੇ ਵਿੱਚ ਸਰਦੀ- ਜ਼ੁਕਾਮ ਦੀ ਸਮੱਸਿਆ ਵੱਧ ਜਾਂਦੀ ਹੈ।

ਮਨਪ੍ਰੀਤ ਸਿੰਘ Nov 14, 2024, 17:54 PM IST
1/6

ਨੱਕ ਵਗਣ ਅਤੇ ਗਲੇ ਵਿੱਚ ਖ਼ਰਾਸ਼ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਨੱਕ ਭਰਿਆਂ ਹੋਇਆ ਤੇ ਗਲੇ ਦੇ ਦਰਦ ਦੀ ਸਮੱਸਿਆ ਪੂਰੀ ਸਰਦੀ ਰਹਿੰਦੀ ਹੈ। ਸਰਦੀ- ਜ਼ੁਕਾਮ ਹੋਣ ਦੇ ਕਾਰਨ ਪੂਰਾ ਦਿਨ ਬਹੁਤ ਹੀ ਥੱਕਿਆਂ ਹੋਇਆ ਮਹਿਸੂਸ ਹੁੰਦਾ ਹੈ। ਸਵੇਰੇ ਕੌਫ਼ੀ ਦੀ ਥਾਂ ਤੇ ਇੱਕ ਕੱਪ ਪਾਣੀ ਵਿੱਚ ਨਿੰਬੂ ਅਤੇ ਲੌਂਗ ਪਾ ਕੇ ਪੀਓ ਜਿਸ ਨਾਲ ਤੁਹਾਨੂੰ ਆਰਾਮ ਮਿਲ ਸਕਦਾ ਹੈ।

 

2/6

ਨਿੰਬੂ ਵਿਟਾਮਿਨ ਸੀ ਦੀ ਮਾਤਰਾ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਨੂੰ ਵਧਾਉਣ ਵਿੱਚ ਕਾਰਗਰ ਹੁੰਦੀ ਹੈ। ਇਹ ਸਰਦੀ- ਜ਼ੁਕਾਮ ਦੀ ਸਮੱਸਿਆ ਨੂੰ ਆਸਾਨੀ ਨਾਲ ਠੀਕ ਕਰਦਾ ਹੈ। ਇਸ ਨੂੰ ਪੀਣ ਨਾਲ ਗਲੇ ਦਾ ਦਰਦ ਠੀਕ ਹੁੰਦਾ ਹੈ ਅਤੇ ਗਲੇ ਦੀ ਕਫ਼ ਵੀ ਦੂਰ ਹੋ ਜਾਂਦੀ ਹੈ।

 

3/6

ਲੌਂਗ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿੱਚ ਯੂਜੇਨੋਲ ਅਤੇ ਗੈਲਿਕ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ। ਲੌਂਗ ਖੰਘ ਨੂੰ ਦਬਾਉਣ ਵਾਲਾ, ਖੰਘ ਦੀ ਪ੍ਰਤੀਕ੍ਰਿਆ ਨੂੰ ਸ਼ਾਂਤ ਕਰਨ ਅਤੇ ਬਿਹਤਰ ਸਾਹ ਲੈਣ ਵਿੱਚ ਮਦਦ ਕਰਦਾ ਹੈ। 

 

4/6

ਪਾਣੀ ਨੂੰ ਹਲਕਾ ਕੋਸਾ ਕਰੋ ਫਿਰ ਹਲਕਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਕਸ ਕਰੋ ਤੇ ਇਸ ਨੂੰ ਹਲਕਾ ਠੰਡਾ ਹੋਣ ਦਿਓ। ਪਾਣੀ ਦੀ ਵਿਟਾਮਿਨ ਸੀ ਦੀ ਮਾਤਰਾ ਨੂੰ ਬਣਾਈ ਰੱਖਣ ਅਤੇ ਕੁੜੱਤਣ ਨੂੰ ਰੋਕਣ ਲਈ ਗਰਮ ਹੋਣ 'ਤੇ ਨਿੰਬੂ ਨਾ ਪਾਓ। ਚੰਗੇ ਸਵਾਦ ਲਈ ਇਸ 'ਚ ਇੱਕ ਚਮਚ ਸ਼ਹਿਦ ਮਿਲਾ ਲਓ। 

 

5/6

ਜੇਕਰ ਤੁਸੀਂ ਜ਼ੁਕਾਮ, ਖਾਂਸੀ ਜਾਂ ਗਲੇ ਵਿੱਚ ਖ਼ਰਾਸ਼ ਤੋਂ ਪਰੇਸ਼ਾਨ ਹੋ ਤਾਂ ਇਸ ਡਰਿੰਕ ਨੂੰ ਇੱਕ ਹਫ਼ਤੇ ਤੋਂ 10 ਦਿਨੈ ਤੱਕ ਰੋਜ਼ਾਨਾ ਪੀਓ।

 

6/6

ਇਹ ਡਰਿੰਕ ਜ਼ਿਆਦਾਤਰ ਲੋਕਾਂ ਲਈ ਫ਼ਾਇਦੇਮੰਦ ਹੈ। ਪੇਪਟਿਕ ਅਲਸਰ, esophageal ਸਮੱਸਿਆਵਾਂ ਜਾਂ ਨਿੰਬੂ ਪ੍ਰਤੀ ਗਲੇ ਦੀ ਸੰਵੇਦਨਸ਼ੀਲਤਾ ਵਾਲੇ ਲੋਕ ਇਸ ਉਪਾਅ ਦਾ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਵਿੱਚ ਸ਼ਹਿਦ ਮਿਲਾ ਕੇ ਨਿੰਬੂ ਦੀ ਐਸੀਡਿਟੀ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। Disclaimer: ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link