ITR Rules Change: ਸਰਕਾਰ ਨੇ ਬਦਲਿਆ ITR ਭਰਨ ਭਰਨ ਦਾ ਤਰੀਕਾ, ਸੀਨੀਅਰ ਸਿਟੀਜਨ ਨੂੰ 50,000 ਤਕ ਦੀ ਕਟੌਤੀ।
ਵਿੱਤੀ ਸਾਲ 2024 ਵਾਸਤੇ ITR ਰਿਟਰਨ ਫਾਈਲ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਹੈ। ਜੇਕਰ ਤੁਸੀਂ ਵੀ ਹਰ ਸਾਲ ITR ਫਾਈਲ ਕਰਦੇ ਹੋ, ਤਾਂ ਤੁਹਾਡੇ ਲਈ ਟੈਕਸ ਸੰਬੰਧੀ ਹੋਏ ਇਹਨਾਂ ਬਦਲਾਅ ਨੂੰ ਜਾਣਨਾ ਹੈਂ ਜ਼ਰੂਰੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਦੁਆਰਾ ਆਏ ਦਿਨ ਟੈਕਸ ਦੇ ਸੰਬੰਧੀ ਨਿਯਮਾਂ ਦਾ ਬਦਲਾਅ ਹੁੰਦਾ ਰਹਿੰਦਾ ਹੈਂ। ਅਗਰ ਤੁਸ
Zero Tax For Income Under 7 Lakh
ਸਰਕਾਰ ਨੇ ਸਾਲ 2024 ਵਿੱਚ ਨਵੀਂ ਟੈਕਸ ਸਲੈਬ ਦੇ ਤਹਿਤ 7 ਲੱਖ ਰੁਪਏ ਤੱਕ ਦੀ ਆਮਦਨ ਤੇ ਜ਼ੀਰੋ ਟੈਕਸ ਕਰ ਦਿੱਤਾ ਹੈ। ਹੁਣ ਨਵੀਂ ਅਤੇ ਪੁਰਾਣੀ ਟੈਕਸ ਸਲੈਬ ਦੇ ਤਹਿਤ ITR ਫਾਈਲ ਕੀਤਾ ਜਾ ਸਕਦਾ ਹੈ। ਨਵੀਂ ਟੈਕਸ ਸਲੈਬ ਬਾਏ ਡਿਫਾਲਟ ਹੈ ਅਤੇ ਨਵੀਂ ਟੈਕਸ ਸਲੈਬ ਆਪਸ਼ਨਲ ਹੈ।
New Tax Regime Is Easy To Claim
ਨਵੀਂ ਟੈਕਸ ਸਲੈਬ ਦੇ ਤਹਿਤ ਦਾਅਵਾ ਕਰਨਾ ਆਸਾਨ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਛੋਟ ਜਾਂ ਕਟੌਤੀ ਦਾ ਦਾਅਵਾ ਪੇਸ਼ ਨਹੀਂ ਕਰਦੇ ਹੋ ਤਾਂ ਤੁਹਾਨੂੰ ਨਵੀਂ ਟੈਕਸ ਸਲੈਬ ਦੇ ਤਹਿਤ ITR ਭਰਨੀ ਪਵੇਗੀ ਪਰ ਜੇਕਰ ਤੁਸੀਂ ਪੁਰਾਣੀ ਟੈਕਸ ਸਲੈਬ ਨੂੰ ਚੁਣਦੇ ਹੋ ਤਾਂ ਤੁਹਾਨੂੰ ਇਸ ਦੇ ਮੁਤਾਬਿਕ ਵੱਖ-ਵੱਖ ਟੈਕਸ ਕਟੌਤੀਆਂ ਅਤੇ ਛੋਟਾਂ ਦਾ ਦਾਅਵਾ ਕਰਨਾ ਪਵੇਗਾ।
Reduction of Taxable Income of Salaried
ਤਾਨਖਾਹ ਤੇ ਕੰਮ ਕਰਨ ਵਾਲੇ ਲੋਕਾਂ ਲਈ ਵੱਡੀ ਰਾਹਤ ਹੈ ਕਿਉਂਕਿ ਇਸ ਵਾਰ 50,000 ਰੁਪਏ ਤਕ ਦੀ ਸਟੈਂਡਰਡ ਕਟੌਤੀ ਸ਼ੁਰੂ ਕੀਤੀ ਗਈ ਹੈ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਪੈਨਸ਼ਨਰ ਨੇ। ਤਨਖ਼ਾਹਦਾਰ ਵਰਗ ਦੀ ਟੈਕਸ ਯੋਗ ਆਮਦਨ ਨੂੰ ਘਟਾਉਣ ਲਈ ਸਟੈਂਡਰਡ ਕਟੌਤੀ ਦੇ ਤਹਿਤ 50,000 ਰੁਪਏ ਦੀ ਕਟੌਤੀ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ਬਹੁਤ ਲਾਭਦਾਇਕ ਹੈ।
Insurance Benefits Under 80C
ਇਸ ਵਾਰ ਸੈਕਸ਼ਨ 80C ਦੀ ਸੀਮਾ ਨੂੰ ਵਧਾ ਕੇ 1.5 ਲੱਖ ਰੁਪਏ ਤਕ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ PPF, ਸੁ ਕੰਨਿਆ ਸਮ੍ਰਿਧੀ, LIC, NSC ਅਤੇ ਜੀਵਨ ਬੀਮਾ ਪ੍ਰੀਮੀਅਮ ਵਿੱਚ ਨਿਵੇਸ਼ ਕੀਤਾ ਹੋਇਆ ਹੈ ਤਾਂ ਤੁਸੀਂ 80C ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 80C ਵਿੱਚ ਹੋਮ ਲੋਨ ਅਤੇ ਬੱਚਿਆਂ ਦੀ ਸਕੂਲ ਫ਼ੀਸ ਦੀ ਮੂਲ ਰਕਮ ਦਾ ਵੀ ਦਾਅਵਾ ਕਰ ਸਕਦੇ ਹੋ। ਇਸੇ ਤਰਾਹ ਤੁਸੀਂ 80D ਦੇ ਤਹਿਤ ਆਪਣੇ ਪਰਿਵਾਰ ਅਤੇ ਸੀਨੀਅਰ ਸਿਟੀਜ਼ਨ ਮਾਪਿਆਂ ਲਈ ਲਏ ਗਏ ਸਿਹਤ ਬੀਮੇ ਤੇ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਹੋ। ਦੋਵਾਂ ਦਾ ਵੱਧ ਤੋਂ ਵੱਧ ਪ੍ਰੀਮੀਅਮ 75000 ਰੁਪਏ ਹੈ।
Home Loan Benefits under 80EEA
80EEA ਦੇ ਤਹਿਤ ਜੇਕਰ ਤੁਸੀਂ ਘਰ ਖ਼ਰੀਦਿਆਂ ਹੈ ਅਤੇ ਇਸ ਦੇ ਲਈ ਹੋਮ ਲੋਨ ਲਿਆ ਹੈ ਤਾਂ ਤੁਹਾਨੂੰ ਇਸ ਦੇ ਵਿਆਜ ਤੇ ਛੋਟ ਮਿਲਦੀ ਹੈ। ਹੋਮ ਲੋਨ ਦੇ ਵਿਆਜ ਤੇ 2 ਲੱਖ ਰੁਪਏ ਤੱਕ ਦੀ ਵਾਧੂ ਕਟੌਤੀ ਨੂੰ ਵਧਾਵਾ ਦਿੱਤਾ ਗਿਆ ਹੈ। ਇਸ ਦਾ ਮਕਸਦ ਅਸਲ ਵਿਚ ਕਿਫ਼ਾਇਤੀ ਰਿਹਾਇਸ਼ ਅਤੇ ਟੈਕਸਦਾਤਾਵਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ।
Foreign Investments
ਇਸ ਵਾਰ ITR ਫਾਰਮ ਨੂੰ ਵੱਧ ਤੋਂ ਵੱਧ ਖ਼ੁਲਾਸੇ ਸ਼ਾਮਲ ਕਰਨ ਦੇ ਉਦੇਸ਼ ਨਾਲ ਬਦਲਿਆ ਗਿਆ ਹੈ। ਵਿਦੇਸ਼ੀ ਸੰਮਤੀਆਂ ਅਤੇ ਆਮਦਨ ਅਤੇ ਵੱਡੇ ਲੈਣ-ਦੇਣ ਤੇ ਖ਼ਾਸ ਤੌਰ ਧਿਆਨ ਦਿੱਤਾ ਗਿਆ ਹੈ। ਵਿਦੇਸ਼ੀ ਨਿਵੇਸ਼ ਜਾਂ ਮਹੱਤਵਪੂਰਨ ਵਿੱਤੀ ਗਤੀਵਿਧੀਆਂ ਵਾਲੇ ਟੈਕਸਦਾਤਾਵਾਂ ਨੂੰ ਕਿਸੇ ਵੀ ਜੁਰਮਾਨੇ ਤੋਂ ਬਚਣ ਲਈ ਵਿਸਤਰਿਤ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਟੈਕਸਦਾਤਾਵਾਂ ਨੂੰ ਕਿਸੇ ਵੀ ਜੁਰਮਾਨੇ ਤੋਂ ਬਚਣ ਲਈ ਵਿਦੇਸ਼ੀ ਨਿਵੇਸ਼ ਜਾਂ ਮਹੱਤਵਪੂਰਨ ਵਿੱਤੀ ਗਤੀਵਿਧੀਆਂ ਬਾਰੇ ਵਿਸਤਰਿਤ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ।
Tax Benefits to Senior Citizen
ਸੀਨੀਅਰ ਨਾਗਰਿਕ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਆਮਦਨ ਸਿਰਫ਼ ਪੈਨਸ਼ਨ ਅਤੇ ਵਿਆਜ ਤੋਂ ਹੁੰਦੀ ਹੈ, ਉਨ੍ਹਾਂ ਨੂੰ ITR ਫਾਈਲ ਕਰਨ ਦੀ ਜ਼ਿੰਮੇਵਾਰੀ ਤੋਂ ਰਾਹਤ ਦੇ ਦਿੱਤੀ ਗਈ ਹੈ। ਪਰ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਓਹਨਾਂ ਦਾ ਬੈਂਕ ਵਿਆਜ ਦੇ ਪੈਸੇ ਵਿੱਚੋਂ ਪੈਨਸ਼ਨ ਅਤੇ ਟੀਡੀਐਸ ਦੀ ਜ਼ਰੂਰ ਟੈਕਸ ਕਟੌਤੀ ਹੋਵੇ।