New Rules From September: ਪਹਿਲੀ ਸਤੰਬਰ ਤੋਂ ਬਦਲਣਗੇ ਇਹ 5 ਮਹੱਤਵਪੂਰਨ ਨਿਯਮ, ਤੁਹਾਡੀ ਜੇਬ `ਤੇ ਪਵੇਗਾ ਸਿੱਧਾ ਅਸਰ
ਅਗਸਤ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਸਤੰਬਰ ਦਾ ਮਹੀਨਾ ਕੁਝ ਦਿਨਾਂ ਬਾਅਦ ਸ਼ੁਰੂ ਹੋ ਜਾਵੇਗਾ। ਪਰ ਸਤੰਬਰ ਦਾ ਮਹੀਨਾ ਆਪਣੇ ਨਾਲ ਕੁਝ ਨਵੇਂ ਨਿਯਮ ਲੈ ਕੇ ਆ ਰਿਹਾ ਹੈ, ਜਿਨ੍ਹਾਂ ਦਾ ਸਿੱਧਾ ਸਬੰਧ ਤੁਹਾਡੀ ਜੇਬ ਅਤੇ ਜ਼ਿੰਦਗੀ ਨਾਲ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਸਤੰਬਰ ਵਿੱਚ ਤੁਹਾਨੂੰ ਕਿਹੜੇ ਨਵੇਂ ਨਿਯਮਾਂ ਦਾ ਸਾਹਮਣਾ ਕਰਨਾ
GST ਫਾਈਲ ਕਰਨ ਦੇ ਨਿਯਮ
GST ਟੈਕਸਦਾਤਾ ਜੋ ਵੈਧ ਬੈਂਕ ਖਾਤੇ ਦੇ ਵੇਰਵੇ ਪ੍ਰਦਾਨ ਨਹੀਂ ਕਰਦੇ ਹਨ, ਉਹ 1 ਸਤੰਬਰ ਤੋਂ GST ਅਧਿਕਾਰੀਆਂ ਕੋਲ ਬਾਹਰੀ ਸਪਲਾਈ ਰਿਟਰਨ GSTR-1 ਫਾਈਲ ਨਹੀਂ ਕਰ ਸਕਣਗੇ। GST ਨਿਯਮ 10A ਦੇ ਅਨੁਸਾਰ ਟੈਕਸਦਾਤਾਵਾਂ ਨੂੰ ਰਜਿਸਟ੍ਰੇਸ਼ਨ ਦੀ ਮਿਤੀ ਤੋਂ 30 ਦਿਨਾਂ ਦੀ ਮਿਆਦ ਦੇ ਅੰਦਰ ਵੈਧ ਬੈਂਕ ਖਾਤੇ ਦੇ ਵੇਰਵੇ ਦੇਣਾ ਜ਼ਰੂਰੀ ਹੁੰਦਾ ਹੈ। ਜਾਂ ਫਾਰਮ GSTR-1 ਵਿੱਚ ਵਸਤੂਆਂ ਜਾਂ ਸੇਵਾਵਾਂ ਜਾ ਫਿਰ ਦੋਵਾਂ ਦੀ ਬਾਹਰੀ ਸਪਲਾਈ ਦੇ ਵੇਰਵੇ ਜਾਂ ਇਨਵੌਇਸ ਜਮ੍ਹਾ ਕਰਵਾਉਣ ਦੀ ਸੁਵਿਧਾ ਜਾ ਪ੍ਰਯੋਗ ਦੋਵਾਂ ਵਿੱਚ ਪੇਸ਼ ਕਰਨ ਤੋਂ ਪਹਿਲਾਂ ਜੋ ਵੀ ਪਹਿਲਾਂ ਆਵੇ।
ਅਧਾਰ ਕਾਰਡ ਅਪਡੇਟ
ਜੇਕਰ ਤੁਸੀਂ ਸਤੰਬਰ 'ਚ ਅਧਾਰ ਕਾਰਡ 'ਚ ਕੋਈ ਅਪਡੇਟ ਕਰਵਾਉਣਾ ਚਾਹੁੰਦੇ ਹੋ, ਤਾਂ ਜਾਣ ਲਓ ਕਿ ਤੁਸੀਂ 14 ਸਤੰਬਰ 2024 ਤੱਕ ਇਸ ਨੂੰ ਮੁਫਤ 'ਚ ਕਰ ਸਕਦੇ ਹੋ। ਇਸ ਤੋਂ ਬਾਅਦ ਜੇਕਰ ਤੁਸੀਂ ਆਪਣੇ ਆਧਾਰ 'ਚ ਕੋਈ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਫੀਸ ਦੇਣੀ ਹੋਵੇਗੀ।
ਕ੍ਰੈਡਿਟ ਕਾਰਡ ਦੇ ਨਿਯਮ
ਪਹਿਲੀ ਸਤੰਬਰ ਤੋਂ IDFC ਬੈਂਕ ਅਤੇ HDFC ਬੈਂਕ ਦੇ ਕ੍ਰੈਡਿਟ ਕਾਰਡਾਂ ਦੇ ਕੁਝ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ। IDFC ਬੈਂਕ ਦੀ ਬਕਾਇਆ ਘੱਟੋ-ਘੱਟ ਰਕਮ ਅਤੇ ਭੁਗਤਾਨ ਦੇ ਨਿਯਮ ਬਦਲਣ ਜਾ ਰਹੇ ਹਨ। ਇਸ ਦੇ ਨਾਲ ਹੀ, HDFC ਬੈਂਕ ਦੇ ਗਾਹਕਾਂ ਲਈ ਲਾਇਲਟੀ ਪ੍ਰੋਗਰਾਮ ਬਦਲ ਜਾਣਗੇ। ਇਸ ਦੇ ਲਈ ਬੈਂਕ ਗਾਹਕਾਂ ਨੂੰ ਈਮੇਲ ਭੇਜ ਕੇ ਜਾਣਕਾਰੀ ਦੇ ਰਹੇ ਹਨ।
LPG ਸਿਲੰਡਰ ਦੀ ਕੀਮਤ
ਹਰ ਮਹੀਨੇ ਦੇ ਪਹਿਲੇ ਦਿਨ, ਆਮ ਆਦਮੀ ਦੀ ਜ਼ਿੰਦਗੀ ਨਾਲ ਸਬੰਧਤ ਐਲਪੀਜੀ ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਅਜਿਹੇ 'ਚ ਇਹ ਦੇਖਣਾ ਹੋਵੇਗਾ ਕਿ ਪਹਿਲੀ ਸਤੰਬਰ ਨੂੰ LPG ਦੀਆਂ ਕੀਮਤਾਂ 'ਚ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ।
ATF, CNG-PNG ਕੀਮਤਾਂ
ਐਲਪੀਜੀ ਤੋਂ ਇਲਾਵਾ ਏਵੀਏਸ਼ਨ ਫਿਊਲ (ਏਟੀਐਫ) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲੀਆਂ ਜਾਂਦੀਆਂ ਹਨ।