ਫਿਰੋਜ਼ਪੁਰ: ਸੂਬੇ ਦੀ ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ।  ਪੰਜਾਬ ਪੁਲਿਸ ਦੀਆਂ ਬਹੁਤ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦਿਆਂ ਹਨ। ਅੱਜ ਇਕ ਅਜਿਹਾ ਵੀ ਵੀਡੀਓ ਸਾਹਮਣੇ ਹੈ ਜੋ ਕਿ ਫਿਰੋਜ਼ਪੁਰ ਦਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਕੂੜਾ ਚੁੱਕਣ ਵਾਲੇ ਦੇ ਥੱਪੜ ਜੜ ਦਿੱਤਾ। ਇਸ ਵੀਡੀਓ ਵਿਚ ਸਾਫ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਬਿਨ੍ਹਾਂ ਵਜ੍ਹਾ ਪੁਲਿਸ ਵਾਲੇ ਨੇ ਉਸ ਵਿਅਕਤੀ ਨੂੰ ਥੱਪੜ ਜੜ ਦਿੱਤਾ ਹੈ। ਇਸ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਕੂੜਾ ਚੁੱਕਣ ਵਾਲੇ ਦੇ ਥੱਪੜ ਮਾਰਦੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਸਬੰਧੀ ਜਦੋਂ ਸਫਾਈ ਸੇਵਕ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਕੂੜਾ ਚੁੱਕ ਕੇ ਵਾਪਿਸ ਆ ਰਿਹਾ ਸੀ ਤਾਂ ਦਿੱਲੀ ਗੇਟ ਦੇ ਨਜਦੀਕ ਜਦ ਉਹ ਸੜਕ 'ਤੇ ਖੜਾ ਸੀ ਤਾਂ ਅਚਾਨਕ ਪਿੱਛੋਂ ਆਏ ਪੁਲਿਸ ਮੁਲਾਜ਼ਮ ਨੇ ਉਸਦੇ ਥੱਪੜ ਜੜ ਦਿੱਤਾ ਅਤੇ ਉਸ ਨਾਲ ਗਾਲੀ ਗਲੋਚ ਕੀਤਾ ਗਿਆ।


ਵੇਖੋ ਵਾਇਰਲ ਵੀਡੀਓ 



 ਇਹ ਵੀ ਪੜ੍ਹੋ: ਰਵੀਨਾ ਟੰਡਨ ਦੀਆਂ ਵਧੀਆ ਮੁਸ਼ਕਿਲਾਂ! ਟਾਈਗਰ ਦੀਆਂ PHOTOS ਖਿੱਚਣ ਨੂੰ ਲੈ ਕੇ ਦਿੱਤਾ ਸਪੱਸ਼ਟੀਕਰਨ


ਦੂਸਰੇ ਪਾਸੇ ਜਦੋਂ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੋਡ ਉੱਪਰ ਟਰੈਫਿਕ ਬਹੁਤ ਜਿਆਦਾ ਸੀ ਅਤੇ ਕੁੱਝ ਡਿਊਟੀ ਦਾ ਪ੍ਰੈਸ਼ਰ ਸੀ ਜਿਸ ਕਾਰਨ ਉਹ ਕੁੱਝ ਅੱਪਸੈਟ ਸੀ ਜਿਸ ਕਾਰਨ ਉਸ ਕੋਲੋਂ ਹੱਥ ਚੁੱਕਿਆ ਗਿਆ ਅਤੇ ਇਸ ਦੀ ਉਹ ਮੁਆਫ਼ੀ ਮੰਗਦਾ ਹੈ। ਅੱਗੇ ਤੋਂ ਅਜਿਹਾ ਕਦੇ ਨਹੀਂ ਹੋਵੇਗਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਕੈਮਰੇ ਸਾਹਮਣੇ ਮੁਆਫੀ ਮੰਗੀ ਹੈ। 


(ਰਾਜੇਸ਼ ਕਟਾਰੀਆ ਦੀ ਰਿਪੋਰਟ )