National Space Day: PM ਨਰਿੰਦਰ ਮੋਦੀ ਦਾ ਐਲਾਨ- ਹੁਣ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ `ਰਾਸ਼ਟਰੀ ਪੁਲਾੜ ਦਿਵਸ`
PM Narendra Modi ISRO visit News ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਅੱਜ ਉਹ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ। ਅਕਸਰ ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ।
PM Narendra Modi ISRO visit News: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ने ਨੇ ਸ਼ਨੀਵਾਰ ਨੂੰ ਬੈਂਗਲੁਰੂ ਵਿੱਚ ਇਸਰੋ ਹੈੱਡਕੁਆਰਟਰ ਵਿੱਚ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਚੰਦਰਯਾਨ-3 ਦੀ ਸਫਲਤਾ ਲਈ ਇਸਰੋ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਕਿ ਹੁਣ ਹਰ ਸਾਲ 23 ਅਗਸਤ ਨੂੰ ‘ਰਾਸ਼ਟਰੀ ਪੁਲਾੜ ਦਿਵਸ’ (National Space Day) ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦਿਨ ਇਸਰੋ ਨੇ ਚੰਦਰਮਾ 'ਤੇ ਤਿਰੰਗਾ ਲਹਿਰਾਇਆ ਸੀ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਪੁਲਾੜ ਦਿਵਸ ਦਾ (National Space Day) ਐਲਾਨ ਕੀਤਾ ਤਾਂ ਇਸਰੋ ਹੈੱਡਕੁਆਰਟਰ ਤਾੜੀਆਂ ਨਾਲ ਗੂੰਜ ਉੱਠਿਆ। ਲੰਬੇ ਸਮੇਂ ਤੋਂ ਵਿਗਿਆਨੀਆਂ ਨੇ ਪੀਐਮ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ 'ਚ ਪੰਜਾਬੀ ਨੌਜਵਾਨ ਦਾ ਯੋਗਦਾਨ, ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਪੀਐਮ ਮੋਦੀ ਨੇ ਕਿਹਾ, 'ਜਦੋਂ ਭਾਰਤ ਨੇ 23 ਅਗਸਤ ਨੂੰ ਚੰਦਰਮਾ 'ਤੇ ਤਿਰੰਗਾ ਲਹਿਰਾਇਆ ਸੀ, ਭਾਰਤ ਹੁਣ ਉਸ ਦਿਨ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਏਗਾ। ਇਹ ਦਿਨ ਦੇਸ਼ ਵਾਸੀਆਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਰਹੇਗਾ। ਜਦੋਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੁਲਾੜ ਦਿਵਸ ਦਾ ਐਲਾਨ ਕੀਤਾ ਤਾਂ ਇਸਰੋ ਹਾਲ 'ਚ ਮੌਜੂਦ ਵਿਗਿਆਨੀ ਕਾਫੀ ਦੇਰ ਤੱਕ ਤਾੜੀਆਂ ਵਜਾਉਂਦੇ ਰਹੇ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਦੋ ਹੋਰ ਵੱਡੇ ਐਲਾਨ ਕੀਤੇ। ਉਹਨਾਂ ਨੇ ਉਸ ਬਿੰਦੂ ਦਾ ਨਾਮ ਦਿੱਤਾ ਜਿੱਥੇ ਚੰਦਰਯਾਨ-3 ਚੰਦਰਮਾ 'ਤੇ ਉਤਰਿਆ। ਉਨ੍ਹਾਂ ਕਿਹਾ ਕਿ ਚੰਦ ਦੇ ਜਿਸ ਹਿੱਸੇ 'ਤੇ ਸਾਡਾ ਚੰਦਰਯਾਨ ਉਤਰਿਆ ਹੈ, ਭਾਰਤ ਨੇ ਉਸ ਜਗ੍ਹਾ ਦਾ ਨਾਂ ਵੀ ਰੱਖਣ ਦਾ ਫੈਸਲਾ ਕੀਤਾ ਹੈ। ਜਿਸ ਥਾਂ 'ਤੇ ਚੰਦਰਯਾਨ-3 ਦਾ ਚੰਦਰਮਾ ਲੈਂਡਰ ਉਤਰਿਆ, ਉਹ ਬਿੰਦੂ ਹੁਣ 'ਸ਼ਿਵ ਸ਼ਕਤੀ' (Shivshakti) ਵਜੋਂ ਜਾਣਿਆ ਜਾਵੇਗਾ।
ਵਿਦੇਸ਼ ਯਾਤਰਾ ਤੋਂ ਸਿੱਧੇ ਬੈਂਗਲੁਰੂ ਪਹੁੰਚੇ ਪੀਐੱਮ ਮੋਦੀ ਨੇ ਸ਼ਨੀਵਾਰ ਸਵੇਰੇ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਬੈਂਗਲੁਰੂ 'ਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ ਮਿਸ਼ਨ ਕੰਟਰੋਲ ਕੰਪਲੈਕਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਮੈਂ ਇਕ ਵੱਖਰੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਅਜਿਹਾ ਹੀ ਹੁੰਦਾ ਹੈ ਅਤੇ ਇਸ ਵਾਰ ਮੇਰੇ ਨਾਲ ਵੀ ਅਜਿਹਾ ਹੀ ਹੋਇਆ।ਮੈਂ ਦੱਖਣੀ ਅਫਰੀਕਾ 'ਚ ਸੀ ਪਰ ਮੇਰਾ ਮਨ ਪੂਰੀ ਤਰ੍ਹਾਂ ਨਾਲ ਲੱਗਾ ਹੋਇਆ ਸੀ।