Trending Photos
Raveena Tandon Tweet: ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ( Raveena Tandon) ਮੱਧ ਪ੍ਰਦੇਸ਼ 'ਚ ਸ਼ੂਟਿੰਗ 'ਚ ਉਲਝੀ ਹੋਈ ਹੈ। ਹਾਲਾਂਕਿ ਇਸ ਦੌਰਾਨ ਰਵੀਨਾ (Raveena Tandon In Tiger Reserve) ਜੰਗਲ ਸਫਾਰੀ ਲਈ ਮੱਧ ਪ੍ਰਦੇਸ਼ ਦੇ ਸਤਪੁਰਾ ਟਾਈਗਰ ਰਿਜ਼ਰਵ ਪਹੁੰਚੀ ਸੀ। ਰਵੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਾਈਗਰ ਰਿਜ਼ਰਵ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਉਸ 'ਤੇ ਜੰਗਲ ਦੇ ਨਿਯਮਾਂ ਨੂੰ ਤੋੜਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਰਵੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਫੋਟੋਆਂ ਅਤੇ ਵੀਡੀਓਜ਼ 'ਚ ਉਹ ਟਾਈਗਰ ਦੀ ਫੋਟੋ ਨੂੰ ਕਾਫੀ ਕਰੀਬ ਤੋਂ ਲੈ ਰਹੀ ਹੈ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਦੇ ਇਲਜ਼ਾਮ ਲੱਗਣ ਤੋਂ ਬਾਅਦ ਹੁਣ ਰਵੀਨਾ ਟੰਡਨ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਹੈ ਕਿ 'ਸਾਡੇ ਲਈ ਇਹ ਚੰਗੀ ਗੱਲ ਹੈ ਕਿ ਅਸੀਂ ਕੋਈ ਅਚਾਨਕ ਕਾਰਵਾਈ ਨਹੀਂ ਕੀਤੀ, ਸਗੋਂ ਸ਼ਾਂਤ ਰਹੇ ਅਤੇ ਬਾਘ ਨੂੰ ਦੇਖ ਕੇ ਅੱਗੇ ਵਧੇ। ਅਸੀਂ ਟੂਰਿਸਟ ਰੋਡ 'ਤੇ ਹਾਂ ਜਿੱਥੇ ਜ਼ਿਆਦਾਤਰ ਬਾਘ ਸੜਕ ਪਾਰ ਕਰਦੇ ਹਨ ਅਤੇ ਇਸ ਵੀਡੀਓ 'ਚ ਟਾਈਗਰ ਗੱਡੀ ਦੇ ਨੇੜੇ ਆ ਕੇ ਗੂੰਜਣ ਲੱਗਦੀ ਹੈ।
Got beautiful shots of sharmilee and her cubs in Tadoba. Wildlife shots are unpredictable due to the unreadable nature of our https://t.co/JQSB9ylxlO tries to be as silent and capture the best moments. Video Shot on Sony Zoom lense 200/400. pic.twitter.com/LsUOn2XtYs
— Raveena Tandon (@TandonRaveena) November 29, 2022
ਇਸ ਦੇ ਨਾਲ ਹੀ ਰਵੀਨਾ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ 'ਟਾਈਗਰ ਉਸ ਜਗ੍ਹਾ ਦਾ ਰਾਜਾ ਹੈ ਜਿੱਥੇ ਉਹ ਘੁੰਮਦਾ ਹੈ। ਅਸੀਂ ਮੂਕ ਦਰਸ਼ਕ ਹਾਂ। ਕੋਈ ਵੀ ਅਚਾਨਕ ਹਰਕਤ ਉਨ੍ਹਾਂ ਨੂੰ ਹੈਰਾਨ ਕਰ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 'ਇੱਕ ਬਾਘ ਡਿਪਟੀ ਰੇਂਜਰ ਦੀ ਬਾਈਕ ਦੇ ਨੇੜੇ ਆ ਗਿਆ। ਕੋਈ ਨਹੀਂ ਜਾਣ ਸਕਦਾ ਕਿ ਟਾਈਗਰ ਕਦੋਂ ਅਤੇ ਕਿਵੇਂ ਪ੍ਰਤੀਕਿਰਿਆ ਕਰੇਗਾ। ਜਿਸ ਵਾਹਨ ਰਾਹੀਂ ਅਸੀਂ ਜੰਗਲ ਸਫਾਰੀ ਲਈ ਗਏ ਸੀ, ਉਹ ਵਣ ਵਿਭਾਗ ਦਾ ਲਾਇਸੰਸਸ਼ੁਦਾ ਵਾਹਨ ਹੈ, ਜਿਸ ਦਾ ਆਪਣਾ ਗਾਈਡ ਅਤੇ ਡਰਾਈਵਰ ਹੈ। ਉਹ ਸਫਾਰੀ ਦੌਰਾਨ ਸਾਰੀਆਂ ਹੱਦਾਂ ਅਤੇ ਕਾਨੂੰਨੀਤਾਵਾਂ ਤੋਂ ਜਾਣੂ ਹਨ।
ਇਹ ਵੀ ਪੜ੍ਹੋ: ਧੀ ਨੂੰ ਕੰਧ ਉੱਪਰੋਂ ਦੀ ਰੋਟੀ ਫੜਾਉਂਣ ਨੂੰ ਕਿਉਂ ਮਜ਼ਬੂਰ ਹੋਏ ਮਾਪੇ, ਜਾਣੋ ਕੀ ਹੈ ਵੀਡੀਓ ਵਾਇਰਲ ਦਾ ਅਸਲ ਸੱਚ
ਦੱਸ ਦੇਈਏ ਕਿ ਰਵੀਨਾ ਟੰਡਨ (Raveena Tandon) ਇਕ ਮਸ਼ਹੂਰ ਅਦਾਕਾਰਾ ਹੋਣ ਦੇ ਨਾਲ-ਨਾਲ ਵਾਈਲਡ ਲਾਈਫ ਫੋਟੋਗ੍ਰਾਫੀ ਵੀ ਕਰਦੀ ਹੈ। ਉਹ ਦੇਸ਼ ਦੇ ਕਈ ਜੰਗਲੀ ਪਾਰਕਾਂ ਦਾ ਦੌਰਾ ਕਰਦੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਇਸ ਵਾਰ ਰਵੀਨਾ ਟੰਡਨ ਨੂੰ ਫੋਟੋਗ੍ਰਾਫੀ ਕਰਨੀ ਭਾਰੀ ਪੈ ਗਈ ਹੈ ਦਰਅਸਲ
ਰਵੀਨਾ 25 ਨਵੰਬਰ ਨੂੰ ਸਤਪੁਰਾ ਟਾਈਗਰ ਰਿਜ਼ਰਵ ਗਈ ਸੀ। ਉੱਥੋਂ ਉਨ੍ਹਾਂ ਨੇ ਜੰਗਲ ਸਫਾਰੀ ਦਾ ਇੱਕ ਵੀਡੀਓ ਟਵੀਟ ਕੀਤਾ। ਵੀਡੀਓ 'ਚ ਟਾਈਗਰ ਕਾਰ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਇਹ ਵੀਡਿਓ ਟਾਈਗਰ ਦੇ ਬਹੁਤ ਕਰੀਬ ਤੋਂ ਬਣਾਏ ਗਏ ਸਨ। ਸਤਪੁਰਾ ਟਾਈਗਰ ਰਿਜ਼ਰਵ ਪ੍ਰਸ਼ਾਸਨ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਕਿਉਂਕਿ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਪਸੀ ਨੂੰ ਨੇੜੇ ਦੇਖ ਕੇ ਬਾਘ ਡਰ ਗਿਆ ਅਤੇ ਅੱਗੇ-ਅੱਗੇ ਭੱਜਿਆ।