PM Narendra Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦਾ ਵੀਰਵਾਰ (22 ਜੂਨ 2023) ਨੂੰ ਦੂਜਾ ਦਿਨ ਹੈ। 20 ਜੂਨ ਦੀ ਰਾਤ ਨੂੰ ਇਥੇ ਪੁੱਜੇ ਸਨ ਅਤੇ ਨਿਊਯਾਰਕ ਵਿੱਚ ਰੁਕਣ ਤੋਂ ਬਾਅਦ ਉਹ ਕੱਲ੍ਹ ਵਾਸ਼ਿੰਗਟਨ ਡੀਸੀ ਗਏ। ਇਸ ਦੌਰਾਨ ਉਹ ਜਦ ਵਾਸ਼ਿੰਗਟਨ ਪੁੱਜੇ ਤਾਂ ਤੇਜ਼ ਬਾਰਿਸ਼ ਹੋਣ ਲੱਗੀ ਪਰ ਉਹ ਉਥੇ ਰੁਕੇ ਨਹੀਂ ਤੇ ਤੈਅ ਸਮੇਂ ਅਨੁਸਾਰ ਪ੍ਰੋਗਰਾਮ ਲਈ ਪੁੱਜੇ।


COMMERCIAL BREAK
SCROLL TO CONTINUE READING

ਤੇਜ਼ ਮੀਂਹ ਦਰਮਿਆਨ ਉਨ੍ਹਾਂ ਨੇ ਜੁਆਇੰਟ ਬੇਸ ਐਨਡਿਊਜ਼ ਉਤੇ ਲੈਂਡ ਕੀਤਾ। ਹਵਾਈ ਉਤੇ ਪ੍ਰਧਾਨ ਮੰਤਰੀ ਦਾ ਸਰਕਾਰੀ ਸਨਮਾਨ ਨਾਲ ਸਵਾਗਤ ਕੀਤਾ ਗਿਆ ਅਤੇ ਦੋਵੇਂ ਦੇਸ਼ਾ ਦੇ ਰਾਸ਼ਟਰਗਾਨ ਬਜਾਏ ਗਏ। ਇਸ ਦੌਰਾਨ ਲਗਾਤਾਰ ਮੀਂਹ ਪੈਂਦਾ ਰਿਹਾ ਪਰ ਪ੍ਰਧਾਨ ਮੰਤਰੀ ਰਾਸ਼ਟਰਗਾਨ ਦੇ ਸਨਮਾਨ ਵਿੱਚ ਸਾਵਧਾਨ ਪੁ਼ਜ਼ੀਸ਼ਨ ਵਿੱਚ ਖੜ੍ਹੇ ਰਹੇ।


ਇਸ ਪੂਰੇ ਵਾਕਿਆ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ਉਤੇ ਇੱਕ ਵੀਡੀ ਪੋਸਟ ਕਰਦੇ ਹੋਏ ਕਿਹਾ ਕਿ ਪਰਵਾਸੀ ਭਾਰਤੀਆਂ ਦੀ ਗਰਮਜੋਸ਼ੀ ਅਤੇ ਇੰਦਰਦੇਵਤਾ ਦੀ ਕ੍ਰਿਪਾ ਨਾਲ ਇਹ ਦੌਰਾਨ ਹੋਰ ਵੀ ਵਿਸ਼ੇਸ਼ ਹੋ ਗਿਆ। ਇਸ ਮੌਕੇ ਭਾਰਤੀ ਬੱਚਿਆਂ ਨੇ ਉਨ੍ਹਾਂ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ 'ਚ ਡਿਨਰ ਕਰਨ ਮਗਰੋਂ ਟਵੀਟ ਕੀਤਾ, 'ਮੈਂ ਅੱਜ ਵ੍ਹਾਈਟ ਹਾਊਸ 'ਚ ਮੇਰੀ ਮੇਜ਼ਬਾਨੀ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਅਤੇ ਪ੍ਰਥਮ ਮਹਿਲਾ ਜਿਲ ਬਿਡੇਨ ਦਾ ਸ਼ੁਕਰੀਆ ਕਰਦਾ ਹਾਂ।


ਅਸੀਂ ਕਈ ਵਿਸ਼ਿਆਂ 'ਤੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਵੀ ਦੁਵੱਲੀ ਮੀਟਿੰਗ ਕਰਨਗੇ। 20 ਜੂਨ ਦੀ ਰਾਤ ਪੀਐਮ ਮੋਦੀ ਅਮਰੀਕਾ ਵਿੱਚ ਪੁੱਜੇ ਸਨ ਅਤੇ ਨਿਊਯਾਰਕ ਵਿੱਚ ਰੁਕੇ।


ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਸੂਚੀ ਜਾਰੀ ਹੋਣ 'ਤੇ ਤਹਿਸੀਲਾਂ ਵਿੱਚ ਮਚਿਆ ਹੜਕੰਪ


ਇਥੇ ਉਨ੍ਹਾਂ ਨੇ ਇੰਟਰਨੈਸ਼ਨਲ ਯੋਗ ਦਿਵਸ ਉਤੇ ਯੂਐਨ ਹੈੱਡਕੁਆਰਟਰ ਵਿੱਚ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਦੌਰਾਨ ਉਹ ਐਲਨ ਮਸਕ ਸੀਈਓ ਤੇ ਕਈ ਮਸ਼ਹੂਰ ਹਸਤੀਆਂ ਨੂੰ ਮਿਲੇ। ਇਸ ਤੋ ਬਾਅਦ ਉਹ ਕੱਲ੍ਹ ਵਾਸ਼ਿੰਗਟਨ ਡੀਸੀ ਪੁੱਜੇ ਤੇ ਜੋ ਬਾਇਡਨ ਤੇ ਜਿਲ ਬਾਇਡਨ ਦੇ ਨਾਲ ਡਿਨਰ ਕੀਤਾ। ਇਸ ਦੌਰਾਨ ਦੋਵੇਂ ਨੇਤਾਵਾਂ ਇਕ-ਦੂਜੇ ਨੂੰ ਖਾਸ ਤੋਹਫੇ ਵੀ ਦਿੱਤੇ।


ਇਹ ਵੀ ਪੜ੍ਹੋ : Miss Pooja News: 'ਅਲਵਿਦਾ' ... ਮਿਸ ਪੂਜਾ ਨੇ ਪੋਸਟ ਸ਼ੇਅਰ ਕਰ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ