Moonsoon Gardening Tips: ਬਰਸਾਤ ਦੇ ਮੌਸਮ `ਚ ਉਗਾਓ ਇਹ 8 ਸਬਜ਼ੀਆਂ ਆਪਣੇ ਘਰ ਦੇ ਕਿਚਨ ਗਾਰਡਨ ਵਿਚ
Moonsoon Gardening Tips: ਹੁਣ ਤੁਸੀਂ ਵੀ ਇਸ ਮਾਨਸੂਨ `ਚ ਬਹੁਤ ਆਸਾਨੀ ਨਾਲ ਆਪਣੇ ਘਰ ਦੇ ਬਗੀਚੇ `ਚ ਉਗਾ ਸਕਦੇ ਹੋ ਇਹ 8 ਸਬਜ਼ੀਆਂ। ਜਾਣੋ ਇਥੇ
Tomatoes
ਘਰੇਲੂ ਰਸੀਲੇ ਟਮਾਟਰਾਂ ਤੋਂ ਵਧੀਆ ਹੋਰ ਕੁੱਝ ਨਹੀਂ ਹੈ, ਟਮਾਟਰ ਨੂੰ ਉਗਾਉਣਾ ਬਹੁਤ ਆਸਾਨ ਹੈ। ਟਮਾਟਰ ਸੂਰਜ ਨੂੰ ਪਸੰਦ ਕਰਦੇ ਹਨ ਪਰ ਉਨ੍ਹਾਂ ਨੂੰ ਵਧਣ-ਫੁੱਲਣ ਲਈ ਚੰਗੀ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ। ਇਸ ਕਰ ਕੇ ਟਮਾਟਰ ਨੂੰ ਬਰਸਾਤ ਦੇ ਮੌਸਮ 'ਚ ਉਗਾਉਣ ਦਾ ਸਹੀ ਸਮਾਂ ਹੁੰਦਾ ਹੈ।
Cucumber
ਖੀਰਾ ਇੱਕ ਆਸਾਨੀ ਨਾਲ ਉਗਾਈ ਜਾਣ ਵਾਲੀ ਸਬਜ਼ੀ ਹੈ। ਬਰਸਾਤ ਦੇ ਮੌਸਮ 'ਚ ਖੀਰੇ ਕਾਫੀ ਜ਼ਿਆਦਾ ਗ੍ਰੋਅ ਕਰਦੇ ਹਨ। ਖੀਰੇ ਨੂੰ ਤੁਸੀਂ ਕਿਸੇ ਵੀ ਛੋਟੀ ਜਿਹੀ ਜਗਾ 'ਤੇ ਉਗਾ ਸਕਦੇ ਹੋ।
Green Chillies
ਮਾਨਸੂਨ ਦਾ ਮੌਸਮ ਤੁਹਾਡੇ ਪਕਵਾਨਾਂ ਨੂੰ ਮਸਾਲਾ ਦੇਣ ਦਾ ਸਭ ਤੋਂ ਵਧੀਆ ਮੌਸਮ ਹੈ ਕਿਉਂਕਿ ਇਹ ਹਰੀ ਮਿਰਚ ਉਗਾਉਣ ਲਈ ਆਦਰਸ਼ ਮੌਸਮ ਹੈ। ਇਨ੍ਹਾਂ ਮਿਰਚਾਂ ਨੂੰ ਘਰ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦੇ ਹੋ।
Beans
ਫਲੀਆਂ ਲਾਉਣਾ, ਸੰਭਾਲ ਕਰਨਾ ਅਤੇ ਇਸ ਨੂੰ ਤੋੜਨਾ ਬਹੁਤ ਆਸਾਨ ਹੈ। ਫਲੀਆਂ ਬਹੁਤ ਪੌਸ਼ਟਿਕ ਅਤੇ ਲਾਭਕਾਰੀ ਹਨ। ਮਾਨਸੂਨ ਸੀਜ਼ਨ ਵਿੱਚ ਫਲੀਆਂ ਉਗਾਉਣ ਦਾ ਆਦਰਸ਼ ਸਮਾਂ ਜੁਲਾਈ ਤੋਂ ਅਗਸਤ ਦੇ ਵਿਚਕਾਰ ਹੁੰਦਾ ਹੈ।
Radish
ਮੂਲ਼ੀ ਨੂੰ ਉਗਾਉਣਾ ਬਹੁਤ ਹੀ ਆਸਾਨ ਹੈ, ਬੀਜਣ ਤੋਂ ਬਾਅਦ ਇਹ 3 ਹਫ਼ਤਿਆਂ ਦੇ ਅੰਦਰ ਮੂਲੀ ਤਿਆਰ ਹੋ ਜਾਂਦੀ ਹੈ। ਇਸੇ ਕਰ ਕੇ ਇਸ ਨੂੰ ਕਈ ਵਾਰ ਬੀਜਿਆ ਜਾ ਸਕਦਾ ਹੈ। ਇਹ ਵਧਣ ਲਈ ਬਹੁਤ ਘੱਟ ਥਾਂ ਲੈਂਦਾ ਹੈ। ਭਾਰਤ ਵਿੱਚ ਮੂਲ਼ੀ ਉਗਾਉਣ ਦਾ ਠੀਕ ਸਮਾਂ ਅਗਸਤ ਤੋਂ ਜਨਵਰੀ ਤੱਕ ਹੈ।
Brinjal
ਬੈਂਗਣ ਆਇਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਸਬਜ਼ੀ ਸਿਹਤ ਲਈ ਕਾਫੀ ਸਿਹਤਮੰਦ ਹੈ ਅਤੇ ਕਈ ਤਰੀਕਿਆ ਨਾਲ ਤਿਆਰ ਕੀਤਾ ਜਾ ਸਕਦਾ ਹੈ।
Lady Finger
ਭਿੰਡੀ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਫਾਈਬਰ, ਵਿਟਾਮਿਨ, ਐਂਟੀਆਕਸੀਡੈਂਟ ਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਹ ਸ਼ਬਜੀ ਨਾ ਸਿਰਫ਼ ਸਾਡੀ ਖ਼ੁਰਾਕ ਵਿੱਚ ਇੱਕ ਵਧੀਆ ਵਾਧਾ ਹੈ ਬਲਕਿ ਇਸ ਦੇ ਫੁੱਲ ਵੀ ਸੁੰਦਰ ਦਿਖਾਈ ਦਿੰਦੇ ਹਨ।
Gourds
ਲੌਕੀ ਬਹੁਤ ਸਾਰੀਆਂ ਕਿਸਮਾਂ ਵਿੱਚ ਆਉਂਦੀ ਹੈ, ਇਹ ਵੱਖ-ਵੱਖ ਰੰਗ, ਸ਼ਕਲ ਤੇ ਆਕਾਰ ਦੀ ਹੁੰਦੀ ਹੈ। ਇਸ ਹਰੀ ਸਬਜ਼ੀ ਨੂੰ ਉਗਾਉਣਾ ਬਹੁਤ ਹੀ ਆਸਾਨ ਹੈ ਅਤੇ ਇਸਦੇ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ।