ਸਕਿਨ ਟੈਨਿੰਗ ਤੋਂ ਲੈ ਕੇ ਫੇਸ ਗਲੋਇੰਗ ਤੱਕ ਇਸ ਫਲ ਦਾ ਫੇਸ ਪੈਕ ਹੈ The BEST, ਜਾਣੋ ਫਾਇਦੇ

ਜਾਮਣ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਚਿਹਰੇ ਦੇ ਗਲੋਅ ਵਿੱਚ ਕਾਫੀ ਜ਼ਿਆਦਾ ਸੁਧਾਰਦਾ ਕਰਦਾ ਹੈ। ਜਾਮਣ ਦੇ ਨਾਲ ਤੁਸੀਂ 5 ਤਰ੍ਹਾਂ ਫੇਸ ਪੈਕ ਬਣਾ ਸਕਦੇ ਹੋ। ਜੋ ਚਿਹਰੇ ਨੂੰ ਸੁੰਦਰ ਬਣਾਉਣ `ਚ ਮਦਦ ਕਰਦੇ ਹਨ।

ਮਨਪ੍ਰੀਤ ਸਿੰਘ Jul 12, 2024, 14:58 PM IST
1/7

ਜਾਮਣ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਚਿਹਰੇ ਦੇ ਗਲੋਅ ਵਿੱਚ ਕਾਫੀ ਜ਼ਿਆਦਾ ਸੁਧਾਰਦਾ ਕਰਦਾ ਹੈ। ਜਾਮਣ ਦੇ ਨਾਲ ਤੁਸੀਂ 5 ਤਰ੍ਹਾਂ ਫੇਸ ਪੈਕ ਬਣਾ ਸਕਦੇ ਹੋ। ਜੋ  ਚਿਹਰੇ ਨੂੰ ਸੁੰਦਰ ਬਣਾਉਣ 'ਚ ਮਦਦ ਕਰਦੇ ਹਨ। 

 

2/7

ਗਰਮੀਆਂ ਵਿੱਚ ਚਮੜੀ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਦਿੱਕਤਾਂ ਹੋਣ ਲੱਗ ਜਾਂਦੀਆਂ ਹਨ। ਤੁਸੀਂ ਜਾਮਣ ਦੀ ਵਰਤੋਂ ਨਾਲ ਚਿਹਰੇ ਨੂੰ ਦਿੱਕਤਾਂ ਨੂੰ ਦੂਰ ਕਰ ਸਕਦੇ ਹੋ। ਜਾਮਣ ਖੂਨ ਨੂੰ ਸ਼ੁੱਧ, ਮੁਹਾਂਸਿਆਂ, ਚਟਾਕ, ਖੁਸ਼ਕੀ ਅਤੇ ਗੈਰ-ਸਿਹਤਮੰਦ ਚਿਹਰੇ ਦੇ ਵਿਕਾਸ ਨੂੰ ਰੋਕਦਾ ਹੈ।

 

3/7

Jamun and Honey Face Mask

ਜਾਮਣ ਵਿੱਚ ਆਇਰਨ ਅਤੇ ਵਿਟਾਮਿਨ ਸੀ ਹੁੰਦਾ ਹੈ। ਇਸ ਲਈ ਇਹ ਚਿਹਰੇ ਨੂੰ ਚਮਕਾਉਣ ਲਈ ਬਹੁਤ ਫਾਈਦੇਮੰਦ ਹੈ। ਜਾਮਣ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਫੇਸ ਪੈਕ ਬਣਾਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਸਾਫ਼ ਅਤੇ ਡੀਟੌਕਸ ਕਰੇਗਾ।

 

4/7

Jamun And Rose Water Face Mask

ਜਾਮਣ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਿਹਰੇ ਨੂੰ ਇੱਕ ਕੁਦਰਤੀ ਰੂਪ ਵਿੱਚ ਚਮਕਾਉਂਦਾ ਹੈ। ਜਿਸ ਦਾ ਚਿਹਰਾ Oilyskin ਹੁੰਦਾ ਹੈ ਉਨ੍ਹਾਂ ਲਈ ਇਹ ਕਾਫੀ ਲਾਭਕਾਰੀ ਕੰਮ ਕਰਦਾ ਹੈ। ਜਾਮਣ ਦੇ ਗੁੱਦੇ ਵਿੱਚ ਗੁਲਾਬ ਜਲ ਅਤੇ ਛੋਲਿਆਂ ਦਾ ਆਟੇ ਮਿਲਾਕੇ ਮਾਸਕ ਬਣਾਓ ਅਤੇ ਉਸ ਨੂੰ ਚਿਹਰੇ 'ਤੇ ਲਗਾਓ। ਜਿਸ ਨਾਲ ਚਿਹਰੇ ਤੇ ਬਣੇ ਖੱਡਿਆਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।   

5/7

Jamun Face Mask For Oily Skin

ਇਸ ਫੇਸ ਮਾਸਕ ਨੂੰ ਬਣਾਉਣ ਲਈ ਇੱਕ ਕਟੋਰੀ ਵਿੱਚ ਜਾਮਣ ਦਾ ਗੁੱਦਾ ਲਓ ਅਤੇ ਇਸ ਵਿੱਚ 1 ਚਮਚ ਨਿੰਬੂ ਦਾ ਰਸ ਅਤੇ 1 ਚਮਚ ਗੁਲਾਬ ਜਲ ਮਿਲਾਕੇ ਲਗਾਓ ਅਤੇ 20 ਮਿੰਟ ਬਾਅਦ ਜਦੋਂ ਇਹ ਸੁੱਕ ਜਾਵੇ ਤਾਂ ਆਪਣਾ ਚਿਹਰਾ ਧੋ ਲਓ।

6/7

Under Eye Jamun Mask

ਜਾਮਣ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਚਿਹਰੇ ਦੀ ਨਿਖਾਰਦਾ ਹੈ। ਜਿਸ ਨਾਲ ਚਿਹਰੇ ਦੇ ਕਾਲੇ ਧੱਬੇ ਹਲਕੇ ਪੈ ਜਾਂਦੇ ਹਨ। ਜਾਮਣ ਦੇ ਬੀਜ ਦਾ ਪਾਊਡਰ, ਬਦਾਮ ਦਾ ਤੇਲ ਅਤੇ ਛੋਲਿਆਂ ਦੇ ਆਟੇ ਨੂੰ ਮਿਲਾ ਕੇ ਇੱਕ DIY ਫੇਸ ਪੈਕ ਤਿਆਰ ਕਰਕੇ ਲਗਾਓ। ਜਿਸ ਦੀ ਘੱਟੋ-ਘੱਟ ਇੱਕ ਮਹੀਨੇ ਤੱਕ ਵਰਤੋਂ ਕਰੋ। ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ 'ਤੇ ਅੱਖਾਂ ਦੇ ਹੇਠਾਂ ਕਾਲੇ ਧੱਬੇ ਹਲਕੇ ਪੈ ਜਾਣਗੇ।

7/7

Face Mask To Remove Pimples Marks

ਇਸ ਫੇਸ ਮਾਸਕ ਨੂੰ ਬਣਾਉਣ ਲਈ ਜਾਮਣ ਦੇ ਬੀਜਾਂ ਨੂੰ ਪਹਿਲਾਂ ਸੁਕਾਓ ਅਤੇ ਪੀਸ ਕੇ ਬਰੀਕ ਪਾਊਡਰ ਬਣਾ ਲਓ। ਪੈਕ ਬਣਾਉਣ ਲਈ ਪਾਊਡਰ ਨੂੰ ਇੱਕ ਕਟੋਰੀ 'ਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਇਸ ਨੂੰ ਧੋ ਲਓ। ਇਸ ਘਰੇਲੂ ਮਾਸਕ ਦੀ ਰੋਜ਼ਾਨਾ ਵਰਤੋਂ ਕਰੋ।

ZEENEWS TRENDING STORIES

By continuing to use the site, you agree to the use of cookies. You can find out more by Tapping this link